ਸਿੱਖ ਤਾਲਮੇਲ ਕਮੇਟੀ ਤੇ ਸਮੂਹ ਜਥੇਬੰਦੀਆਂ ਵੱਲੋਂ ਅੱਜ 3 ਵਜੇ ਕੰਪਨੀ ਬਾਗ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੁਤਲਾ ਫੂਕਿਆ ਜਾਵੇਗਾ

ਜਲੰਧਰ (ਪਰਮਜੀਤ ਸਾਬੀ) – ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ ਤੋਂ ਮਹਿਲਾ ਵਿਧਾਇਕ ਨੇ ਜੋ ਇੱਕ ਆਈ ਪੀਐਸ ਰੈਂਕ ਦੇ ਸਿੱਖ ਅਫਸਰ ਤੇ ਜੋ ਇਤਰਾਜ਼ਯੋਗ ਟਿੱਪਣੀ ਕੀਤੀ ਹੈ ,ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਸ਼ਾਂਤਮਈ ਧਰਨੇ ਦੌਰਾਨ ਜਿਸ ਨੌਜਵਾਨ ਕਿਸਾਨ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਹੈ। ਉਸਦੇ ਰੋਸ ਵਜੋਂ ਅੱਜ 3 ਵਜੇ ਕੰਪਨੀ ਬਾਗ ਚੌਂਕ ਵਿੱਚ ਕੇਂਦਰ ਵਿੱਚ ਸਥਾਪਿਤ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਦਾ ਪੁਤਲਾ ਸਿੱਖ ਤਾਲਮੇਲ ਕਮੇਟੀ ਅਤੇ ਸਮੂਹ ਜਥੇਬੰਦੀਆਂ ਵੱਲੋਂ ਫੂਕਿਆ ਜਾਵੇਗਾ। ਇਸ ਲਈ ਆਪ ਸਭ ਨੂੰ ਬੇਨਤੀ ਹੈ ਕਿ ਦੁਪਹਿਰ 3 ਵਜੇ ਕੰਪਨੀ ਬਾਗ ਚੌਕ ਵਿੱਚ ਪਹੁੰਚ ਕੇ ਸਿੱਖਾਂ ਤੇ ਕਿਸਾਨਾਂ ਤੇ ਹੋ ਰਹੇ ਅਤਿਆਚਾਰ ਦੇ ਇਸ ਪੁਤਲਾ ਫੂਕ ਮਾਰਚ ਨੂੰ ਹੋਰ ਵੀ ਵਿਸ਼ਾਲ ਕੀਤਾ ਜਾਵੇ।

Leave a Comment

Your email address will not be published. Required fields are marked *

Scroll to Top