ਭੈਣ ਕੁਮਾਰੀ ਮਾਇਆਵਤੀ ਜੀ, ਪੰਜਾਬ ਦੇ ਸਮੁੱਚੇ ਵਰਕਰਾਂ ਤੇ ਲੀਡਰਸ਼ਿਪ ਦਾ ਧੰਨਵਾਦ

ਜਲੰਧਰ (ਪ੍ਰਮਜੀਤ ਸਾਬੀ) – 3 ਜੂਨ 2019 ਨੂੰ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਆਸ਼ੀਰਵਾਦ ਨਾਲ ਪੰਜਾਬ ਸੂਬੇ ਦੀ ਪੰਜਾਬ ਯੂਨਿਟ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਸੀ। ਪੰਜਾਬ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਦੀ ਯੋਗ ਨਿਰਦੇਸ਼ਨਾ ਦੇ ਵਿੱਚ ਅੱਜ ਪੰਜ ਸਾਲ ਪੂਰੇ ਹੋ ਚੁੱਕੇ ਹਨ। ਹਾਲਾਂਕਿ ਇਹ ਪਿਛਲੇ ਪੰਜ ਸਾਲ ਬਹੁਤ ਸੰਘਰਸ਼ਸ਼ੀਲ ਰਹੇ ਪਹਿਲੀ ਚੋਣ ਕੌਂਸਲ ਇਲੈਕਸ਼ਨ ਆ ਦੀ ਲੜੀ ਜਿਸ ਵਿੱਚ 50 ਤੋਂ ਜਿਆਦਾ ਕੌਂਸਲਰ ਜਿੱਤੇ. ਦੂਜੀ ਇਲੈਕਸ਼ਨ ਫਗਵਾੜਾ ਉਪ ਚੋਣ ਦੀ ਲੜਾਈ ਗਈ, ਪਿਛਲੇ 16 ਸਾਲਾਂ ਚ ਇਹ ਉਪ ਚੋਣ ਪਹਿਲੀ ਵਾਰ ਲੜੀ ਗਈ,  ਜਿਸ ਵਿੱਚ ਬਹੁਜਨ ਸਮਾਜ ਪਾਰਟੀ ਦਾ ਕੇਡਰ ਉਤਸ਼ਾਹ ਦੇ ਨਾਲ ਲੜਿਆ, ਤੇ ਬਹੁਜਨ ਸਮਾਜ ਦੇ ਗੱਦਾਰਾਂ ਨੂੰ ਸਬਕ ਸਿਖਾਇਆ ਗਿਆ। ਤੀਜੀ ਚੋਣ ਪੰਜਾਬ ਵਿਧਾਨ ਸਭਾ ਦੀ ਲੜੀ, 25 ਸਾਲ ਬਾਅਦ ਬਹੁਜਨ ਸਮਾਜ ਪਾਰਟੀ ਦਾ ਵਿਧਾਇਕ ਜਿੱਤਕੇ ਵਿਧਾਨ ਸਭਾ ਪੁੱਜਾ ਅਤੇ ਹਾਥੀ ਨੂੰ ਜਿਉਂਦਾ ਪੰਜਾਬ ਦੀ ਵਿਧਾਨ ਸਭਾ ਵਿੱਚ ਕੀਤਾ ਗਿਆ, ਜਦੋਂ ਨਵਾਂ ਸ਼ਹਿਰ ਤੋਂ ਵਿਧਾਇਕ ਡਾਕਟਰ ਨਛੱਤਰਪਾਲ ਜੀ ਜਿੱਤ ਕੇ ਵਿਧਾਨ ਸਭਾ ਵਿੱਚ ਪੁੱਜੇ। ਚੌਥੀ ਚੋਣ ਲੋਕ ਸਭਾ ਦੀ ਅੱਜ ਲੜੀ ਗਈ, ਜਿਸ ਦਾ ਨਤੀਜਾ ਕੱਲ 4ਜੂਨ ਨੂੰ ਆਏਗਾ। ਲੋਕ ਸਭਾ ਦੇ ਨਤੀਜੇ ਬਾਰੇ ਮੈਂ ਇਹ ਗੱਲ ਕਹਿ ਸਕਦਾ ਹਾਂ ਕਿ 20 ਸਾਲਾਂ ਬਾਅਦ ਇਹ ਨਤੀਜਾ ਬਹੁਤ ਵੱਡੇ ਪੱਧਰ ਤੇ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰੇਗਾ ਅਤੇ ਕੱਲ ਸ਼ਾਮ ਤੱਕ ਪੰਜਾਬ ਵਿੱਚ ਬਸਪਾ ਦੀ ਚੜ੍ਹਦੀ ਕਲਾ ਦੇ ਨਤੀਜੇ ਘਰ ਘਰ ਗੂੰਜਣਗੇ।
ਬਹੁਜਨ ਸਮਾਜ ਪਾਰਟੀ ਵੱਲੋਂ ਪਿਛਲੇ ਪੰਜਾਂ ਸਾਲਾਂ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਵੱਡੇ ਕ੍ਰਿਸ਼ਮੇ ਕੀਤੇ ਗਏ, ਪੋਸਟ ਮੈਟਰਿਕ ਸਕਾਲਰਸ਼ਿਪ ਦਾ ਅੰਦੋਲਨ ਲਗਾਤਾਰ ਦੋ ਮਹੀਨੇ ਸੜਕ ਤੇ ਉਤਰਕੇ ਵਿਸ਼ਾਲ ਬਹੁਜਨ ਦੇ ਕਾਫਲੇ ਤੇ ਨੀਲੇ ਝੰਡਿਆਂ ਦੇ ਸਮੁੰਦਰ ਨਾਲ, ਇਸ ਤਰੀਕੇ ਨਾਲ ਲੜਿਆ ਗਿਆ ਕਿ ਕੇਂਦਰ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਆਪਣੀ ਪੋਸਟ ਮੈਟਰਿਕਸ ਸਕਾਲਰਸ਼ਿਪ ਸਕੀਮ ਬਾਬਾ ਸਾਹਿਬ ਅੰਬੇਡਕਰ ਦੇ ਨਾਮ ਤੇ ਐਲਾਨ ਕਰਨੀ ਪਈ। ਬਹੁਜਨ ਸਮਾਜ ਦੀ ਸ਼ਕਤੀ ਨੂੰ ਇਸ ਪੱਧਰ ਤੇ ਬੁਲੰਦ ਕੀਤਾ ਕਿ ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਆਜ਼ਾਦੀ ਦੇ 75 ਸਾਲਾਂ ਚ ਪਹਿਲੀ ਵਾਰੀ ਪੰਜਾਬ ਦਾ ਦਲਿਤ ਵਰਗ ਦਾ ਉਭਾਰ ਇੰਨੀ ਮਜਬੂਤੀ ਨਾਲ ਖੜਾ ਕੀਤਾ ਗਿਆ ਕਿ ਹਰ ਪਾਰਟੀ ਦਲਿਤ ਦਲਿਤ ਦਲਿਤ ਦਾ ਸ਼ੋਰ ਮਚਾਣ ਲੱਗੀ। ਦਲਿਤ ਵਾਰ ਇੰਨਾ ਸੁਨਾਮੀ ਵਾਂਗ ਸੀ ਕਿ ਕਾਂਗਰਸ ਨੂੰ ਪੰਜਾਬ ਸੂਬੇ ਦਾ ਦਲਿਤ ਮੁੱਖ ਮੰਤਰੀ ਲਗਾਉਣਾ ਪਿਆ। ਪਿਛਲੇ ਪੰਜਾਂ ਸਾਲਾਂ ਚ ਇਹ ਵੀ ਪਹਿਲੀ ਵਾਰੀ ਹੋਇਆ ਕਿ ਸੂਬੇ ਤੇ ਹਕੂਮਤ ਕਰ ਰਹੀ ਕਾਂਗਰਸ ਪਾਰਟੀ ਨੂੰ ਪਹਿਲੀ ਵਾਰ ਬਹੁਜਨ ਸਮਾਜ ਪਾਰਟੀ ਦੇ ਖਿਲਾਫ ਲਗਾਤਾਰ ਬੋਲਣਾ ਪਿਆ ਅਤੇ ਬਹੁਜਨ ਸਮਾਜ ਪਾਰਟੀ ਨੂੰ ਰੋਕਣ ਲਈ ਤਰ੍ਹਾਂ ਤਰ੍ਹਾਂ ਦੀਆਂ ਰਣਨੀਤੀਆਂ ਘੜਨੀਆਂ ਪਈਆਂ। ਪਿਛਲੇ 25 ਸਾਲਾਂ ਚ ਪਹਿਲੀ ਵਾਰੀ ਹੋਇਆ ਕਿ ਬਹੁਜਨ ਸਮਾਜ ਪਾਰਟੀ ਨੇ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਜਿਸ ਨੇ ਨੌ ਵਾਰ ਸੂਬੇ ਨੂੰ ਮੁੱਖ ਮੰਤਰੀ ਦਿੱਤਾ ਅਕਾਲੀ ਦਲ ਨਾਲ ਗੱਠਜੋੜ ਹੋਇਆ ਹਾਲਾਂਕਿ ਨਤੀਜੇ ਤੱਸਲੀਬਖਸ਼ ਨਹੀਂ ਆਏ।
ਅੱਜ ਲੋਕ ਸਭਾ ਦੀਆਂ ਚੋਣਾਂ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਜਿਸ ਮਜਬੂਤੀ ਨਾਲ ਲੜੀ ਹੈ ਚਕੂੰਟਾਂ ਵਿੱਚ ਚਰਚਾ ਹੈ। ਅਸੀਂ ਚਾਰ ਟੀਚੇ ਇਹਨਾਂ ਲੋਕ ਸਭਾ ਚੋਣਾਂ ਦੇ ਲੜਨ ਪਿੱਛੇ ਰੱਖੇ ਸਨ।

    1. ਬਹੁਜਨ ਸਮਾਜ ਦੇ ਕੇਡਰ ਨੂੰ 2027 ਦੀਆਂ ਚੋਣਾਂ ਲਈ ਲਾਮਬੰਦ ਕਰਨਾ।

2. ਬਹੁਜਨ ਸਮਾਜ ਲੋਕ ਸਭਾ ਦੀਆਂ ਚੋਣਾਂ ਜੋ ਖਰੋਸ਼ ਤੇ ਉਤਸ਼ਾਹ ਨਾਲ ਲੜੇ।
3. ਬਹੁਜਨ ਸਮਾਜ ਪਾਰਟੀ ਘੱਟੋ ਘੱਟ 6% ਦੀਆਂ ਵੋਟਾਂ ਦੇ ਟੀਚੇ ਨੂੰ ਪ੍ਰਾਪਤ ਕਰੇ।
4. ਬਹੁਜਨ ਸਮਾਜ ਪਾਰਟੀ ਲੋਕ ਸਭਾ ਦੀਆਂ ਚੋਣਾਂ ਵਿੱਚ ਵੀ ਖਾਤਾ ਖੋਲੇ ਜੋ ਕਿ ਆਖਰੀ ਵਾਰ 28 ਸਾਲ ਪਹਿਲਾਂ 1996 ਚ ਖੁੱਲਿਆ ਸੀ।
ਪਿਛਲੇ ਪੰਜਾਂ ਸਾਲਾਂ ਦੇ ਕਾਰਜਕਾਲ ਦੌਰਾਨ ਬਹੁਤ ਸਾਰੀਆਂ ਕਮੀਆਂ ਰਹੀਆਂ ਹੋਣਗੀਆਂ, ਬਹੁਤ ਸਾਰੀਆਂ ਗਲਤੀਆਂ ਵੀ ਹੋਈਆਂ ਹੋਣਗੀਆਂ, ਬਹੁਤ ਸਾਰੇ ਸਾਥੀ ਕੰਮ ਕਰਦੇ ਹੋਏ ਨਾਲ ਚੱਲੇ, ਬਹੁਤ ਸਾਰੇ ਪਿੱਛੇ ਵੀ ਰਹਿ ਗਏ ਹੋਣਗੇ। ਅੱਜ ਜਦੋਂ ਇਸ ਜਿੰਮੇਵਾਰੀ ਦਾ 6ਵਾਂ ਸਾਲ ਸ਼ੁਰੂ ਹੋ ਰਿਹਾ ਹੈ, ਮੈਂ, ਮੇਰੇ ਵਲੋਂ ਰਹੀਆਂ ਸਮੁੱਚੀਆਂ ਕਮੀਆਂ ਅਤੇ ਗਲਤੀਆਂ ਲਈ, ਸਮੁੱਚੇ ਬਹੁਜਨ ਸਮਾਜ ਨੂੰ ਅਪੀਲ ਕਰਦਾ ਹਾਂ ਕਿ ਆਓ, ਅੱਗੇ ਵਧੀਏ, ਇਕੱਠੇ ਹੋ ਕੇ ਅੱਗੇ ਵਧੀਏ, ਪਿੱਛੇ ਰਹਿ ਗਏ ਸਾਥੀਆਂ ਨੂੰ ਨਾਲ ਰਲਾਈਏ, ਅਤੇ 2027 ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਮਿਲ ਜੁਲਕੇ ਡੱਟਕੇ ਕੰਮ ਕਰੀਏ। ਪੰਜਾਂ ਸਾਲਾਂ ਵਿੱਚ ਰਹੀ ਹਰ ਕਮੀ ਹਰ ਗਲਤੀ ਦੀ ਜਿੰਮੇਵਾਰੀ, ਇੱਕ ਜਿੰਮੇਵਾਰ ਸੈਨਾਪਤੀ ਦੀ ਤਰ੍ਹਾਂ, ਮੈਂ ਆਪਣੀ ਝੋਲੀ ਵਿੱਚ ਪਾਉਂਦਾ ਹਾਂ ਅਤੇ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਹਾਂ ਕਿ ਜਦੋਂ ਜੰਗ ਵੱਡੀ ਹੋਵੇ ਤਾਂ ਤਾਂ ਆਪਸੀ ਗਿਲੇ ਸ਼ਿਕਵੇ ਤੇ ਆਪਸੀ ਨਿੱਜੀ ਭੁਲਾਕੇ ਆਪਣੀ ਜੰਗੀ ਫੌਜੀ ਤਿਆਰੀ ਅੱਜ ਤੋਂ ਹੀ ਆਰੰਭ ਕੇ ਵਿਸ਼ਾਲ ਫੌਜ ਦਾ ਨਿਰਮਾਣ ਕਰਨਾ ਚਾਹੀਦਾ ਹੈ ਤਾਂ ਕਿ 207 ਦੀ ਜੰਗ ਜੇਤੂ ਲੜੀ ਜਾ ਸਕੇ ਤੇ ਬਹੁਜਨ ਸਮਾਜ ਨੂੰ ਸੱਤਾ ਦਾ ਮਾਲਕ ਬਣਾਇਆ ਜਾ ਸਕੇ। ਇੱਕ ਵਾਰ ਫਿਰ ਤੋਂ ਮੈਂ ਤੁਹਾਡਾ ਸਾਰੇ ਸਾਥੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top