ਗੁਲਾਬ ਨਾ ਸਿਰਫ ਆਪਣੀ ਖੁਸ਼ਬੂ ਨਾਲ ਮਨ ਨੂੰ ਸਕੂਨ ਦਿੰਦੇ ਹਨ, ਸਗੋਂ ਇਹ ਸਕਿਨ ‘ਚ ਨਮੀ ਵੀ ਬਣਾਈ ਰੱਖਦੇ ਹਨ ਅਤੇ ਚਿਹਰੇ ‘ਤੇ ਨਿਖਾਰ ਲਿਆਉਂਦੇ ਹਨ।ਗੁਲਾਬ ਜਲ ਹਰ ਤਰ੍ਹਾਂ ਦੀ ਸਕਿਨ (ਡ੍ਰਾਈ, ਆਇਲੀ, ਨਾਰਮਲ) ਨੂੰ ਸੂਟ ਕਰਦਾ ਹੈ। ਇਸ ਦੀ ਵਰਤੋਂ ਸਿਰਫ ਲੜਕੀਆਂ ਹੀ ਨਹੀਂ ਸਗੋਂ ਲੜਕੇ ਵੀ ਕਰ ਸਕਦੇ ਹਨ। ਇਸਦੇ ਐਂਟੀ ਬੈਕਟੀਰੀਅਲ ਗੁਣ ਇਨਫੈਕਸ਼ਨ ਨੂੰ ਵੀ ਦੂਰ ਕਰਦੇ ਹਨ। ਜੇ ਤੁਸੀਂ ਵੀ ਗਲੋਇੰਗ ਸਕਿਨ ਪਾਉਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਇਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਓ।
*ਪਾਣੀ ‘ਚ ਮਿਲੇ ਗੁਲਾਬ ਦੇ ਫੁੱਲ ਦੀਆਂ ਪੱਤੀਆਂ ਦਾ ਅਰਕ ਜਾਂ ਗੁਲਾਬ ਜਲ ਸਕਿਨ ਨੂੰ ਨਮੀ ਪ੍ਰਦਾਨ ਕਰਦਾ ਹੈ ਅਤੇ ਤਾਜ਼ਗੀ ਦਿੰਦਾ ਹੈ। ਇਹ ਸਕਿਨ ‘ਚ ਆਇਲ ਨੂੰ ਕੰਟਰੋਲ ਕਰਦਾ ਹੈ ਅਤੇ ਪੀ.ਐੱਚ. ਬੈਲੇਂਸ ਬਣਾਈ ਰੱਖਦਾ ਹੈ।ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੋਣ ਕਾਰਨ ਗੁਲਾਬ ਨਾਲ ਬਣਿਆ ਅਸੈਂਸ਼ੀਅਲ ਆਇਲ ਸਕਿਨ ਦੀ ਖੁਸ਼ਕੀ ਨੂੰ ਦੂਰ ਕਰਦਾ ਹੈ ਅਤੇ ਨਿਖਾਰ ਲਿਆਉਂਦਾ ਹੈ।
* ਗੁਲਾਬ ਜਲ ਅਤੇ ਨਿੰਬੂ ਦੇ ਰਸ ਨਾਲ ਬਣਿਆ ਟਾਨਿਕ ਚਿਹਰੇ ‘ਤੇ ਲਗਾਉਣ ਨਾਲ ਕਿਲ, ਮੁਹਾਸੇ ਘੱਟ ਹੁੰਦੇ ਹਨ। ਚਿਹਰੇ ‘ਤੇ ਇਸ ਨੂੰ 15 ਮਿੰਟਾਂ ਤੱਕ ਲੱਗਿਆ ਰਹਿਣ ਦਿਓ, ਇਸ ਤੋਂ ਬਾਅਦ ਕੋਸੇ ਪਾਣੀ ਨਾਲ ਧੋਅ ਲਓ। ਇਹ ਨਾਰਮਲ ਅਤੇ ਆਇਲੀ ਸਕਿਨ ਦੋਵਾਂ ਲਈ ਸਹੀ ਹੈ।
* ਰੇਗੂਲਰ ਤੌਰ ‘ਤੇ ਇਸਤੇਮਾਲ ਲਈ ਕਾਟਨ ਬਾਲ ਜਾਂ ਰੂੰ ਨੂੰ ਗੁਲਾਬ ਜਲ ‘ਚ ਭਿਓਂ ਕੇ ਇਸ ਨਾਲ ਚਿਹਰਾ ਸਾਫ ਕਰੋ। ਇਹ ਕੁਦਰਤੀ ਟੋਨਰ ਦਾ ਕੰਮ ਕਰਦਾ ਹੈ। ਅਜਿਹਾ ਤੁਸੀਂ ਸਵੇਰੇ ਅਤੇ ਰਾਤ ਨੂੰ ਸੋਣ ‘ਤੋਂ ਪਹਿਲਾਂ ਕਰ ਸਕਦੇ ਹੋ। ਪਾਣੀ ‘ਚ ਗੁਲਾਬ ਜਲ ਪਾ ਕੇ ਤੁਸੀਂ ਇਸਨਾਨ ਵੀ ਕਰ ਸਕਦੇ ਹੋ, ਇਸ ਨਾਲ ਚਿਹਰੇ ‘ਤੇ ਚਮਕ ਆਉਂਦੀ ਹੈ ਅਤੇ ਇਸ ਵਧੀਆ ਖੁਸ਼ਬੂ ਨਾਲ ਮਾਨਸਿਕ ਤਣਾਅ ਅਤੇ ਸਰੀਰਕ ਬਕਾਵਟ ਵੀ ਦੂਰ ਹੁੰਦੀ ਹੈ।
*ਵੱਧਦੀ ਉਮਰ ਜਾਂ ਫਿਰ ਸਰੀਰ ਵਿਚ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਚਿਹਰੇ ‘ਤੇ ਝੁਰੜੀਆਂ ਪੈਣ ਲੱਗਦੀਆਂ ਹਨ। ਝੁਰੜੀਆਂ ਘੱਟ ਕਰਨ ਵਿਚ ਵੀ ਗੁਲਾਬ ਜਲ ਮਦਦਗਾਰ ਹੈ। ਨਿੰਬੂ ਦਾ ਰਸ, ਚੰਦਨ ਪਾਊਡਰ ਅਤੇ ਗੁਲਾਬ ਜਲ ਦੀ ਪੇਸਟ ਬਣਾ ਕੇ ਚਿਹਰੇ ‘ਤੇ ਲਗਾਓ। ਇਸ ਨਾਲ ਝੁਰੜੀਆਂ ਘੱਟ ਹੋਣਗੀਆਂ।

















































