ਛੁੱਟੀ ਤੇ ਆਏ ਫੌਜੀ ਦੀ ਸੜਕ ਹਾਦਸੇ ਵਿੱਚ ਹੋਈ ਮੌਤ

ਅੰਮ੍ਰਿਤਸਰ – ਅੰਮ੍ਰਿਤਸਰ ਤੋਂ ਇਕ ਮੰਦਭਾਗੀ ਜਾਣਕਾਰੀ ਸਾਹਮਣੇ ਆਈ ਹੈ। ਇੱਕ ਫੌਜੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਜੋ ਕਿ ਛੁੱਟੀ ਤੇ ਘਰ ਆਇਆ ਹੋਇਆ ਸੀ। ਮ੍ਰਿਤਕ ਫ਼ੌਜੀ ਦੀ ਪਛਾਣ ਅਵਤਾਰ ਸਿੰਘ ਵਾਸੀ ਸਰਹੱਦੀ ਪਿੰਡ ਅਟਾਰੀ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿਪਾਹੀ ਅਵਤਾਰ ਸਿੰਘ ਐਕਟਿਵਾ ‘ਤੇ ਸਵਾਰ ਹੋ ਕੇ ਅੰਮ੍ਰਿਤਸਰ ਦੇ ਪਿੰਡ ਭਕਨਾ ਜਾ ਰਿਹਾ ਸੀ, ਜਿਸ ਦਾ ਰਸਤੇ ‘ਚ ਐਕਸੀਡੈਂਟ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।

ਮ੍ਰਿਤਕ ਸਿਪਾਹੀ ਆਪਣੇ ਪਿੱਛੇ 2 ਸਾਲ ਦਾ ਬੱਚਾ ਅਤੇ ਪਤਨੀ ਛੱਡ ਗਿਆ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਸਿਪਾਹੀ ਅਵਤਾਰ ਸਿੰਘ 21 ਸਿੱਖ ਰੈਜੀਮੈਂਟ ਰਾਜਸਥਾਨ ਦੀ ਸਰਹੱਦ ‘ਤੇ ਤਾਇਨਾਤ ਸੀ ਅਤੇ 20 ਦਿਨਾਂ ਦੀ ਛੁੱਟੀ ਲੈ ਕੇ ਘਰ ਆਇਆ ਸੀ। ਪੁਲਿਸ ਪ੍ਰਬੰਧਕਾਂ ਵੱਲੋਂ ਮ੍ਰਿਤਕ ਸਿਪਾਹੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਵਤਾਰ ਸਿੰਘ ਨੂੰ ਪੂਰੇ ਦੁੱਖ ਭਰੇ ਮਾਹੌਲ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਫੌਜ ਦੇ ਜਵਾਨਾਂ ਦੀਆਂ ਟੁਕੜੀਆਂ ਨੇ ਸ਼ਹੀਦ ਸੈਨਿਕ ਅਵਤਾਰ ਸਿੰਘ ਨੂੰ ਅੰਤਿਮ ਸੰਸਕਾਰ ਮੌਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਨੂੰ ਸਲਾਮੀ ਵੀ ਦਿੱਤੀ।

Leave a Comment

Your email address will not be published. Required fields are marked *

Scroll to Top