ਵੱਖ ਵੱਖ ਸੰਸਥਾਵਾਂ ਵੱਲੋਂ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦਾ ਵਿਸ਼ੇਸ਼ ਸਨਮਾਨ

ਜਲੰਧਰ (ਪ੍ਰਮਜੀਤ ਸਾਬੀ) – ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਪਿੰਡ ਡਰੋਲੀ ਕਲਾਂ ਆਦਮਪੁਰ ਦੁਆਬਾ ਦੇ ਮਾਣਯੋਗ ਪ੍ਰਧਾਨ ਸਾਬ ਜੱਥੇਦਾਰ ਮਨੋਹਰ ਸਿੰਘ ਜੀ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਜੀ ਦੀ ਯੋਗ ਅਗਵਾਈ ਵਿੱਚ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਤਹਿਤ ਬਹੁਤ ਹੀ ਥੋੜ੍ਹੇ ਸਮੇਂ ਅੰਦਰ ਵੱਡੀਆਂ ਮੱਲਾਂ ਮਾਰਨ ਵਾਲੀ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਨੂੰ ਪੰਜਾਬ ਦੇ ਦੋ ਵੱਡੇ ਖੂਨਦਾਨ ਕੈਂਪਾਂ ਦੋਰਾਨ ਵਿਸ਼ੇਸ਼ ਕਰਕੇ ਸਨਮਾਨਿਤ ਕੀਤਾ ਗਿਆ।
       ਜਿਸ ਉਪਰੰਤ ਐਨ ਜੀ ਓ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਜੀ ਅਤੇ ਮਾਣਯੋਗ ਸੈਕਟਰੀ ਸਹਿਬਾਨ ਸਰਦਾਰ ਮਨਪ੍ਰੀਤ ਸਿੰਘ ਜੀ ਧੀਰੋਵਾਲ ਵੱਲੋਂ ਇਹਨਾਂ ਮਾਣ ਸਨਮਾਣ ਲਈ ਬਲੱਡ ਡੋਨਰਸ ਐਂਡ ਵੈਲਫੇਅਰ ਸੁਸਾਇਟੀ ਦਸੂਹਾ ਅਤੇ ਖਾਲਸਾ ਬਲੱਡ ਯੂਨਿਟ ਸ਼੍ਰੀ ਅੰਮ੍ਰਿਤਸਰ ਸਹਿਬ ਜੀਆ ਦੇ ਸਮੂਹ ਅਹੁਦੇਦਾਰ ਸਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Leave a Comment

Your email address will not be published. Required fields are marked *

Scroll to Top