ਐਸ.ਐਸ.ਸੀ. ਦੀ ਤਿਆਰੀ ਲਈ ਸੀ-ਪਾਈਟ ਕੈਂਪ ਥੇਹ ਕਾਂਜਲਾ ਵਿਖੇ ਮੁਫ਼ਤ ਸਿਖਲਾਈ ਸ਼ੁਰੂ

ਜਲੰਧਰ, 27 ਸਤੰਬਰ:- ਸੀ-ਪਾਈਟ ਕੈਂਪ ਕਪੂਰਥਲਾ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਦੱਸਿਆ ਹੈ ਕਿ ਜ਼ਿਲ੍ਹਾ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਦੇ ਨੌਜਵਾਨਾਂ ਲਈ ਐਸ.ਐਸ.ਸੀ. ਦੀਆਂ ਅਸਾਮੀਆਂ ’ਤੇ ਭਰਤੀ ਲਈ ਲਿਖਤੀ ਤੇ ਫਿਜ਼ੀਕਲ ਟੈਸਟ ਦੀ ਤਿਆਰੀ ਲਈ ਸੀ-ਪਾਈਟ ਕੈਂਪ, ਥੇਹ ਕਾਂਜਲਾ ਕਪੂਰਥਲਾ ਵਿਖੇ ਮੁਫ਼ਤ ਸਿਖਲਾਈ ਸ਼ੁਰੂ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਐਸ.ਐਸ.ਸੀ. ਦੀਆਂ ਅਸਾਮੀਆਂ ਲਈ ਫਾਰਮ ਭਰਨ ਦੀ ਆਖਰੀ ਮਿਤੀ 14 ਅਕਤੂਬਰ 2024 ਹੈ ਅਤੇ ਉਮੀਦਵਾਰ ਦੀ ਉਮਰ 18 ਤੋਂ 23 ਸਾਲ (ਐਸ.ਸੀ/ਐਸ.ਟੀ. ਲਈ 28 ਸਾਲ ਅਤੇ ਬੀ.ਸੀ. ਲਈ 25 ਸਾਲ) ਅਤੇ ਵਿੱਦਿਅਕ ਯੋਗਤਾ ਦਸਵੀਂ, ਬਾਰ੍ਹਵੀ ਪਾਸ ਤੋਂ ਇਲਾਵਾ ਕੱਦ ਲੜਕੇ 5 ਫੁੱਟ 7 ਇੰਚ, ਲੜਕੀਆਂ 5 ਫੁੱਟ 2 ਇੰਚ ਹੈ।  ਦੌੜ ਲੜਕੇ 24 ਮਿੰਟ ’ਚ ਪੰਜ ਕਿਲੋਮੀਟਰ ਅਤੇ ਲੜਕੀਆਂ 8-1/2 ਮਿੰਟ ਚ’ 1.6 ਕਿਲੋਮੀਟਰ ਹੋਵੇਗੀ।
ਉਨ੍ਹਾਂ ਕਿਹਾ ਕਿ ਜੋ ਨੌਜਵਾਨ ਫਿਜ਼ੀਕਲ /ਲਿਖਤੀ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਸੀ-ਪਾਈਟ ਕੈਂਪ ਥੇਹ ਕਾਂਜਲਾ, ਕਪੂਰਥਲਾ ਵਿਖੇ ਮੁਫ਼ਤ ਟ੍ਰੇਨਿੰਗ ਸਕਦੇ ਹਨ । ਇਸ ਤੋਂ ਇਲਾਵਾ ਚਾਹਵਾਨ ਨੌਜਵਾਨ ਆਰਮੀ ਅਗਨੀ ਵੀਰ, ਪੰਜਾਬ ਪੁਲਿਸ, ਪੈਰਾਮਿਲਟੀ ਫੋਰਸ ਦੀ ਭਰਤੀ ਵਾਸਤੇ ਲਿਖਤੀ ਪੇਪਰ ਅਤੇ ਫਿਜ਼ੀਕਲ ਟੈਸਟ ਦੀ ਤਿਆਰੀ ਵੀ ਕਰ ਸਕਦੇ ਹਨ । ਉਨ੍ਹਾਂ ਚਾਹਵਾਨ ਨੌਜਵਾਨਾਂ ਨੂੰ ਆਧਾਰ ਕਾਰਡ,ਦਸਵੀਂ ਕਲਾਸ ਜਾਂ ਬਾਰਵੀ ਕਾਲਸ ਦਾ ਸਰਟੀਫਿਕੇਟ,ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫ਼ ਅਤੇ ਆਨਲਾਈਨ ਰਜਿਸਟ੍ਰੇਸ਼ਨ ਦੀਆਂ ਫੋਟੋ ਕਾਪੀਆਂ ਕੈਂਪ ਵਿੱਚ ਨਾਲ ਲੈ ਕੇ ਆਉਣ ਲਈ ਕਿਹਾ। ਨੌਜਵਾਨਾਂ ਨੂੰ ਟ੍ਰੇਨਿੰਗ, ਪੜਾਈ, ਰਿਹਾਇਸ਼ ਅਤੇ ਖਾਣੇ ਦੀ ਸਹੂਲਤ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਮੁਬਾਇਲ ਨੰਬਰ 83601-63527,69002-00733 ਅਤੇ 99143-69376 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top