ਤਲਵਾੜਾ(ਸੋਨੂੰ ਥਾਪਰ) – ਬੀਤੀ ਸ਼ਾਮ ਕਰੀਬ ਸੱਤ ਵਜੇ ਤੇਜ਼ ਥੂੜ ਭਰੇ ਤੂਫ਼ਾਨ ਨਾਲ ਕੰਢੀ ਖੇਤਰ ਦੇ ਸ਼ਹਿਰ ਤਲਵਾੜਾ ਅਤੇ ਲਾਗਲੇ ਪਿੰਡਾਂ ਦੇ ਘਰਾਂ ਤੇ ਭਾਰੇ ਦਰੱਖਤਾਂ ਦੇ ਡਿੱਗਣ ਨਾਲ ਇਮਾਰਤਾਂ ਦੁਕਾਨਾਂ ਅਤੇ ਘਰ ਨੂੰ ਕਾਫੀ ਨੁਕਸਾਨ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਤਲਵਾੜਾ ਚ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਦੁਕਾਨਾਂ ਅਤੇ ਖੋਖੇ ਤੇ ਕੰਮ ਕਰਦੇ ਦੁਕਾਨਦਾਰਾਂ ਨੇ ਦੱਸਿਆ ਕਿ ਤੇਜ ਤੂਫਾਨ ਨਾਲ ਦੁਕਾਨਾਂ ਅਤੇ ਖੋਖਿਆ ਨੇੜੇ ਖੜੇ ਦਰੱਖ਼ਤ ਟੁੱਟਣ ਤੇ ਉਨ੍ਹਾਂ ਦੀਆਂ ਦੁਕਾਨਾਂ ਤੇ ਡਿੱਗਣ ਕਰਕੇ ਕਾਫੀ ਨੁਕਸਾਨ ਹੋਇਆ ਹੈ।

ਸਥਾਨਕ ਲੋਕਾਂ ਨੇ ਦੱਸਿਆ ਕਿ ਤਲਵਾੜਾ ਸੈਕਟਰ 1 ਸਕੂਲ ਦਾ ਗੇਟ ਭਾਰੀ ਦਰੱਖਤ ਦੇ ਡਿੱਗਣ ਕਾਰਨ ਟੁੱਟ ਗਿਆ ਅਤੇ ਨੇੜਲੇ ਪਿੰਡਾਂ ਦੇ ਘਰਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਸਥਾਨਕ ਲੋਕਾਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਮੰਗ ਕੀਤੀ ਕਿ ਸ਼ਹਿਰ ਅਤੇ ਸੜਕਾਂ ਦੇ ਕਿਨਾਰਿਆਂ ਤੇ ਕਾਫੀ ਸਮੇਂ ਤੋਂ ਸੁੱਕੇ ਅਤੇ ਖੋਖਲੇ ਹੋ ਚੁੱਕੇ ਦਰੱਖਤਾਂ ਦੀ ਕਟਾਈ ਕਰਵਾਈ ਜਾਵੇ ਤਾਂ ਕਿ ਭਵਿੱਖ ਵਿਚ ਤੇਜ਼ ਤੂਫਾਨ ਆਉਣ ਤੇ ਇਨ੍ਹਾਂ ਸੁੱਕੇ ਅਤੇ ਖੋਖਲੇ ਦਰੱਖਤਾਂ ਤੋਂ ਇਮਾਰਤਾਂ, ਦੁਕਾਨਾਂ ਅਤੇ ਸੜਕ ਤੇ ਚਲਦੇ ਰਾਹਗੀਰਾਂ ਨੂੰ ਚਪੇਟ ਤੋਂ ਬਚਾਇਆ ਜਾ ਸਕੇ।


















































