ਜਲੰਧਰ (ਪਰਮਜੀਤ ਸਾਬੀ) – ਸੁੰਦਰ ਕੁਟੀਆ ਮਨ ਮੰਦਿਰ ਪਿੰਡ ਬੋਲੀਨਾ ਦੋਆਬਾ ਜਿਲ੍ਹਾ ਜਲੰਧਰ ਵਿਖੇ ਮਿਤੀ 12-12-2023 ਦਿਨ ਮੰਗਲਵਾਰ ਨੂੰ ਨਿਰੰਕਾਰ ਚਿੰਨ੍ਹ ਦੀ ਸਥਾਪਨਾ ਦੇ ਮੌਕੇ ਤੇ ਸੇਵਾ ਨਿਭਾਈ ਸੰਤ ਬਾਬਾ ਹਰਭਜਨ ਸਿੰਘ ਜੀ ਪਿੰਡ ਡਾਮੁੰਡਾ ਵਾਲਿਆਂ ਨੇ। ਇਸ ਮੌਕੇ ਤੇ ਹੋਰ ਵੀ ਅਨੇਕਾਂ ਮਹਾਂਪੁਰਸ਼ ਸੰਤ ਬਾਬਾ ਬਿਕਰ ਸਿੰਘ ਜੀ ਡੇਰਾ ਸਤਿਕਰਤਾਰ ਜਲੰਧਰ ਵਾਲੇ, ਸੰਤ ਬਾਬਾ ਜਸਵੰਤ ਸਿੰਘ ਜੀ ਖੇੜਾ ਠੱਕਰਵਾਲ ਵਾਲੇ, ਸੰਤ ਬਾਬਾ ਹਰਕਿ੍ਸ਼ਨ ਸਿੰਘ ਜੀ ਠੱਕਰਵਾਲ ਵਾਲੇ, ਸੰਤ ਬਾਬਾ ਬਲਵੰਤ ਸਿੰਘ ਜੀ ਡੇਰਾ ਡੀਗਰੀਆ ਵਾਲੇ, ਸੰਤ ਬਾਬਾ ਓਮ ਸਿੰਘ ਜੀ ਨੂਰਪੁਰ ਵਾਲੇ, ਸੰਤ ਬਾਬਾ ਸਰਵਣ ਦਾਸ ਜੀ ਬੋਹਨ ਪਟੀ ਵਾਲਿਆਂ ਨੇ ਆਪਣੇ ਬਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਹੋਰ ਵੀ ਅਨੇਕਾਂ ਧਾਰਮਿਕ ਅਤੇ ਰਾਜਨੀਤਿਕ ਸਖਸੀਅਤਾਂ ਨੇ ਆਪਣੀ ਹਾਜ਼ਰੀ ਭਰੀ। ਕੀਰਤਨੀ ਜਥਾ ਭਾਈ ਜਸਵਿੰਦਰ ਸਿੰਘ ਜੀ ਮਤਵਾਲਾ ਤੇ ਭਾਈ ਸੁਖਦੇਵ ਸਿੰਘ ਜੀ ਜਲੰਧਰ ਵਾਲਿਆਂ ਨੇ ਆਪਣੇ ਰਸਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ।

















































