ਤੈਰਾਕੀ ਅੰਡਰ-14 : 100 ਮੀਟਰ ਬਟਰ ਫਲਾਈ ਮੁਕਾਬਲੇ ’ਚ ਦਿਵਜੋਤ ਸਿੰਘ ਨੇ ਮਾਰੀ ਬਾਜ਼ੀ

ਜਲੰਧਰ, 1 ਅਕਤੂਬਰ : ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਲੜੀ ’ਚ ਮੰਗਲਵਾਰ ਨੂੰ ਤੈਰਾਕੀ, ਹਾਕੀ ਅਤੇ ਪਾਵਰਲਿਫ਼ਟਿੰਗ ਖੇਡਾਂ ਦੇ ਮੁਕਾਬਲੇ ਕਰਵਾਏ ਗਏ।
ਜ਼ਿਲ੍ਹਾ ਪੱਧਰੀ ਤੈਰਾਕੀ ਖੇਡਾਂ ਦੇ ਪਹਿਲੇ ਦਿਨ ਸਪੋਰਟਸ ਸਕੂਲ ਤੈਰਾਕੀ ਸੈਂਟਰ ਵਿਖੇ ਡਾ. ਸੌਰਭ ਲਖਨਪਾਲ ਹੈੱਡ ਆਫ ਡੀ.ਐਸ.ਡਬਲਿਯੂ ਐਲ.ਪੀ.ਯੂ. ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਹਰੇਕ ਨੌਜਵਾਨ ਨੂੰ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਜ਼ਿਲ੍ਹਾ ਪੱਧਰੀ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੈਰਾਕੀ ਅੰਡਰ-14, 100 ਮੀਟਰ ਬਟਰ ਫਲਾਈ ਮੁਕਾਬਲੇ ਵਿਚ ਦਿਵਜੋਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਗੈਰੀ ਸੈਜਲ ਦੂਜੇ ਅਤੇ ਯੁਵਰਾਜ ਮੋਦੀ ਤੀਜੇ ਸਥਾਨ ’ਤੇ ਰਹੇ। ਅੰਡਰ-14 ਲੜਕੀਆਂ 100 ਮੀਟਰ ਬੈਕ ਸਟਰੋਕ ਵਿਚ ਪਾਵਨੀ ਨੇ ਪਹਿਲਾ, ਨੂਪੁਰ ਨੇ ਦੂਜਾ ਅਤੇ ਈਰਾ ਬੈਨਰਜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਅੰਡਰ-17 ਲੜਕੇ 400 ਮੀਟਰ ਫ੍ਰੀ ਸਟਾਈਲ ਮੁਕਾਬਲੇ ਵਿਚ ਵਾਰਿਸਦੀਪ ਸੰਧੂ ਨੇ ਪਹਿਲਾ, ਕ੍ਰਿਸ਼ਨਾ ਕੁੰਵਰ ਨੇ ਦੂਜਾ ਅਤੇ ਹਰਸ਼ਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-21, 100 ਮੀਟਰ ਬਟਰ ਫਲਾਈ ਵਿਚ ਹਰਸ਼ਿਤ ਨੇ ਪਹਿਲਾ, ਸਿਵਾਂਸ਼ ਭਾਟੀਆ ਨੇ ਦੂਜਾ ਅਤੇ ਡੈਨੀਅਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ 50 ਮੀਟਰ ਬੈਕ ਸਟਰੋਕ ਈਵੈਂਟ ਵਿਚ ਤਵਿਸ਼ਾ ਸ਼ਰਮਾ ਨੇ ਪਹਿਲਾ, ਰਿਤੂ ਰਾਣਾ ਨੇ ਦੂਜਾ ਅਤੇ ਹਰਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਹਾਕੀ ਅੰਡਰ-14 ਲੜਕੀਆਂ ਮੁਕਾਬਲੇ ਵਿਚ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਪਹਿਲੇ ਸਥਾਨ ’ਤੇ ਰਹੀ ਜਦਕਿ ਸੁਰਜੀਤ ਹਾਕੀ ਟ੍ਰੇਨਿਗ ਸੈਂਟਰ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਨੰਗਲ ਫਤਹਿ ਖਾਂ ਦੀ ਹਾਕੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-17 ਮੁਕਾਬਲੇ ਵਿੱਚ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਹਾਕੀ ਟੀਮ ਨੇ ਪਹਿਲਾ, ਸੀਨੀਅਰ ਸੈਕੰਡਰੀ ਸਕੂਲ ਧੰਨੋਵਾਲੀ ਹਾਕੀ ਸੈਂਟਰ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਨੰਗਲ ਫਤਹਿ ਖਾਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਮੁਕਾਬਲੇ ਵਿਚ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਦੀ ਹਾਕੀ ਟੀਮ ਨੇ ਪਹਿਲਾ, ਲਾਇਲਪੁਰ ਖਾਲਸਾ ਕਾਲਜ ਫਾਰ ਇੰਸਟੀਚੀਊਟ ਦੀ ਹਾਕੀ ਟੀਮ ਨੇ ਦੂਜਾ ਅਤੇ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21-30 ਮੁਕਾਬਲੇ ਵਿਚ ਲਾਇਲਪੁਰ ਖਾਲਸਾ ਕਾਲਜ ਦੀ ਹਾਕੀ ਟੀਮ ਪਹਿਲੇ ਅਤੇ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਓਲਡ ਸਟੂਡੈਂਟਜ਼ ਦੀ ਟੀਮ ਦੂਜੇ ਸਥਾਨ ’ਤੇ ਰਹੀ।
ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਪਾਵਰਲਿਫਟਿੰਗ ਅੰਡਰ-17 ਲੜਕੀਆਂ 72 ਕਿਲੋਗ੍ਰਾਮ ਭਾਰ ਵਰਗ ਵਿੱਚ ਅਮਨਜੋਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਆਇਸ਼ਾ ਨੇ ਦੂਜਾ ਅਤੇ ਜਸਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 81 ਕਿਲੋ ਭਾਰ ਵਰਗ ਵਿਚ ਅਵਲੀਨ ਕੌਰ ਪਹਿਲੇ ਸਥਾਨ ’ਤੇ ਰਹੀ। ਅੰਡਰ-21 ਲੜਕੀਆਂ 43 ਕਿਲੋ ਭਾਰ ਵਰਗ ਵਿਚ ਬਰੀਤੀ ਨੇ ਪਹਿਲਾ, ਜੋਬਨਪ੍ਰੀਤ ਨੇ ਦੂਜਾ ਅਤੇ ਸੁਰਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 47 ਕਿਲੋ ਭਾਰ ਵਰਗ ਵਿਚ ਜਸਲੀਨ ਨੇ ਪਹਿਲਾ ਅਤੇ ਸ਼ਿਵਾਨੀ ਕੁਮਾਰੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ । 52 ਕਿਲੋ ਭਾਰ ਵਰਗ ਵਿਚ ਆਸ਼ਾ ਕੁਮਾਰੀ ਨੇ ਪਹਿਲਾ ਅਤੇ ਐਸ਼ਪ੍ਰੀਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 72 ਕਿਲੋ ਭਾਰ ਵਰਗ ਵਿਚ ਬਾਲੀ ਨੇ ਪਹਿਲਾ, ਪ੍ਰਤਿਭਾ ਨੇ ਦੂਜਾ ਅਤੇ ਸੁਖਜੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ- 21, 72 ਕਿਲੋ ਭਾਰ ਵਰਗ ਵਿਚ ਅਮਨਜੋਤ ਕੌਰ ਨੇ ਪਹਿਲਾ, ਆਇਸ਼ਾ ਨੇ ਦੂਜਾ ਅਤੇ ਜਸਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ +81 ਕਿਲੋ ਭਾਰ ਵਰਗ ਵਿਚ ਅਵਲੀਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਲੜਕੇ ਅੰਡਰ-21, 83 ਕਿਲੋ ਭਾਰ ਵਰਗ ਵਿਚ ਅਰਮਾਨ ਨੇ ਪਹਿਲਾ, ਸਹਿਬਜੋਤ ਨੇ ਦੂਜਾ ਅਤੇ ਜਸਕੀਰਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 93 ਕਿਲੋ ਭਾਰ ਵਰਗ ਵਿਚ ਹਰਮਨਦੀਪ ਨੇ ਪਹਿਲਾ ਅਤੇ ਜਸਕਰਨ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 105 ਕਿਲੋ ਭਾਰ ਵਰਗ ਵਿਚ ਗੁਰਮੁੱਖ ਸਿੰਘ ਨੇ ਪਹਿਲਾ ਅਤੇ ਹਰਸ਼ਦੀਪ ਮਹੰਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 120 ਕਿਲੋ ਗ੍ਰਾਮ ਭਾਰ ਵਰਗ ਵਿੱਚ ਅਰਜਨ ਪਹਿਲੇ ਸਥਾਨ ’ਤੇ ਰਿਹਾ। +120 ਕਿਲੋ ਭਾਰ ਵਰਗ ਵਿਚ ਜਸਕਰਨ ਸਿੰਘ ਨੇ ਪਹਿਲਾ ਅਤੇ ਤੇਜਪਾਲ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਅੰਤਰਰਾਸ਼ਟਰੀ ਵਾਟਰ ਪੋਲੋ ਖਿਡਾਰੀ ਜਤਿੰਦਰਪਾਲ ਸਿੰਘ, ਪੰਜਾਬ ਪੁਲਿਸ ਕੋਚ ਲਖਬੀਰ ਸਿੰਘ ਕੰਗ, ਤੈਰਾਕੀ ਕੋਚ ਉਮੇਸ਼ ਸ਼ਰਮਾ, ਰਿਟਾ. ਜ਼ਿਲ੍ਹਾ ਖੇਡ ਅਫ਼ਸਰ ਗੁਰਭਗਤ ਸਿੰਘ ਸੰਧੂ ਆਦਿ ਵੀ ਮੌਜੂਦ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top