ਤਲਵਾੜਾ- ਪਰਾਲੀ ਨਾਲ ਭਰੀ ਹੋਈ ਟਰਾਲੀ ਨੇ ਕੀਤਾ ਸਰਕਾਰੀ ਪੋ੍ਪਟੀ ਨੁਕਸਾਨ ਸਥਾਨਿਕ ਲੋਕਾਂ ਦੀ ਬਚੀ ਜਾਨ,

ਤਲਵਾੜਾ(ਸੋਨੂੰ ਥਾਪਰ) – ਬੀਤੀ ਸਾਮ ਕਰੀਬ 8-9 ਵਜੇ ਮੁਕੇਰੀਆਂ ਵੱਲੋਂ ਆ ਰਹੀ ਓਵਰ ਲੋਡ ਪਰਾਲੀ ਨਾਲ ਭਰੀ ਹੋਈ ਟਰਾਲੀ ਬੇ ਕਾਬੂ ਹੋਕੇ ਤਲਵਾੜਾ ਦੇ ਖੋਖਾ ਮਾਰਕੀਟ ਵਿੱਚ ਨਗਰ ਕੌਂਸਲ ਤਲਵਾੜਾ ਦੇ ਖੱਬੇ ਵਿੱਚ ਜਾ ਵਜੀ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਬਲਾਕ ਪ੍ਧਾਨ ਵਿਕਰਾਂਤ (ਜੋਤੀ), ਆਮ ਆਦਮੀ ਪਾਰਟੀ ਦੇ ਸੀਨਿਆਰ ਆਗੂ ਸਤਨਾਮ ਸਿੰਘ (ਸਮੀ) ਅਤੇ ਉੱਥੇ ਦੇ ਲੋਕਲ ਰੇੜੀ ਵਾਲਿਆਂ ਨੇ ਦਸਿਆ ਕਿ ਇਹ ਪਰਾਲੀ ਨਾਲ ਭਰੀ ਹੋਈ ਟਰਾਲੀ ਮੁਕੇਰੀਆਂ ਵੱਲੋਂ ਬਹੁਤ ਹੀ ਤੇਜ ਰਫਤਾਰ ਨਾਲ ਆ ਰਹੀ ਸੀ। ਟਰਾਲੀ ਦੀ ਸਪੀਡ ਤੇਜ ਹੋਣ ਕਾਰਣ ਇਹ ਟਰਾਲੀ ਬੇਕਾਬੂ ਹੋਣ ਕਾਰਣ ਖੱਬੇ ਵਿੱਚ ਜਾ ਟਕਰਾਈ ਅਤੇ ਸਾਹਮਣੇ ਸਾਡੇ ਖੋਖੇ ਸਨ ਅਤੇ ਸਾਹਮਣੇ ਮੁਕੇਰੀਆਂ ਚੰਡੀਗੜ੍ਹ ਹਾਈਵੇ ਜੀ, ਟੀ ਰੋਡ ਹੈ ਅਤੇ ਲੋਕਾਂ ਦਾ ਵੱਡਾ ਜਾਨੀ ਨੁਕਸਾਨ ਹੋ ਤੋ ਬਚਾਅ ਹੋ ਗਿਆ ਹੈ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਧਾਨ ਵਿਕਰਾਂਤ (ਜੋਤੀ), ਆਮ ਆਦਮੀ ਪਾਰਟੀ ਦੇ ਸੀਨਿਆਰ ਆਗੂ ਸਤਨਾਮ ਸਿੰਘ (ਸਮੀ), ਨਗਰ ਕੌਂਸਲ ਤਲਵਾੜਾ ਦੇ ਪ੍ਧਾਨ ਆਸ਼ੂ ਅਰੋੜਾ ਨੇ ਟਰਾਲੀ ਚਾਲਕ ਨੂੰ ਕਾਬੂ ਕਰਕੇ ਤਲਵਾੜਾ ਪੁਲਿਸ ਦੇ ਹਵਾਲੇ ਕੀਤਾ। ਦਸੂਹਾ ਦੇ ਵਿਧਾਇਕ ਸਰਦਾਰ ਕਰਮਵੀਰ ਸਿੰਘ ਘੁੰਮਣ ਅੱਗੇ ਅਪੀਲ ਕੀਤੀ ਗਈ ਕਿ ਇਹ ਜੋ ਓਵਰ ਲੋਡ ਪਰਾਲੀ ਦੀਆਂ ਟਰਾਲੀਆਂ ਆ ਰਹੀਆਂ ਹਨ ਇਹਨਾਂ ਟਰਾਲੀਆਂ ਦਾ ਸਮਾਂ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਤਹਿ ਕੀਤਾ ਜਾਵੇ ਤਾਂ ਕਿ ਸਕੂਲੀ ਬੱਚਿਆਂ, ਆਪਣੇ ਇਲਾਜ਼ ਲਈ ਜਾ ਰਹੇ ਮਰੀਜ਼ਾਂ ਨੂੰ ਅਤੇ ਆਮ ਲੋਕਾਂ ਨੂੰ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

Leave a Comment

Your email address will not be published. Required fields are marked *

Scroll to Top