ਟਾਂਡਾ ਪੁਲਿਸ ਵੱਲੋ ਨਸ਼ੀਲੀਆ ਗੋਲੀਆ ਅਤੇ ਨਸੀਲੇ ਕੈਪਸੂਲ ਵੈਚਣ ਵਾਲਾ ਦੋਸ਼ੀ ਗ੍ਰਿਫਤਾਰ

ਹੋਸ਼ਿਆਰਪੁਰ – ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸੁਰਿੰਦਰ ਲਾਂਬਾ IPS ਜੀ ਨੇ ਜਿਲੇ ਅੰਦਰ ਮਾੜੇ ਅੰਨਸਰਾ ਉਪਰ ਕਾਬੂ ਪਾਉਣ ਲਈ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਤਹਿਤ ਸ਼੍ਰੀ ਦਵਿੰਦਰ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਜੀ ਦੀ ਨਿਗਰਾਨੀ ਹੇਠ ਅਤੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਹੀ ਵਿਚ ਮਿਤੀ 01-11-2024 ਨੂੰ ਏ.ਐਸ.ਆਈ ਜਗਦੀਪ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋ ਪੁਲਿਸ਼ ਪਾਰਟੀ ਪਿੰਡ ਸਹਿਬਾਜਪੁਰ ਨੇੜੇ ਮਜੂਦ ਸੀ ਤਾ ਭੁਪਿੰਦਰ ਸਿੰਘ ਉਰਫ ਬਿੱਲਾ ਪੁੱਤਰ ਮਲਕੀਤ ਸਿੰਘ ਵਾਸੀ ਵਾਰਡ ਨੰਬਰ 9 ਰਾਮਗੜੀਆ ਮਹੱਲਾ ਟਾਡਾ ਥਾਣਾ ਟਾਡਾ ਜਿਲ੍ਹਾ ਹੁਸ਼ਿਆਰਪੁਰ ਜੋ ਨਸੀਲੀਆ ਗੋਲੀਆ ਅਤੇ ਨਸੀਲੇ ਕੈਪਸੂਲ ਵੈਚਣ ਦਾ ਕੰਮ ਕਰਦਾ ਹੈ ਉਸ ਨੂੰ ਗ੍ਰਿਫਤਾਰ ਕਰਕੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਜਿਸ ਪਾਸੋਂ ਹੋਰ ਪੁਛ ਗਿੱਛ ਕੀਤੀ ਜਾਵੇਗੀ।

Leave a Comment

Your email address will not be published. Required fields are marked *

Scroll to Top