ਹੁਸ਼ਿਆਰਪੁਰ – ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ੍ਰੀ ਸੁਰੇਦਰ ਲਾਂਬਾ IPS ਜੀ ਨੇ ਦੱਸਿਆ ਕਿ ਜਿਲੇ ਅੰਦਰ ਨਸ਼ਾ ਸਪਲਾਈ ਕਰਨ ਅਤੇ ਚੋਰੀਆ ਕਰਨ ਵਾਲੇਆ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ।ਜਿਸ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ SP (INV) ਹੁਸ਼ਿਆਰਪੁਰ, ਡੀਐਸਪੀ ਹਰਜੀਤ ਸਿੰਘ ਰੰਧਾਵਾ, ਸਬ ਡਵੀਜਨ ਟਾਂਡਾ ਅਤੇ ਸਬ ਇੰਸਪੈਕਟਰ ਰਮਨ ਕੁਮਾਰ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਨਸ਼ਾ ਸਪਲਾਈ ਕਰਨ ਅਤੇ ਚੋਰੀਆ ਕਰਨ ਵਾਲੇਆ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ, ਉਪਰਾਲੇ ਕੀਤੇ ਜਾ ਰਹੇ ਸਨ ।ਜੋ ਮਿਤੀ 30.04.24 ਨੂੰ ਐਸ.ਆਈ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ। ਜਦੋ ਟਾਂਡਾ ਤੋ ਅਹੀਅਪੁਰ ਤੋਂ ਪੁਲ ਪੁਖਤਾ ਸਾਇਡ ਨੂੰ ਜਾਂਦੇ ਸਮੇ ਦੋ ਮੋਟਰਸਾਇਕਲ ਸਵਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋ 255 ਖੁਲੀਆ ਨਸੀਲੀਆ ਗੋਲੀਆ ਰੰਗ ਸੰਤਰੀ ਬਿਨਾ ਮਾਰਕਾ ਬ੍ਰਾਮਦ ਕੀਤੀਆ। ਜਿਸ ਤੇ ਮੁਕਦਮਾ ਦਰਜ ਰਜਿਸਟਰ ਕਰਕੇ ਉਹਨਾਂ ਪਾਸੋਂ ਸਖਤੀ ਨਾਲ ਪੁੱਛ ਗਿੱਛ ਕਰਨ ਤੇ ਮਿਤੀ 26-/27-04-2024 ਦੀ ਦਰਮਿਆਨੀ ਰਾਤ ਨੂੰ ਹੋਈ ਜੋਲੀ ਐਂਡ ਸੰਨਸ ਵਰਕਸਾਪ, ਦਾਰਾਪੁਰ ਨੂੰ ਟਰੇਸ ਕੀਤਾ ਗਿਆ ਅਤੇ ਇਹਨਾ ਦੋਸ਼ੀਆਨ ਵਲੋ ਟਾਡਾਂ ਬਜਾਰ ਵਿਚੋ ਚੋਰੀ ਕੀਤਾ ਲੈਪਟੋਪ ਪ੍ਰਿੰਟਰ ਬ੍ਰਾਮਦ ਕੀਤਾ ਗਿਆ । ਜਿਹਨਾ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕਰਕੇ ਹੋਰ ਵੀ ਸਖਤੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ ।ਮਸਕੀਨ ਅਲੀ ਖਿਲਾਫ ਪਹਿਲਾ ਵੀ ਚੋਰੀਆ ਅਤੇ ਨਸ਼ੇ ਦੇ ਹੋਰ ਵੀ ਮੁਕਦਮੇ ਦਰਜ ਹਨ ।
ਦਰਜ ਮੁਕੱਦਮਾ:- ਮੁਕੱਦਮਾ ਨੰਬਰ 97 ਮਿਤੀ 30-04-24 ਅ/ਧ 22 ਐਨਡੀਪੀਐਸ ਐਕਟ ਥਾਣਾ ਟਾਡਾਂ
ਟਰੇਸ ਮੁਕਦਮਾ :- ਮੁੱਕਦਮਾ ਨੰਬਰ 94 ਮਿਤੀ 27-04-24 ਅ/ਧ 457,380 IPC ਥਾਣਾ ਟਾਂਡਾ
ਗ੍ਰਿਫਤਾਰ ਦੋਸ਼ੀ : 1.ਰਾਹੁਲ ਚਾਵਲਾ ਪੁੱਤਰ ਵਿਪਨ ਕੁਮਾਰ ਵਾਸੀ ਰਫਿਊਜੀ ਮੁਹੱਲਾ ਟਾਂਡਾ ਥਾਣਾ ਟਾਂਡਾ ਜਿਲਾ ਹੁਸਿਆਰਪੁਰ
2.ਮਸਕੀਨ ਅਲੀ ਪੁੱਤਰ ਮੁਹੰਮਦ ਰਮਜਾਨ ਵਾਸੀ ਮਾਡਲ ਟਾਉਨ ਫੋਜੀ ਕਲੋਨੀ ਟਾਂਡਾ,ਗਲੀ ਰਵੀਦਾਸ ਥਾਣਾ ਟਾਂਡਾ ਜਿਲਾ ਹੁਸਿਆਰਪੁਰ
(ਬ੍ਰਾਮਦਗੀ) :- 255 ਖੁਲੀਆ ਨਸੀਲੀਆ ਗੋਲੀਆ ਰੰਗ ਸੰਤਰੀ ਬਿਨਾ ਮਾਰਕਾ ਇਕ ਲੈਪਟੋਪ ਪ੍ਰਿੰਟਰ

















































