ਟਾਂਡਾ ਪੁਲਿਸ ਨਸ਼ਾ ਵੇਚਣ ਵਾਲੇ ਇਕ ਸਮਗਲਰ ਦੀ ਪ੍ਰੋਪਟੀ ਜਬਤ

ਹੁਸ਼ਿਆਰਪੁਰ- ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸੁਰੇਦਰ ਲਾਂਬਾ IPS ਜੀ ਨੇ ਦੱਸਿਆ ਕਿ ਜਿਲੇ ਅੰਦਰ ਨਸ਼ਾ ਸਪਲਾਈ ਕਰਨ ਵਾਲਿਆਂ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ।ਜਿਸ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ SP (INV) ਹੁਸ਼ਿਆਰਪੁਰ, ਸ਼੍ਰੀ ਹਰਜੀਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਸਬ ਇੰਸਪੈਕਟਰ ਰਮਨ ਕੁਮਾਰ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਨਸ਼ਾ ਸਪਲਾਈ ਕਰਨ ਵਾਲੇ ਸਮਗਲਰਾ ਦੀ ਪ੍ਰੋਪਟੀ ਤਸਦੀਕ ਕਰਕੇ ਜਬਤ ਕੀਤੀ ਜਾ ਰਹੀ ਹੈ। ਜਿਸ ਤਹਿਤ ਥੋੜੂ ਰਾਮ ਪੁੱਤਰ ਚੁੰਨੀ ਲਾਲ ਵਾਸੀ ਜਾਜਾ ਥਾਣਾ ਟਾਡਾ ਜਿਸ ਪਰ ਨਸ਼ਾ ਵੇਚਣ ਸਬੰਧੀ ਕੁੱਲ 06 ਮੁਕਦਮੇ ਦਰਜ ਸਨ। ਜਿਹਨਾਂ ਵਿਚੋ ਡੋਡੇ ਚੂਰਾਪੋਸਤ ਦੇ 03 ਮੁਕਦਮਿਆਂ ਵਿਚ ਮਾਨਯੋਗ ਅਦਾਲਤ ਵਲੋ ਉਸ ਨੂੰ ਸਜਾ ਹੋ ਚੁੱਕੀ ਸੀ ਅਤੇ 03 ਮੁਕਦਮੇ ਸਮਾਇਤ ਲਈ ਅਦਾਲਤ ਵਿਚ ਚੱਲ ਰਹੇ ਹਨ। ਜਿਸ ਕਰਕੇ ਜੇਰ ਧਾਰਾ 68-ਐਫ ਐਨ ਡੀ ਪੀ ਐਸ ਐਕਟ ਤਹਿਤ ਦੋਸ਼ੀ ਥੋੜੂ ਰਾਮ ਦੀ ਪ੍ਰੋਪਟੀ ਤਸਦੀਕ ਕਰਕੇ ਉਸ ਨੂੰ ਜਬਤ ਕਰਨ ਸਬੰਧੀ ਪ੍ਰਪੋਜਲ ਤਿਆਰ ਕਰਕੇ ਕੰਪੀਟੈਟ ਅਥਰਟੀ ਦਿਲੀ ਨੂੰ ਭੇਜੀ ਗਈ ਸੀ। ਜਿਸ ਤੇ ਕੰਪੀਟੈਟ ਅਥਰਟੀ ਦਿਲੀ ਵਲੋ ਮਿਤੀ 29-04-2024 ਨੂੰ ਦੋਸ਼ੀ ਥੋੜੂ ਰਾਮ ਵਲੋ ਆਪਣੇ ਅਤੇ ਆਪਣੇ ਰਿਸ਼ਤੇਦਾਰਾ ਦੇ ਨਾਮ ਤੇ ਨਸ਼ਾ ਵੇਚ ਕੇ ਬਣਾਈ ਪ੍ਰਪੋਰਟੀ ਜਿਸ ਦੀ ਕੀਮਤ 27 ਲੱਖ 31 ਹਜਾਰ 355 ਰੁਪਏ ਹੈ, ਨੂੰ ਜਬਤ ਕਰਨ ਦਾ ਹੁਕਮ ਦਿਤਾ ਗਿਆ। ਇਸ ਤੋ ਇਲਾਵਾ ਥਾਣਾ ਟਾਂਡਾ ਦੇ ਏਰੀਆ ਵਿਚ ਹੋਰ ਵੀ ਨਸ਼ਾ ਸਪਲਾਈ ਕਰਨ ਵਾਲੇ ਦੋਸ਼ੀਆਨ ਦੀ ਪ੍ਰੋਪਰਟੀ ਨੂੰ ਤਸਦੀਕ ਕਰਕੇ ਫਰੀਜ ਕਰਵਾਈ ਜਾਵੇਗੀ ।

Leave a Comment

Your email address will not be published. Required fields are marked *

Scroll to Top