ਹਰ ਸ਼ੁਕਰਵਾਰ ਡੇਂਗੂ ਤੇ ਵਾਰ ਸਪੈਸ਼ਲ ਡੇਂਗੂ ਸਰਵੇ ਲਈ ਟੀਮਾਂ ਰਵਾਨਾ ਕੀਤੀਆਂ-ਡਾਕਟਰ ਰਮਨ ਕੁਮਾਰ

ਹੁਸ਼ਿਆਰਪੁਰ (ਸੋਨੂ ਥਾਪਰ) – ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਪਵਨ ਕੁਮਾਰ ਅਤੇ ਜ਼ਿਲਾ ਐਪੀਡਮੋਲੋਜਿਸਟ ਡਾਕਟਰ ਜਗਦੀਪ ਸਿੰਘ ਦੇ ਹੁਕਮਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਮੁਕੇਰੀਆਂ ਡਾਕਟਰ ਰਮਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਪੈਸ਼ਲ ਡੇਂਗੂ ਸਰਵੇ ਲਈ ਮੁਕੇਰੀਆਂ ਦੇ 15 ਵਾਰਡਾਂ ਵਿੱਚ ਟੀਮਾਂ ਬਣਾ ਕੇ ਸਰਵੇ ਲਈ ਰਵਾਨਾ ਕੀਤੀਆਂ ਗਈਆਂ। ਇਹਨਾਂ ਟੀਮਾਂ ਵਿੱਚ ਸਰਦਾਰ ਸੁਖਜਿੰਦਰ ਸਿੰਘ ਇੰਸਟੀਚਿਊਟ ਆਫ ਨਰਸਿੰਗ ਕਾਲਜ ਗੁਰਦਾਸਪੁਰ ਤੋਂ ਸਿਵਿਲ ਹਸਪਤਾਲ ਮੁਕੇਰੀਆਂ ਵਿਖੇ ਟ੍ਰੇਨਿੰਗ ਲਈ ਪਹੁੰਚੇ ਨਰਸਿੰਗ ਵਿਦਿਆਰਥੀਆਂ ਦੀ ਡਿਊਟੀ ਮਲਟੀ ਪਰਪਜ ਹੈਲਥ ਵਰਕਰ ਮੇਲ ਦੇ ਨਾਲ ਲਗਾ ਕੇ ਸਰਵੇ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਇਹਨਾਂ ਦੀ ਸੁਪਰਵੀਜ਼ਨ ਲਈ ਹੈਲਥ ਇੰਸਪੈਕਟਰ ਬਤੌਰ ਸੁਪਰਵਾਈਜ਼ਰ ਲਗਾਏ ਗਏ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਹੋਇਆਂ ਡਾਕਟਰ ਰਮਨ ਕੁਮਾਰ ਜੀ ਨੇ ਦੱਸਿਆ ਕਿ ਕੱਲ ਨੂੰ ਵੀ ਇਸੇ ਪ੍ਰਕਾਰ ਨਾਲ ਸੁਆਮੀ ਪ੍ਰੇਮਾਨੰਦ ਮਹਾ ਵਿਦਿਆਲਿਆ ਨਰਸਿੰਗ ਕਾਲਜ ਮੁਕੇਰੀਆਂ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਡੇਂਗੂ ਸਪੈਸ਼ਲ ਸਰਵੇ ਦਾ ਕੰਮ ਕੀਤਾ ਜਾਵੇਗਾ। ਉਹਨਾਂ ਨੇ ਟੀਮਾਂ ਨੂੰ ਜਰੂਰੀ ਹਦਾਇਤਾਂ ਦਿੰਦੇ ਹੋਏ ਰਵਾਨਾ ਕੀਤਾ ਅਤੇ ਇਹ ਵੀ ਦੱਸਿਆ ਕਿ ਅਗਰ ਸਰਵੇ ਦੌਰਾਨ ਕਿਸੇ ਨੂੰ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਅੱਖਾਂ ਦੇ ਪਿਛਲੇ ਪਾਸੇ ਦਰਦ ਦਾ ਹੋਣਾ ਵਰਗੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਹਨਾਂ ਨੂੰ ਤੁਰੰਤ ਹੀ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਇਲਾਇਜਾ ਟੈਸਟ ਲਈ ਭੇਜਿਆ ਜਾਵੇ ਜੋ ਕਿ ਮੁਫਤ ਵਿੱਚ ਕੀਤਾ ਜਾਂਦਾ ਹੈ। ਡਾਕਟਰ ਰਮਨ ਕੁਮਾਰ ਨੇ ਟੀਮਾਂ ਨੂੰ ਦੱਸਿਆ ਕਿ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕਤਾ ਜਾਣਕਾਰੀ ਵੀ ਦਿੱਤੀ ਜਾਵੇ। ਇਸ ਤੋਂ ਇਲਾਵਾ ਸੁੱਖ ਦਿਆਲ ਹੈਲਥ ਇੰਸਪੈਕਟਰ ਨੇ ਡਾਕਟਰ ਰਮਨ ਕੁਮਾਰ ਦੀ ਹਾਜ਼ਰੀ ਵਿੱਚ ਨਰਸਿੰਗ ਵਿਦਿਆਰਥੀਆਂ ਨੂੰ ਡੇਂਗੂ ਦੇ ਲਾਰਵੇ ਸਬੰਧੀ ਜਰੂਰੀ ਜਾਣਕਾਰੀ ਅਤੇ ਟ੍ਰੇਨਿੰਗ ਦਿੱਤੀ। ਇਸ ਮੌਕੇ ਤੇ ਹੈਲਥ ਇੰਸਪੈਕਟਰ ਸਰਵਣ ਮਸੀਹ ਸ਼ੇਰ ਗਿੱਲ, ਜਗੀਰ ਲਾਲ, ਸੁਨੀਲ ਕੁਮਾਰ, ਅਮਰਜੀਤ ਸਿੰਘ, ਬਲਵਿੰਦਰ ਪਾਲ ਸਿੰਘ, ਰਜਿੰਦਰ ਕੁਮਾਰ, ਵਿਪਨ ਕੁਮਾਰ, ਰਾਹੁਲ ਵਸ਼ਿਸ਼ਟ ਤੋਂ ਇਲਾਵਾ ਬਰੀਡਿੰਗ ਚੈੱਕਰ ਅਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top