ਸਾਨੂੰ ਇਹ ਦੱਸੋ ਕਿ ਤੁਸੀਂ ਕੀ ਕੀਤਾ ਹੈ ਤੇ ਨਾ ਕਿ ਇਹ ਕਿ ਤੁਸੀਂ ਕੀ ਕਰਨ ਜਾ ਰਹੇ ਹੋ, ਵੜਿੰਗ ਨੇ ਕੇਜਰੀਵਾਲ ਨੂੰ ਪੁੱਛਿਆ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਉਨ੍ਹਾਂ ਨੇ ਕੀ ਕੀਤਾ ਹੈ ਅਤੇ ਨਾ ਕਿ ਇਹ ਕਿ ਉਹ ਕੀ ਕਰਨ ਜਾ ਰਹੇ ਹਨ।

“ਤੁਸੀਂ ਪੁਰਾਣੇ ਵਾਅਦੇ ਦੁਹਰਾ ਕੇ ਲੋਕਾਂ ਨੂੰ ਇੱਕ ਵਾਰ ਫਿਰ ਧੋਖਾ ਨਹੀਂ ਦੇ ਸਕਦੇ”, ਵੜਿੰਗ ਨੇ ਅੱਜ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਦੌਰੇ ਦੌਰਾਨ ਕੇਜਰੀਵਾਲ ਅਤੇ ਮਾਨ ਦੇ ਲੋਕਾਂ ਨੂੰ ਦਿੱਤੇ ਤਾਜ਼ਾ ਵਾਅਦਿਆਂ ਅਤੇ ਭਰੋਸੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ। “ਤੁਸੀਂ ਕੁਝ ਲੋਕਾਂ ਨੂੰ ਕੁਝ ਸਮੇਂ ਲਈ ਮੂਰਖ ਬਣਾ ਸਕਦੇ ਹੋ, ਪਰ ਤੁਸੀਂ ਲੋਕਾਂ ਨੂੰ ਹਮੇਸ਼ਾ ਲਈ ਮੂਰਖ ਨਹੀਂ ਬਣਾ ਸਕਦੇ”, ਉਨ੍ਹਾਂ ਨੇ ਦੋਵਾਂ ਸੀਨੀਅਰ ‘ਆਪ’ ਆਗੂਆਂ ਨੂੰ ਕਿਹਾ।

ਲੁਧਿਆਣਾ ਸੰਸਦੀ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਰਾਜਾ ਵੜਿੰਗ ਨੇ ਕਿਹਾ ਕਿ ਆਪ ਨੂੰ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਏ ਤਿੰਨ ਸਾਲ ਹੋ ਗਏ ਹਨ। “ਤੁਹਾਡੇ ਕਾਰਜਕਾਲ ਦਾ ਅੱਧੇ ਤੋਂ ਵੱਧ ਸਮਾਂ ਖਤਮ ਹੋ ਗਿਆ ਹੈ ਅਤੇ ਤੁਸੀਂ ਅਜੇ ਵੀ ਪੰਜਾਬ ਦੇ ਲੋਕਾਂ ਨੂੰ ਆਪਣੇ ਪੁਰਾਣੇ ਵਾਅਦੇ ਸੁਣਾ ਰਹੇ ਹੋ”, ਲੋਕ ਤੁਹਾਡੇ ਤੋਂ ਜਵਾਬ ਮੰਗ ਰਹੇ ਹਨ। ਉਹ ‘ਆਪ’ ਤੋਂ ਕੋਈ ਨਵਾਂ ਵਾਅਦਾ ਨਹੀਂ ਚਾਹੁੰਦੇ, ਉਹ ਪੁਰਾਣੇ ਕੀਤੇ ਵਾਅਦਿਆਂ ਦੀ ਪੂਰਤੀ ਚਾਹੁੰਦੇ ਹਨ।

ਕਾਂਗਰਸ ਸੂਬਾ ਪ੍ਰਧਾਨ ਨੇ ਕਿਹਾ ਕਿ ਇਹ ਆਉਣ ਵਾਲੀ ਲੁਧਿਆਣਾ ਪੱਛਮੀ ਉਪ ਚੋਣ ਹੈ ਜਿਸ ਨੇ ਦੋਵਾਂ ‘ਆਪ’ ਆਗੂਆਂ ਨੂੰ ਪੰਜਾਬ ਵੱਲ ਖਿੱਚਿਆ ਹੈ ਅਤੇ ਉਨ੍ਹਾਂ ਨੂੰ ਉਦਯੋਗਪਤੀਆਂ ਦੀ ਯਾਦ ਦਿਵਾਈ ਹੈ। ਨਹੀਂ ਤਾਂ, ਸਰਕਾਰ ਉਦਯੋਗ ਨੂੰ ਪੂਰੀ ਤਰ੍ਹਾਂ ਭੁੱਲ ਗਈ ਸੀ ਜਿਵੇਂ ਉਹ ਬਾਕੀ ਸਾਰਿਆਂ ਨੂੰ ਭੁੱਲ ਗਈ ਹੈ।

ਵੜਿੰਗ ਨੇ ਖਾਸ ਤੌਰ ‘ਤੇ ਕੇਜਰੀਵਾਲ ਅਤੇ ਮਾਨ ਨੂੰ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਔਰਤਾਂ ਨਾਲ ਕੀਤੇ ਗਏ 1000 ਰੁਪਏ ਦੇ ਵਾਅਦੇ ਬਾਰੇ ਪੁੱਛਿਆ। “ਸਾਡੀਆਂ ਮਾਵਾਂ, ਭੈਣਾਂ ਅਤੇ ਧੀਆਂ ਪਹਿਲਾਂ ਤੋਂ ਹੀ ਠੱਗੀਆਂ ਮਹਿਸੂਸ ਕਰ ਰਹੀਆਂ ਹਨ ਅਤੇ ਤੁਸੀਂ ਉਨ੍ਹਾਂ ਨੂੰ ਇੱਕ ਵਾਰ ਫਿਰ ਧੋਖਾ ਨਹੀਂ ਦੇ ਸਕਦੇ”, ਉਨ੍ਹਾਂ ਕਿਹਾ।

Leave a Comment

Your email address will not be published. Required fields are marked *

Scroll to Top