ਆਦਮਪੁਰ (ਦਲਜੀਤ ਸਿੰਘ ਕਲਸੀ) ਅੱਜ ਮਿਤੀ 23-7-2025 ਬ੍ਰਹਮਲੀਨ ਬ੍ਰਹਮ ਗਿਆਨੀ ਸ੍ਰੀ 108 ਸੰਤ ਗਰੀਬਦਾਸ ਮਹਾਰਾਜ ਜੀ ਦਾ 31 ਵਾ ਬਰਸੀ ਸਮਾਗਮ ਡੇਰਾ ਸੱਚਖੰਡ ਵੱਲਾ ਵਿਖੇ ਸ੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਗੱਦੀ ਨਸ਼ੀਨ ਅਤੇ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰਸਟ ਵਾਰਾਂ ਨਸੀ ( ਯੂ ਪੀ) ਦੀ ਸਰਪ੍ਰਸਤੀ ਹੇਠ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆl ਇਸ ਸਬੰਧ ਵਿੱਚ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਲੜੀਵਾਰ67 ਜਾਪ ਕੀਤੇ ਗਏ l ਅੱਜ ਆਖਰੀ ਲੜੀ ਦੇ ਸੰਪੰਨ ਹੋਣ ਉਪਰੰਤ ਸ਼੍ਰੀ ਗੁਰੂ ਰਵਿਦਾਸ ਸਤਸੰਗ ਭਵਨ ਵਿਖੇ ਕੀਰਤਨ ਦਰਬਾਰ ਸਜਾਏ ਗਏ l

ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਦੀ ਨੇ ਸਾਰੀ ਸੰਗਤ ਨੂੰ ਪ੍ਰਭੂ ਭਗਤੀ ਸੰਤਾਂ ਦੀ ਸੰਗਤ ਸਭ ਧਰਮਾਂ ਦਾ ਸਤਿਕਾਰ ਕਰਨ ਅਤੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾਂ ਤੇ ਚੱਲਣ ਦਾ ਸੰਦੇਸ਼ ਦਿੱਤਾl ਇਸ ਮੌਕੇ ਸੰਤ ਗਰੀਬ ਦਾਸ ਮਹਾਰਾਜ ਜੀ ਵੱਲੋਂ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਸੀਰ ਗਵਾਧਨਪੁਰ ਮੰਦਰ ਵਾਰਾਂ ਨੱਸੀ ਦੀ ਉਸਾਰੀ ਵਿੱਚ ਨਿਭਾਈਆਂ ਸੇਵਾਵਾਂ, ਮਾਨਵਤਾ ਪ੍ਰਤੀ ਸੇਵਾਵਾਂ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਉਪਦੇਸ਼ਾਂ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਨਿਭਾਈਆਂ ਅਦੁੱਤੀਆਂ ਸੇਵਾਵਾਂ ਲਈ ਯਾਦ ਕੀਤਾ ਗਿਆ ਭਾਰਤ ਦੇ ਵੱਖ ਵੱਖ ਪਰਾਂਤਾਂ ਤੋਂ ਪਹੁੰਚੇ ਸੰਤ ਮਹਾਂਪੁਰਸ਼ ਅਤੇ ਕੀਰਤਨੀ ਜਥਿਆਂ ਨੇ ਸੰਤ ਗਰੀਬ ਦਾਸ ਮਹਾਰਾਜ ਜੀ ਉਹਨਾਂ ਦੀ ਬਰਸੀ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਜੀਵਨ ਤੇ ਇਹ ਚਾਨਣਾ ਪਾਇਆ ਇਸ ਮੌਕੇ ਸ੍ਰੀ 108 ਸੰਤ ਨੰਜਣ ਦਾਸ ਮਹਾਰਾਜ ਜੀ ਵੱਲੋਂ ਆਪਣੇ ਕਰ- ਕਮਲਾ ਨਾਲ ਸ੍ਰੀ 108 ਸੰਤ ਗਰੀਬ ਦਾਸ ਜੀ ਨੂੰ ਸਮਰਪਿਤ ਬੇਗਮਪੁਰਾ ਸ਼ਹਿਰ’ ਸਪਤਾਹਿਕ ਪੱਤਰਕਾਰ ਦਾ ਵਿਸ਼ੇਸ਼ ਅੰਕ ਰਿਲੀਜ ਕੀਤਾ l ਸੰਤ ਸਰਵਣ ਦਾਸ ਚੈਟੇਬਲ ਹਸਪਤਾਲ ਕਟਾਰ ਵੱਲੋਂ ਫਰੀ ਮੈਡੀਕਲ ਕੈਂਪ ਲਾਇਆ ਗਿਆ ਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ lਗੁਰੂ ਕੀ ਲੰਗਰ ਉਥੋਂ ਵਰਤਾਏ ਗਏ l

















































