ਧੰਨ ਧੰਨ ਬਾਬਾ ਪੀਰ ਨੌਗੱਜਾ ਜੀ 49ਵਾਂ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ।

ਆਦਮਪੁਰ (ਪਰਮਜੀਤ ਸਾਬੀ) ਧੰਨ ਧੰਨ ਬਾਬਾ ਪੀਰ ਨੌਗੱਜਾ ਜੀ 49ਵਾਂ
ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਬਾਬਾ
ਨੌਗੱਜਾ ਪੀਰ ਜੀ ਦੀ ਦਰਗਾਹ ਕਪੂਰ ਪਿੰਡ ਵਿਖੇ ਸਮੂਹ ਪਿੰਡ ਵਾਸੀ, ਪ੍ਬੰਧਕ ਕਮੇਟੀ ਅੈਨ. ਅਾਰ. ਅਾਈ. ਅਤੇ ਗ੍ਰਾਮ ਪੰਚਾਇਤ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਪਿੰਡ ਕਪੂਰ ਪਿੰਡ (ਜਲੰਧਰ) ਵਿਖੇ ਮਿਤੀ 25,26,27, ਜੂਨ 2025 ਦਿਨ ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਨੂੰ
ਕਰਵਾਇਆ ਜਾ ਰਿਹਾ ਹੈ। ਮਿਤੀ 25-5-25 ਦਿਨ ਬੁੱਧਵਾਰ ਨੂੰ ਚਿਰਾਗ, ਅਤੇ ਝੰਡੇ ਦੀ ਰਸਮ ਦਰਬਾਰ ਵਲੋਂ ਕਰਨਗੇ।ਮਿਤੀ 26-5-2025 ਦਿਨ ਵੀਰਵਾਰ ਕਵਾਲੀ ਅਤੇ ਸੂਫੀ ਪੋ੍ਗਰਾਮ ਸਵੇਰੇ 11 ਵਜੇ ਰਾਤ 8 ਵਜੇ ਤੱਕ। 8:30 ਵਜੇ ਤੋਂ ਦੇਰ ਰਾਤ ਤੱਕ ਨਕਲਾ ਦਾ ਪੋ੍ਗਰਾਮ ਪੇਸ਼ ਕੀਤਾ ਜਾ ਰਿਹਾ ਹੈ। ਮਿਤੀ 27-5-2025 ਦਿਨ ਸ਼ੁੱਕਰਵਾਰ ਸੂਫੀ ਸਿੰਗਰ ਅਤੇ ਕਵਾਲ ਸਾਰਾ ਦਿਨ ਅਾਪਣਾ ਪੋ੍ਗਰਾਮ ਪੇਸ਼ ਕਰਨਗੇ ਅਤੇ ਇਸ ਦਿਨ ਸ਼ਾਮ 6 ਵਜੇ ਕੁਸਤੀਅਾ ਹੋਣਗੀਅਾ। ਤਿੰਨੋ ਦਿਨ ਠੰਡੇ ਮਿੱਠੇ ਪਾਣੀ ਦੀ ਛਬੀਲ ਅਤੇ ਪੀਰਾਂ ਦਾ ਅਟੁੱਟ ਲੰਗਰ ਵਰਤੇਗਾ। ਅਸ਼ਵਿਨ ਸੂਫੀ ਰਵੀ ਸੂਵੀ, ਕੁਮਾਰ ਰਾਜਨ ਕਵਾਲ ਅਲਾਵਲਪੁਰ, ਲੈਕਸ ਕੋਟੀ, ਨੀਰਜ ਮਹਿਰਾ, ਕਮੇਡੀਅਨ ਦੀਪਕ ਸਾਬੂ ਸੂਫੀਅਾਨਾ ਨਕਾਲ ਪਾਰਟੀ, ਕੋਮਲ ਸੌਰਵ ਸੰਧੂ ਨਲਾਕ ਪਾਰਟੀ, ਰੂਪੀ ਭੱਟੀ, ਕੁਲਵਿੰਦਰ ਰਿਪੀ, ਕੇਵਲ ਸੰਧੂ, ਅਮਰੀਕ ਮਿਛਾਲ ਅਤੇ ਅਾਰ ਕੌਰ ਰੌਜੀ, ਸੂਫੀ ਸਿੰਗਰ ਸੁਨੈਨਾ ਨੱਥਾ ਅਤੇ ਅਮਰੀਕ ਸਿੰਘ ਬੱਲ ਮਨਜੀਤ ਸੌਨੀਅਾ।ਇਸ ਮੌਕੇ ਪ੍ਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਮੈਲੇ’ਚ ਪਹੁੰਚ ਕੇ ਆਪਣੀ ਹਾਜਰੀ ਨਿਭਾੳੁਣ ਅਤੇ ਮੈਲੇ ਦੀਅਾਂ ਰੌਣਕਾਂ ਵਧਾੳੁਣ।

Leave a Comment

Your email address will not be published. Required fields are marked *

Scroll to Top