ਧੰਨ ਧੰਨ ਬਾਬਾ ਪੀਰ ਨੌਗੱਜਾ ਜੀ ਦਰਗਾਹ ਵਿਖੇ 49ਵਾਂ  ਸਲਾਨਾ ਜੋੜ ਮੇਲਾ ਕਰਵਾਇਆ ਗਿਆ।

ਆਦਮਪੁਰ (ਪਰਮਜੀਤ ਸਾਬੀ) ਧੰਨ ਧੰਨ ਬਾਬਾ ਪੀਰ ਨੌਗੱਜਾ ਜੀ ਦਰਗਾਹ ਵਿਖੇ 49ਵਾਂ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਪਿੰਡ ਵਾਸੀ, ਪ੍ਰਬੰਧਕ ਕਮੇਟੀ, ਐਨ. ਆਰ. ਆਈ ਅਤੇ ਗ੍ਰਾਮ ਪੰਚਾਇਤ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਹ ਮੇਲਾ ਕਪੂਰ ਪਿੰਡ (ਜਲੰਧਰ) ਵਿਖੇ ਮਿਤੀ 25,26,27 ਜੂਨ 2025 ਦਿਨ ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਨੂੰ ਕਰਵਾਇਆ ਗਿਆ। ਮਿਤੀ 25-6-25 ਦਿਨ ਬੁੱਧਵਾਰ ਨੂੰ ਚਿਰਾਗ ਅਤੇ ਝੰਡੇ ਦੀ ਰਸਮ ਬੀਬੀ ਸ਼ਰੀਫ਼ਾ ਜੀ ਉਦੇਸੀਆ ਦਰਬਾਰ ਵਲੋਂ ਕਰਵਾਈ ਗਈ। ਮਿਤੀ 26-6-2025 ਦਿਨ ਵੀਰਵਾਰ ਕਵਾਲੀ ਅਤੇ ਸੂਫੀ ਪ੍ਰੋਗਰਾਮ ਸਵੇਰੇ 11 ਵਜੇ ਸਵੇਰੇ ਤੋਂ ਰਾਤ 8 ਵਜੇ ਤੱਕ ਕਰਵਾਏ ਗਏ। 8:30  ਵਜੇ ਤੋਂ ਦੇਰ ਰਾਤ ਤੱਕ ਨਕਲਾ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ।  ਮਿਤੀ 27-6-2025 ਦਿਨ ਸ਼ੁੱਕਰਵਾਰ ਸੂਫੀ ਸਿੰਗਰ ਅਤੇ ਕਵਾਲਾਂ ਵੱਲੋਂ ਸਾਰਾ ਦਿਨ ਆਪਣਾ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਇਸ ਦਿਨ ਸ਼ਾਮ 6 ਵਜੇ ਕੁਸ਼ਤੀਆ ਕਰਵਾਇਆ ਗਈਆਂ। ਜਿਸ ਵਿੱਚ ਨਾਮੀ ਪਹਿਲਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਤਿੰਨੋ ਦਿਨ ਠੰਡੇ ਮਿੱਠੇ ਪਾਣੀ ਦੀ ਛਬੀਲ ਅਤੇ ਪੀਰਾਂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਅਸ਼ਵਿਨ ਸੂਫੀ ਰਵੀ ਸੂਵੀ, ਕੁਮਾਰ ਰਾਜਨ ਕਵਾਲ ਅਲਾਵਲਪੁਰ, ਲੈਕਸ ਕੋਟੀ,  ਨੀਰਜ ਮਹਿਰਾ, ਕਮੇਡੀਅਨ ਦੀਪਕ ਸਾਬੂ ਸੂਫ਼ੀਆਨਾ ਨਕਾਲ ਪਾਰਟੀ, ਕੋਮਲ ਸੌਰਵ ਸੰਧੂ ਨਲਾਕ ਪਾਰਟੀ, ਰਿੰਪੀ ਭੱਟੀ, ਕੁਲਵਿੰਦਰ ਰਿੰਪੀ, ਕੇਵਲ ਸੰਧੂ, ਅਮਰੀਕ ਮਿਛਾਲ ਅਤੇ ਆਰ ਕੌਰ ਰੌਜੀ, ਸੂਫੀ ਸਿੰਗਰ ਸੁਨੈਨਾ ਨੱਥਾ ਅਤੇ ਅਮਰੀਕ ਸਿੰਘ ਬੱਲ ਤੇ ਮਨਜੀਤ ਸੌਨੀਆ ਵੱਲੋਂ ਵੀ ਆਪਣਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਮੁੱਖ ਸੇਵਾਦਾਰ ਸਤਨਾਮ ਸਿੰਘ ਸੱਤੀ, ਸਰਪੰਚ ਅਸ਼ੋਕ ਕੁਮਾਰ, ਗੁਰਪ੍ਰੀਤ ਸਿੰਘ ਹੈਪੀ (ਹਰਲੀਨ ਵਾਟਰ ਪਾਰਕ ਵਾਲੇ), ਬਿਕਰਮ ਵਿੱਕੀ, ਸੁਰਜੀਤ ਸਿੰਘ ਨਾਹਰ, ਕੁਲਵਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਵਲੋ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top