ਜਲੰਧਰ (ਪਰਮਜੀਤ ਸਾਬੀ) – ਮੁੱਖ ਪ੍ਰਬੰਧਕ ਜਸਵੰਤ ਸਿੰਘ ਜੀ ਯੋਗ ਅਗਵਾਈ ਵਿੱਚ 49 ਵਾ ਖੂਨਦਾਨ ਕੈਂਪ ਸੰਪਨ ( ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ) ਹਮੇਸ਼ਾ ਦੀ ਤਰ੍ਹਾਂ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਪਿੰਡ ਡਰੋਲੀ ਦੇ ਮਾਣਯੋਗ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵੱਲੋਂ ਮਾਨਵਤਾ ਦੀ ਸੇਵਾ ਵਿਚ ਆਪਣਾ 49 ਵਾ ਸਵੈਂ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 19 ਵੀਰਾਂ ਭੈਣਾਂ ਵੱਲੋਂ ਪੀਰ ਬਾਬਾ ਲਾਭੇ ਸ਼ਾਹ ਜੀਆ ਦੇ ਨਾਮ ਤੇ ਖੂਨਦਾਨ ਕੀਤਾ ਗਿਆ।
ਅਸੀਂ ਹਮੇਸ਼ਾ ਹੀ ਧੰਨਵਾਦੀ ਹਾਂ ਸਮੁੱਚੇ ਮੀਡੀਆ ਪੱਤਰਕਾਰ ਭਾਈਚਾਰੇ ਦੇ, ਬਲੱਡ ਦਾਨੀ ਸੱਜਣਾਂ ਦੇ ਅਤੇ ਵਿਸ਼ੇਸ਼ ਕਰਕੇ ਦਰਬਾਰਾ ਦੇ ਮੁੱਖ ਸੇਵਾਦਾਰ ਜਸਵੰਤ ਸਿੰਘ ਜੀ ਜੱਸਾ ਭਾਜੀ ਜੀ ਹੁਣਾਂ ਦਾ ਜਿਨ੍ਹਾਂ ਨੇ 49 ਵੇ ਸਵੈਂ ਇੱਛੁਕ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਅਤੇ ਮੇਲੇ ਨੂੰ ਸਫਲ ਬਣਾਉਣ ਲਈ ਉਚੇਚੇ ਪ੍ਰਬੰਧ ਕੀਤੇ।
