ਪਿੰਡ ਨਾਰੰਗਪੁਰ ਵਿਚ 9 ਵਾਂ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਡਾਕਟਰ ਬੀ ਆਰ ਅੰਬੇਡਕਰ ਸਪੋਰਟਸ ਕਲੱਬ ਵੱਲੋ ਕਰਵਾਇਆ

ਜਲੰਧਰ (ਪਰਮਜੀਤ ਸਾਬੀ) – ਪਿੰਡ ਨਾਰੰਗਪੁਰ ਵਿਚ 9 ਵਾਂ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ  ਡਾਕਟਰ ਬੀ ਆਰ ਅੰਬੇਡਕਰ ਸਪੋਰਟਸ ਕਲੱਬ ਵੱਲੋ  ਕਰਵਾਇਆ ਗਿਆ  ਜਿਸ ਵਿਚ 25 ਪਿੰਡਾਂ ਦੀਆਂ ਕ੍ਰਿਕਟ ਟੀਮਾਂ ਨੇ ਭਾਗ ਲਿਆ ਇਹ ਮੈਚ ਤਕਰੀਬਨ ਪਿਛਲੇ 10 ਦਿਨਾਂ ਤੋਂ ਲਗਾਤਾਰ ਚਲਦੇ ਆ ਰਹੇ ਹਨ ਪਿਛਲੇ ਦਿਨਾਂ ਵਿਚ ਕਈ ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ ਅੱਜ ਸਿੰਮੀ ਫਾਈਨਲ ਤੇ ਫਾਈਨਲ ਮੈਚ ਕਰਵਾਏ ਗਏ ਜਿਸ ਵਿੱਚ ਅਰਜਨਵਾਲ ਤੇ ਨਾਰੰਗਪੁਰ ਦੀ ਟੀਮ ਨੇ ਭਾਗ ਲਿਆ ਜਿਸ ਵਿਚ ਅਰਜਨਵਾਲ ਦੀ ਟੀਮ ਫਾਈਨਲ ਜਿੱਤ ਗਈ ਤੇ ਨਾਰੰਗਪੁਰ ਦੀ ਟੀਮ ਸੈਮੀ ਫਾਈਨਲ ਵਿੱਚ ਰਹੀ ਦੋਨਾਂ ਟੀਮਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਅੱਜ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਬਲਬੀਰ ਮਹਿਮੀ ਬਲਾਕ ਪ੍ਰਧਾਨ ਕਪੂਰ ਪਿੰਡ ਤੋਂ ਪਹੁੰਚੇ ਤੇ ਸਰਪੰਚ ਬਲਵਿੰਦਰ ਕੁਮਾਰ, ਪੰਚ  ਪ੍ਰਿੰਸ, ਪੰਚ ਹਰਜੀਤ ਸਿੰਘ,  ਸੁਰਿੰਦਰ ਪਾਲ ਸਾਬਕਾ ਸਰਪੰਚ, ਰੁੜ ਸਿੰਘ ਸਾਬਕਾ ਸਰਪੰਚ ਤੇ ਪਿੰਡ ਵਾਸੀ ਹਾਜਰ ਸਨ

Leave a Comment

Your email address will not be published. Required fields are marked *

Scroll to Top