ਲੁਟਾ ਖੋਹਾਂ ਦੀ ਵਾਰਦਾਤ ਕਰਨ ਵਾਲਾ ਦੋਸ਼ੀ ਆਇਆ ਕਾਬੂ, 9 ਨਸ਼ੀਲੇ ਟੀਕੇ ਅਤੇ ਸਕੂਟੀ ਸਮੇਤ ਕਰਿਆ ਗ੍ਰਿਫਤਾਰ

ਹੁਸ਼ਿਆਰਪੁਰ – ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ੍ਰੀ ਸੁਰੇਦਰ ਲਾਂਬਾ IPS ਜੀ ਨੇ ਦੱਸਿਆ ਕਿ ਜਿਲੇ ਅੰਦਰ ਮਾੜੇ ਅੰਨਸੁਰਾ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਜਿਸ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆਂ SP (INV) ਹੁਸ਼ਿਆਰਪੁਰ, ਸ੍ਰੀ ਹਰਜੀਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਸਬ ਇੰਸਪੈਕਟਰ ਰਮਨ ਕੁਮਾਰ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਸਵੇਰ ਦੇ ਸਮੇ ਲੁੱਟਾ ਖੋਹਾ ਦੀਆਂ ਵਾਰਦਾਤਾ ਕਰਨ ਵਾਲੇ ਇੱਕ ਵਿਅਕਤੀ ਨੂੰ ਵਾਰਦਾਤ ਤੋਂ ਕੁਝ ਦਿਨ ਬਾਅਦ ਹੀ ਕਾਬੂ ਕਰ ਲਿਆ ਸੀ ਅਤੇ ਉਸ ਦਾ ਸਾਥੀ ਵਾਰਦਾਤ ਤੋਂ ਅਗਲੇ ਹੀ ਦਿਨ ਵੈਸਟ ਬੰਗਾਲ ਚਲਾ ਗਿਆ ਸੀ। ਜਿਸ ਦੀ ਖੁਫੀਆ ਸੋਰਸ ਲਗਾ ਕੇ ਭਾਲ ਕੀਤੀ ਜਾ ਰਹੀ ਸੀ। ਜਿਸ ਤੇ ਮਿਤੀ 07.05.2024 ਨੂੰ ਉਸ ਸਮੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਟਾਂਡਾ ਪੁਲਿਸ ਵਲੋਂ ਸਕੂਟਰੀ ਮਾਰਕਾ DUET ਸਵਾਰ ਦੇ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 09 ਨਸ਼ੀਲੇ ਟੀਕੇ ਬਰਾਮਦ ਕਰਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਦੌਰਾਨੇ ਪੁਛਗਿਛ ਦੋਸ਼ੀ ਹਰਮਨਪ੍ਰੀਤ ਸਿੰਘ ਉਰਫ ਹਨੀ ਪੁੱਤਰ ਕੁਲਵੀਰ ਸਿੰਘ ਵਾਸੀ ਪਿੰਡ ਮਿਆਣੀ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਨੇ ਮੰਨਿਆ ਹੈ ਕਿ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਿਆਦਾਤਰ ਸਵੇਰ ਦੇ ਸਮੇਂ ਕਈ ਵਾਰ ਅਤੇ ਸ਼ਾਮ ਦੇ ਸਮੇਂ ਥਾਣਾ ਟਾਂਡਾ ਦੇ ਏਰੀਆ ਵਿਚ ਪਬਲਿਕ ਨੂੰ ਦਾਤਰ ਤੇ ਕਿਰਪਾਨ ਨਾਲ ਡਰਾ ਧਮਕਾ ਕੇ ਅਤੇ ਉਹਨਾ ਦੇ ਸੱਟਾ ਮਾਰ ਕੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।

ਮਿਤੀ 03.04.2024 ਨੂੰ ਸੁਭਾ 06 ਵਜੇ ਮੈਂ ਅਤੇ ਮੇਰੇ ਇੱਕ ਦੋਸਤ ਸੂਰਜ ਵਾਸੀ ਨੰਗਲ ਜਮਾਲ ਥਾਣਾ ਟਾਂਡਾ ਨੇ ਮਿਲ ਕੇ ਠਾਕੁਰ ਦੁਆਰਾ ਮੰਦਿਰ ਉੜਮੁੜ ਟਾਂਡਾ ਤੋਂ ਵਾਪਿਸ ਘਰ ਜਾ ਰਹੀ ਰਾਕੇਸ਼ ਕੁਮਾਰ ਬਿੱਟੂ (MC) ਸੁਨਿਆਰੇ ਦੀ ਪਤਨੀ ਦੇ ਸਿਰ ਵਿਚ ਦਾਤਰ ਨਾਲ ਸੱਟ ਮਾਰ ਕੇ ਉਸਦੇ ਕੰਨਾਂ ਵਿਚ ਪਾਏ 01 ਟੋਪਸ ਅਤੇ ਹੱਥ ਵਿਚ ਪਹਿਨੀ ਹੋਈ ਇੱਕ ਸੋਨੇ ਦੀ ਰਿੰਗ ਖੋਹ ਕੇ ਫਰਾਰ ਹੋ ਗਏ। ਮੇਰੇ ਸਾਥੀ ਸੂਰਜ ਦੇ ਫੜੇ ਜਾਣ ਕਾਰਨ ਮੈਂ ਡਰਦਾ ਹੋਇਆ ਵੈਸਟ ਬੰਗਾਲ ਚਲਾ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਵਾਪਸ ਆਇਆ ਸੀ।

ਮਿਤੀ 20.04.2024 ਨੂੰ ਸੁਭਾ 05 ਵਜੇ ਮੈਂ ਅਤੇ ਮੇਰੇ ਇੱਕ ਦੋਸਤ ਨੇ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਜਾ ਰਹੀ ਇੱਕ ਔਰਤ ਨੂੰ ਦਾਤਰ ਨਾਲ ਡਰਾ ਕੇ ਉਸਦੇ ਕੰਨਾਂ ਵਿਚ ਪਾਈਆਂ ਦੋ ਸੋਨੇ ਦੀਆਂ ਵਾਲੀਆਂ ਦੀ ਖੋਹ ਕੀਤੀ ਸੀ ਅਤੇ ਉਸ ਤੋਂ ਬਾਅਦ ਇੱਕ ਹੋਰ ਔਰਤ ਦੀ ਗੁਰਦੁਆਰਾ ਸਾਹਿਬ ਜਾਦੀ ਦੇ ਕੰਨਾਂ ਦੇ ਟੋਪਸ ਅਤੇ ਸੋਨੇ ਅਤੇ ਇੱਕ ਚਾਂਦੀ ਦੀ ਮੁੰਦਰੀ ਦੀ ਖੋਹ ਕੀਤੀ ਸੀ।

ਮਿਤੀ 26.04.2024 ਨੂੰ 07/7:30 ਵਜੇ ਮੈਂ ਅਤੇ ਮੇਰੇ ਦੋਸਤਾਂ ਨੇ ਰਾਮ ਮੰਦਿਰ ਅੱਹੀਆ ਨਜਦੀਕ ਇੱਕ ਬਜ਼ੁਰਗ ਵਿਅਕਤੀ ਦੀ ਸਕੂਟਰੀ ਨੂੰ ਰਸਤੇ ਵਿੱਚ ਘੇਰ ਕੇ ਉਸ ਦੀ ਜੇਬ ਵਿੱਚੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਸੀ ਪਰੰਤੂ ਬਜੁਰਗ ਦੇ ਹੇਠਾਂ ਡਿੱਗ ਜਾਣ ਕਾਰਨ ਅਸੀ ਮੋਕਾ ਤੋ ਭੱਜ ਗਏ।

ਦੋਸ਼ੀਆਂਨ ਨੂੰ ਪੇਸ਼ ਅਦਾਲਤ ਕਰਕੇ ਅੱਜ ਰਿਮਾਂਡ ਹਾਂਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ। ਦੌਰਾਨੇ ਪੁਛਗਿਛ ਹੋਰ ਵੀ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ।

ਦਰਜ ਮੁਕੱਦਮਾ:-

  1. ਮੁਕੱਦਮਾ ਨੰਬਰ 75 ਮਿਤੀ 08.04.2014 ਅ/ਧ 399,402 IPC ਥਾਣਾ ਟਾਂਡਾ
  2. ਮੁਕੱਦਮਾ ਨੰਬਰ 200 ਮਿਤੀ 10.08.2015 ਅ/ਧ 389-ਬੀ, 411 IPC ਥਾਣਾ ਟਾਂਡਾ
  3. ਮੁਕੱਦਮਾ ਨੰਬਰ 69 ਮਿਤੀ 13.05.2016 ਅ/ਧ 379-ਬੀ, ਆਈ.ਪੀ.ਸੀ. ਥਾਣਾ ਦਸੂਹਾ
  4. ਮੁਕੱਦਮਾ ਨੰਬਰ 114 ਮਿਤੀ 04.08.2016 ਅ/ਧ 379-B, IPC ਥਾਣਾ ਦਸੂਹਾ
  5. ਮੁਕੱਦਮਾ ਨੰਬਰ 02 ਮਿਤੀ 01.01.2017 ਅ/ਧ 379-B, 411 IPC ਥਾਣਾ ਮੁਕੇਰੀਆਂ
  6. ਮੁਕੱਦਮਾ ਨੰਬਰ 12 ਮਿਤੀ 31.01.2017 ਅ/ਧ 379-B, IPC ਥਾਣਾ ਮੁਕੇਰੀਆਂ
  7. ਮੁਕੱਦਮਾ ਨੰਬਰ 19 ਮਿਤੀ 09.02.2017 ਅ/ਧ 379-B, 323,34 IPC ਥਾਣਾ ਮੁਕੇਰੀਆਂ
  8. ਮੁਕੱਦਮਾ ਨੰਬਰ 38 ਮਿਤੀ 28.03.2017 ਅ/ਧ 379-ਬੀ IPC ਥਾਣਾ ਟਾਂਡਾ
  9. ਮੁਕੱਦਮਾ ਨੰਬਰ 46 ਮਿਤੀ 15.03.2017 ਅ/ਧ 379-ਬੀ IPC ਥਾਣਾ ਟਾਂਡਾ
  10. ਮੁਕੱਦਮਾ ਨੰਬਰ 71 ਮਿਤੀ 10.04.2017 ਅ/ਧ 379 IPC ਥਾਣਾ ਟਾਂਡਾ
  11. ਮੁਕੱਦਮਾ ਨੰਬਰ 93 ਮਿਤੀ 27.04.2017 ਅ/ਧ 22-61-85 NDPS ਐਕਟ ਥਾਣਾ ਟਾਂਡਾ
  12. ਮੁਕੱਦਮਾ ਨੰਬਰ 41 ਮਿਤੀ 13.05.2017 ਅ/ਧ 22-61-85 NDPS ਐਕਟ ਥਾਣਾ ਗੜਦੀਵਾਲ
  13. ਮੁਕੱਦਮਾ ਨੰਬਰ 60/2019 ਅ/ਧ 382,34 IPC ਥਾਣਾ ਟਾਂਡਾ
  14. ਮੁਕੱਦਮਾ ਨੰਬਰ 141/2021 ਅ/ਧ 186,353,309 IPC ਥਾਣਾ ਸਿਟੀ ਹੁਸ਼ਿਆਰਪੁਰ
  15. ਮੁਕੱਦਮਾ ਨੰਬਰ 12 ਮਿਤੀ 24.02.2023 ਅ/ਧ 379-ਬੀ, IPC ਥਾਣਾ ਬੇਗੋਵਾਲ ਜਿਲ੍ਹਾ ਕਪੂਰਥਲਾ
  16. ਮੁਕੱਦਮਾ ਨੰਬਰ 396 ਮਿਤੀ 26.11.2023 ਅ/ਧ 379-ਬੀ IPC ਥਾਣਾ ਟਾਂਡਾ
  17. ਮੁਕੱਦਮਾ ਨੰਬਰ 399 ਮਿਤੀ 29.11.2023 ਅ/ਧ 379-8,411,34 ਆਈ.ਪੀ.ਸੀ. ਥਾਣਾ ਟਾਂਡਾ
  18. ਮੁਕੱਦਮਾ ਨੰਬਰ 41 ਮਿਤੀ 13.05.2017 ਅ/ਧ 22-61-85 NDPS ਐਕਟ ਥਾਣਾ ਗੜਦੀਵਾਲ

ਗ੍ਰਿਫਤਾਰ ਦੇਸ਼ੀ :

1. ਹਰਮਨਪ੍ਰੀਤ ਸਿੰਘ ਉਰਫ ਹਨੀ ਪੁੱਤਰ ਕੁਲਵੀਰ ਸਿੰਘ ਵਾਸੀ ਪਿੰਡ ਮਿਆਈ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ

2. ਸਤਵਿੰਦਰ ਸਿੰਘ ਉਰਫ ਰਾਜਾ ਪੁੱਤਰ ਚਰਨ ਸਿੰਘ ਵਾਸੀ ਵਾਰਡ ਨੰਬਰ 6 ਮਿਆਈ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ

(ਬ੍ਰਾਮਦਗੀ)-

1. ਦਾਤਰ ਤੇ ਕਿਰਪਾਨ

2. ਇੱਕ ਸਕੂਟਰੀ ਰੰਗ ਕਾਲਾ ਬਿਨਾ ਨੰਬਰੀ

3. 09 ਨਸ਼ੀਲੇ ਟੀਕੇ।

ਟਰੇਸ ਮੁਕੱਦਮੇ :-

1. ਮੁਕੱਦਮਾ ਨੰਬਰ 71 ਮਿਤੀ 03.04.2024 ਅ/ਧ 379-B (2) ਭ:ਦ: ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ।

2. ਮੁਕੱਦਮਾ ਨੰਬਰ 90 ਮਿਤੀ 20.04.2024 ਅ/ਧ 379-B, 34 ਭ:ਦ: ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ।

3. ਮੁਕੱਦਮਾ ਨੰਬਰ 91 ਮਿਤੀ 27.04.2024 ਅ/ਧ 379 ਭ, 511, 34 ਭ:ਦ: ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ।

ਇਸ ਤੋਂ ਇਲਾਵਾ ਹੋਰ ਵੀ ਮੋਬਾਇਲ ਫੋਨ ਖੋਹ ਦੀ ਕਈ ਵਾਰਦਾਤਾਂ ਨੂੰ ਟਰੇਸ ਕਰਨ ਵਿਚ ਸਫਲਤਾ ਹਾਸਲ ਹੋਈ ਹੈ।

Leave a Comment

Your email address will not be published. Required fields are marked *

Scroll to Top