ਆਦਮਪੁਰ(ਪਰਮਜੀਤ ਸਾਬੀ) – ਸ਼੍ਰੋਮਣੀ ਭਟੂਏ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਪ੍ਰਧਾਨ ਸ. ਬੂਟਾ ਸਿੰਘ, ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਸਰਪੰਚ ਅਤੇ ਐਨ.ਆਰ.ਆਈ. ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਕਾਲਰਾਂ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਸਾਬਕਾ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਉੱਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਸੂਬੇਦਾਰ ਬਲਦੇਵ ਸਿੰਘ(ਕਾਲਰਾਂ ਵਾਲੇ), ਭਾਈ ਬਲਦੇਵ ਸਿੰਘ (ਜਲੰਧਰ ਵਾਲੇ), ਭਾਈ ਹੀਰਾ ਸਿੰਘ ਰਤਨ ਜੀ (ਹੁਸ਼ਿਆਰਪੁਰ ਵਾਲੇ), ਬਾਬਾ ਜਤਿੰਦਰ ਸਿੰਘ ਖਾਲਸਾ (ਪਿੱਪਲੀ ਸਾਹਿਬ ਵਾਲੇ) ਵਲੋਂ ਸੰਗਤਾਂ ਨੂੰ ਗੁਰੂ ਕੀ ਬਾਣੀ ਨਾਲ ਜੋੜਿਆ ਗਿਆ।

ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਸ. ਗੁਰਪਾਲ ਸਿਘ (ਸਰਪੰਚ ਪਿੰਡ ਜੰਡਿਆਲੀ ) ਵਲੋਂ ਨਿਭਾਈ ਗਈ। ਇਸ ਮੌਕੇ ਜੀ.ਆਰ.ਡੀ. ਕਲੀਨਿਕ ਘੋੜਾਵਾਹੀ ਵੱਲੋਂ ਡਾ.ਮਨਿੰਦਰ ਭਟੋਆ ਅਧੀਨ ਸੰਪੂਰਨ ਹੈਲਥ ਚੈਕਅਪ ਸੇਵਾਵਾਂ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਪ੍ਰਧਾਨ ਸ. ਬੂਟਾ ਸਿੰਘ ਅਤੇ ਗ੍ਰਾਮ ਪੰਚਾਇਤ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।


















































