ਬਿਉਰੋ ਰਿਪੋਰਟ – ਉਕਤ DIG ਦੀ ਗ੍ਰਿਫ਼ਤਾਰੀ ਨੇ ਪੁਲਿਸ ਫੋਰਸ ਵਿੱਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਹੈ ਜੋ ਵਿਜੀਲੈਂਸ ਬਿਊਰੋ VB ਨੂੰ ਇੱਕ ਪੱਖਪਾਤੀ ਫੋਰਸ ਵਜੋਂ ਸਾਬਤ ਕਰਦਾ ਹੈ ਜਿਸਦੀ ਦੁਰਵਰਤੋਂ ਭਗਵੰਤ ਮਾਨ ਸਰਕਾਰ ਵੱਲੋਂ ਸਿਰਫ ਆਪਣੇ ਸਿਆਸੀ ਵਿਰੋਧੀਆਂ ਨਾਲ ਬਦਲਾ ਲੈਣ ਲਈ ਹੋ ਰਹੀ ਹੈ!
DIG ਦੀ ਗ੍ਰਿਫ਼ਤਾਰੀ ਮਹਿਜ਼ ਇੱਕ ਛੋਟਾ ਜਿਹਾ ਹਿੱਸਾ ਹੈ ਕਿਉਂਕਿ AAP ਸਰਕਾਰ ਦੇ ਹਰ ਖੇਤਰਾਂ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ, ਖਾਸ ਕਰਕੇ ਸਿਆਸੀ ਵਰਗ ਜਿਵੇਂ ਕਿ ਮੰਤਰੀਆਂ, ਵਿਧਾਇਕਾਂ ਆਦਿ ਵਿੱਚ!
ਇਸੇ ਕਰਕੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਲੋਕਪਾਲ ਨੂੰ ਲਾਗੂ ਨਹੀਂ ਹੋਣ ਦਿੱਤਾ ਜਿਸ ਲਈ AAP ਨੇ ਦਿੱਲੀ ਵਿੱਚ ਅੰਨਾ ਹਜ਼ਾਰੇ ਅੰਦੋਲਨ ਦੌਰਾਨ ਪਾਰਟੀ ਬਣਾਉਣ ਤੋਂ ਪਹਿਲਾਂ ਸੰਘਰਸ਼ ਕੀਤਾ ਸੀ – ਖਹਿਰਾ

















































