ਸੁਖਬੀਰ ਬਾਦਲ ਤੇ ਕੀਤਾ ਹਮਲਾ ਹਰਿਮੰਦਿਰ ਸਾਹਿਬ ਤੇ ਹਮਲਾ ਮੰਨਿਆ ਜਾਵੇ – ਜਸਵੀਰ ਸਿੰਘ ਗੜ੍ਹੀ

ਚੰਡੀਗੜ੍ਹ 4 ਬੁੱਧਵਾਰ – ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਵੀਡਿਓ ਬਿਆਨ ਰਾਹੀਂ ਕਿਹਾ ਕਿ ਸੁਖਬੀਰ ਬਾਦਲ ਤੇ ਕੀਤਾ ਹਮਲਾ ਹਰਿਮੰਦਿਰ ਸਾਹਿਬ ਤੇ ਹਮਲਾ ਮੰਨਿਆ ਜਾਵੇ ਕਿਉਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਜਫਤਾ ਸੇਵਾ ਕਰ ਰਹੇ ਸੇਵਾਦਾਰ ਸੁਖਬੀਰ ਸਿੰਘ ਬਾਦਲ ਅੱਜ ਪੰਥ ਦੀ ਚਾਕਰੀ ਕਰ ਰਹੇ ਸਨ। ਕਾਂਗਰਸੀ ਪਰਿਵਾਰ ਨਾਲ ਜੁੜੇ ਦੋਸ਼ੀ ਨਰਾਇਣ ਸਿੰਘ ਨੇ ਨਰੈਣੂ ਮਹੰਤ ਦੀ ਯਾਦ ਕਰਵਾ ਦਿੱਤੀ ਹੈ। ਦਰਬਾਰ ਸਾਹਿਬ ਦੇ ਮੁੱਖ ਗੇਟ ਤੇ ਵੱਜੀ ਗੋਲੀ ਨਾਲ ਇਤਿਹਾਸ ਦੇ 8 ਹਮਲੇ ਯਾਦ ਹੋਏ ਜੋਕਿ 1737, 1757, 1762, 1764, 1955, 1984, 1986 ਤੇ 1988 ਦੇ ਸਾਲ ਵਿੱਚ ਹੋਏ। ਇਹਨਾ 8 ਹਮਲਿਆਂ ਵਿਚ ਗੋਲੀਬਾਰੀ ਹੋਈ ਸੀ ਜੋਕਿ ਦਰਬਾਰ ਸਾਹਿਬ ਦੀਆਂ ਕੰਧਾਂ ਵਿੱਚ ਵੱਜੀਆਂ ਸਨ। ਸ ਗੜ੍ਹੀ ਨੇ ਕਿਹਾ ਕਿ ਇਹ ਗੋਲ਼ੀ ਪੰਜਾਬ ਦੇ ਸ਼ਾਂਤ ਮਾਹੌਲ, ਭਾਇਚਾਰੇ ਤੇ ਵਿਕਾਸ ਤੇ ਚੱਲੀ ਹੈ ਜਿਸ ਨਾਲ ਮੁੜ ਕਤਲੋ ਗਾਰਤ ਦਾ ਯੁੱਗ ਸ਼ੁਰੂ ਹੋ ਸਕਦਾ ਹੈ। ਇਹ ਗੋਲੀ ਸ੍ਰੀ ਅਕਾਲ ਤਖਤ ਸਾਹਿਬ ਤੇ ਫੈਸਲੇ ਅਤੇ  ਪੰਥ ਦੀ ਸਰਮੌਰਤਾ ਤੇ ਵੀ ਚੱਲੀ ਹੈ ਅਜਿਹਾ ਮੰਨਿਆ ਜਾਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਅਪੀਲ ਕਰਦਿਆ ਸ ਗੜੀ ਨੇ ਕਿਹਾ ਕਿ 24ਘੰਟਿਆਂ ਵਿੱਚ ਨਿਆਂਇਕ ਜਾਂਚ ਨਿਯੁਕਤ ਕੀਤੀ ਜਾਣੀ ਚਾਹੀਦੀ ਹੈ।

Leave a Comment

Your email address will not be published. Required fields are marked *

Scroll to Top