ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ ਇਹਨਾਂ ਵਿੱਚੋਂ ਇੱਕ ਇਹ ਵੀ ਮਾਂ ਹੈ ਸੁਨੀਤਾ ਸੈਣੀ

ਜਲੰਧਰ (ਬਿਊਰੋ ਰਿਪੋਰਟ)- ਸੁਨੀਤਾ ਸੈਣੀ ਇੱਕ ਘਰੇਲੂ ਪਰਿਵਾਰ ਨਾਲ ਸਬੰਧ ਰੱਖਦੀ ਹੈ, ਜਿਸ ਦਾ ਵਿਆਹ 13 ਮਾਰਚ 1995 ਦੇ ਸੀਆਰਪੀਐਫ ਦੇ ਜਵਾਨ ਜੋਗਿੰਦਰ ਪਾਲ ਪਿੰਡ ਲਾੜੀ ਗੁਜਰਾਂ ਨੇੜੇ ਦੀਨਾ ਨਗਰ ਨਾਲ ਹੋਇਆਂ। ਵਿਆਹ ਤੋਂ ਬਾਅਦ ਸੁਨੀਤਾ ਇੱਕ ਘਰੇਲੂ ਸਾਧਾਰਨ ਜ਼ਿੰਦਗੀ ਜੀ ਰਹੀ ਸੀ। ਜੋਗਿੰਦਰ ਪਾਲ ਜਦੋਂ ਛੁੱਟੀ ਆਉਂਦੇ ਤਾਂ ਹਮੇਸ਼ਾ ਆਪਣੇ ਮਾਂ ਪਿਓ ਅਤੇ ਪਤਨੀ ਨਾਲ ਸਮਾਂ ਬਤੀਤ ਕਰਦੇ। ਵਿਆਹ ਤੋਂ ਬਾਅਦ ਸੁਨੀਤਾ ਨੇ ਦੋ ਬੇਟਿਆਂ ਨੂੰ ਜਨਮ ਦਿੱਤਾ ਅਤੇ ਆਪਣਾ ਵਧੀਆ ਜੀਵਨ ਬਤੀਤ ਕਰ ਰਹੀ ਸੀ। ਜੋਗਿੰਦਰ ਪਾਲ ਦਾ ਕਹਿਣਾ ਸੀ ਕਿ ਮੇਰੇ ਪਿੱਛੋਂ ਮੇਰੇ ਮਾਂ ਪਿਓ ਅਤੇ ਬੱਚਿਆਂ ਹੀ ਮੇਰੇ ਲਈ ਸਭ ਕੁਝ ਹੈ ਤੇ ਸੁਨੀਤਾ ਨੇ ਆਪਣੇ ਪਤੀ ਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਜੋਗਿੰਦਰ ਪਾਲ ਨੇ ਆਪਣੀ ਜ਼ਿੰਦਗੀ ਹੱਸਦੇ ਖੇਲਦੇ ਬਿਤਾਈ। ਜੋਗਿੰਦਰ ਪਾਲ ਸਿੰਘ ਸੀਆਰਪੀਐਫ ਵਿੱਚ ਬਹੁਤ ਵਧੀਆ ਜਵਾਨਾਂ ਵਿੱਚ ਗਿਣਿਆ ਜਾਂਦਾ ਸੀ। ਪਰ ਸੁਨੀਤਾ ਤੇ ਦੁੱਖਾਂ ਦਾ ਪਹਾੜ ਉਸ ਵੇਲੇ ਟੁੱਟ ਗਿਆ ਜਦੋਂ ਜੋਗਿੰਦਰ ਪਾਲ ਡਿਊਟੀ ਦੌਰਾਨ 14 ਨਵੰਬਰ 2009 ਨੂੰ ਆਪਣੇ ਸਾਥੀਆਂ ਅਤੇ ਪਰਿਵਾਰ ਨੂੰ ਅਲਵਿਦਾ ਕਹਿ ਗਿਆ। ਸੰਸਕਾਰ ਅਤੇ ਰਸਮਾਂ ਹੋਣ ਤੋਂ ਬਾਅਦ ਸੁਨੀਤਾ ਨੂੰ ਬੱਚਿਆਂ ਅਤੇ ਮਾਂ ਪਿਓ ਨੂੰ ਸੰਭਾਲਣਾ ਬਹੁਤ ਔਖਾ ਹੋ ਗਿਆ ਕਿਉਂਕਿ ਉਸ ਸਮੇਂ ਪੈਨਸ਼ਨ ਵੀ ਬਹੁਤ ਜਿਆਦਾ ਘੱਟ ਸੀ ਅਤੇ ਉਸ ਸਮੇਂ ਉਸਦੇ ਬੱਚੇ ਵੀ ਬਹੁਤ ਛੋਟੇ ਸੀ।

ਇੱਕ ਮਾਂ ਦੀ ਵਕਤ ਨਾਲ ਲੜਾਈ ਸ਼ੁਰੂ ਹੋ ਗਈ। ਹਰ ਰੋਜ਼ ਇੱਕ ਇੱਕ ਦਿਨ ਕੱਢਣਾ ਔਖਾ ਹੋ ਗਿਆ। ਇਹ ਸਮਾਂ ਹਰ ਵਿਧਵਾ ਅਤੇ ਮਾਂ ਤੇ ਆ ਜਾਂਦਾ ਹੈ ਜਦੋਂ ਉਸਦੇ ਸਿਰ ਦਾ ਸਾਈ ਚਲਾ ਜਾਂਦਾ ਹੈ। ਪਰ ਸਨੀਤਾ ਨੂੰ ਬੱਚਿਆਂ ਦੇ ਪਾਲਣ ਖਾਤਰ ਬਹੁਤ ਹੀ ਕਠਿਨ ਸੰਘਰਸ਼ ਕਰਨਾ ਪਿਆ। ਹੌਲੀ ਹੌਲੀ ਬੱਚੇ ਵੱਡੇ ਹੋਏ ਅਤੇ ਬੱਚਿਆਂ ਦੀ ਮਾਂ ਨੇ ਬੱਚਿਆਂ ਦੀ ਨੌਕਰੀ ਲਈ ਉਪਰਾਲੇ ਸ਼ੁਰੂ ਕਰ ਦਿੱਤੇ।ਪਰ ਸੁਨੀਤਾ ਬੇਵੱਸ ਸੀ ਕਿ ਸਾਡੀਆਂ ਸਰਕਾਰਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਿੱਚ ਨਾਕਾਮ ਸੀ। ਸੁਨੀਤਾ ਨੂੰ ਹੌਲੀ ਹੌਲੀ ਸੀਆਰਪੀਐਫ ਐਕਸਮਨ ਵੈਲਫੇਅਰ ਅਸ਼ੋਸ਼ੀਏਸ਼ਨ ਪੰਜਾਬ ਦਾ ਪਤਾ ਲੱਗਾ ਅਤੇ ਪਠਾਨਕੋਟ ਦੀ ਮੀਟਿੰਗ ਵਿੱਚ ਉਸ ਸਮੇਂ ਦੇ ਡੀਆਈਜੀ ਸੁਨੀਲ ਥੋਰਪੇ ਅਤੇ ਅਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੂੰ ਮਿਲੀ ਤੇ ਆਪਣਾ ਸਾਰਾ ਦੁੱਖ ਜਾਹਿਰ ਕੀਤਾ। ਇਸ ਮੀਟਿੰਗ ਵਿੱਚ ਕਾਫੀ ਮਹਿਲਾਵਾਂ ਨੇ ਆਪਣੇ ਦੁੱਖ ਸਾਂਝੇ ਕੀਤੇ। ਮੌਕੇ ਤੇ ਡੀਆਈਜੀ ਸਰ ਨੇ ਇਹ ਸਾਰੀ ਘਟਨਾ ਆਪਣੇ ਹੈਡ ਦਫਤਰ ਦਿੱਲੀ ਨਾਲ ਸ਼ੇਅਰ ਕੀਤੀ ਪਰ ਨੌਕਰੀ ਲੈਣੀ ਇੰਨੀ ਆਸਾਨ ਨਹੀਂ ਸੀ। ਬੱਚਿਆਂ ਦੀ ਮਾਂ ਸੁਨੀਤਾ ਸੀਆਰਪੀਐਫ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਥੱਕ ਗਈ। ਕਦੇ ਕਦਾਈ ਦਾ ਸੁਨੀਤਾ ਹਾਰ ਜਾਂਦੀ ਪਰ ਇੱਕ ਮਾਂ ਹੋਣ ਦੇ ਨਾਤੇ ਬੱਚਿਆਂ ਖਾਤਰ ਸੁਨੀਤਾ ਇੱਕ ਵਾਰ ਫਿਰ ਚੱਲ ਪੈਂਦੀ। ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਅਦ ਸੁਨੀਤਾ ਦੇ ਬੇਟੇ ਨੂੰ ਨੌਕਰੀ ਮਿਲਣੀ ਮੁਸ਼ਕਿਲ ਹੋ ਗਈ। ਸੀਆਰਪੀਐਫ ਨੇ ਇਸ ਦੇ ਕੇਸ ਨੂੰ ਅਸਵੀਕਾਰ ਕਰ ਦਿੱਤਾ। ਬੱਚਿਆਂ ਦੀ ਮਾਂ ਨੂੰ ਸਿਵਾਏ ਰੋਣ ਤੋਂ ਕੁਝ ਵੀ ਸੂਝ ਨਹੀਂ ਰਿਹਾ ਸੀ।

ਦੁਖੀ ਸਨੀਤਾ ਨੇ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨਾਲ ਗੱਲ ਕੀਤੀ ਅਤੇ ਪ੍ਰਧਾਨ ਨੇ ਸਾਰੀ ਕਹਾਣੀ ਗਰੁੱਪ ਸੈਂਟਰ ਦੇ ਡੀਆਈਜੀ ਸੁਨੀਲ ਥੋਰਪੇ ਨਾਲ ਸਾਂਝੀ ਕੀਤੀ। ਡੀਆਈਜੀ ਸਰ ਨੇ ਉਸਨੂੰ ਮਿਲਣ ਲਈ ਬੁਲਾਇਆ ਤੇ ਪਠਾਨਕੋਟ ਜਿਲੇ ਦੇ ਪ੍ਰਧਾਨ ਬੋਧਰਾਜ ਸ਼ਰਮਾ ਸੁਨੀਤਾ ਨੂੰ ਲੈ ਕੇ ਸੀਆਰਪੀਐਫ ਗਰੁੱਪ ਸੈਂਟਰ ਜਲੰਧਰ ਪਹੁੰਚ ਗਏ। ਡੀਆਈ ਜੀ ਦੀ ਜਦੋ ਜਹਿਦ ਤਹਿਤ ਐਸ਼ੋਸੀਏਸ਼ਨ ਦੇ ਪ੍ਰਧਾਨ ਨੂੰ ਇੱਕ ਚਿੱਠੀ ਦੇ ਕੇ ਅਤੇ ਸੁਨੀਤਾ ਦੇ ਕਾਗਜ਼ ਪੱਤਰ ਦੇ ਕੇ ਦਿੱਲੀ ਹੈਡ ਦਫਤਰ ਭੇਜ ਦਿੱਤਾ। ਐਸ਼ੋਸ਼ੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਦਿੱਲੀ ਉਸ ਸਮੇਂ ਦੇ IG ਆਰਪੀ ਪਾਂਡੇ ਨੂੰ ਮਿਲੇ। IG ਸਾਹਿਬ ਨੇ ਇਸ ਪਰਿਵਾਰ ਦੀ ਸਮੱਸਿਆ ਬਹੁਤ ਹੀ ਧਿਆਨ ਨਾਲ ਸੁਣੀ ਅਤੇ ਉਹਨਾਂ ਨੂੰ ਹੌਸਲਾ ਦਿੱਤਾ। ਉਨ੍ਹਾਂ ਦਫ਼ਤਰ ਵਿੱਚੋਂ ਫਾਈਲਾਂ ਮੰਗਵਾਉਣ ਲਈ ਹੁਕਮ ਜਾਰੀ ਕਰ ਦਿੱਤਾ ਪਰ ਫਾਈਲਾਂ ਦੇਖ ਕੇ ਵੀ ਆਈਜੀ ਸਰ ਦੇ ਹੱਥ ਨਿਰਾਸ਼ਾ ਹੀ ਲੱਗ ਰਹੀ ਸੀ। ਪਰ ਆਈ ਜੀ ਸਾਹਿਬ ਦੀ ਮਿਹਨਤ ਸਦਕਾ ਇੱਕ ਮਾਂ ਦਾ ਦੁਖੜਾ ਸਮਝ ਕੇ ਇਸ ਬੱਚੇ ਨੂੰ ਭਰਤੀ ਕਰਨ ਦੀ ਦੁਬਾਰਾ ਆਗਿਆ ਮਿਲ ਗਈ। ਸੀਆਰਪੀਐਫ ਦੀਆਂ ਸ਼ਰਤਾਂ ਪੂਰੀ ਕਰਨ ਵਾਸਤੇ ਸੁਨੀਤਾ ਅਜਮੇਰ, ਦਿੱਲੀ, ਜਲੰਧਰ, ਪਠਾਣਕੋਟ, ਚੰਡੀਗੜ੍ਹ ਦੇ ਟ੍ਰੇਨਾਂ ਰਾਹੀਂ ਚੱਕਰ ਲਗਾ ਕੇ ਟੁੱਟ ਚੁੱਕੀ ਸੀ। ਸੁਨੀਤਾ ਸੈਣੀ ਲਈ ਸਫਰ ਕਰਨਾ ਬਹੁਤ ਔਖਾ ਹੋ ਗਿਆ ਸੀ। IG ਨੇ ਸਾਰੀਆਂ ਸਰਤਾਂ ਪੂਰੀਆਂ ਹੋਣ ਤੇ ਭਰਤੀ ਕਰਨ ਲਈ ਸੁਨੀਤਾ ਦੇ ਬੇਟੇ ਲਈ ਬੋਰਡ ਸਲੈਕਟ ਕਰ ਲਿਆ ਅਤੇ ਸੁਨੀਤਾ ਨੂੰ ਕੁਝ ਹੌਸਲਾ ਹੋ ਗਿਆ।

ਫਿਰ ਆਈਜੀ ਸਾਹਿਬ ਨੇ ਸੀਆਰਪੀਐਫ ਐਕਸਮੈਨ ਵੈਲਫੇਅਰ ਐਸ਼ੋਸੀਏਸ਼ਨ ਦੀ ਮੀਟਿੰਗ ਵਿੱਚ ਆਉਣ ਦਾ ਵੀ ਹੁਕਮ ਜਾਰੀ ਕੀਤਾ ਅਤੇ ਸੀਆਰਪੀਐਫ ਦੀਆਂ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਆ ਕੇ ਮਿਲੇ ਅਤੇ ਉਹਨਾਂ ਦੇ ਦੁਖੜੇ ਵੀ ਸੁਣੇ। ਉਸ ਸਮੇਂ ਦੇ ਡੀਆਈਜੀ ਸੁਨੀਲ ਥੋਰਪੇ ਅਤੇ ਐਸੋਸੀਏਸ਼ਨ ਦੇ ਉਪਰਾਲੇ ਨਾਲ 20 ਦੇ ਕਰੀਬ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ ਦੀ ਪ੍ਰਕਿਰਿਆ ਸ਼ੁਰੂ ਹੋਈ। ਆਈ ਜੀ ਸਾਹਿਬ ਅਤੇ ਡੀਆਈਜੀ ਦੇ ਇਹਨਾਂ ਉਪਰਾਲਿਆਂ ਨਾਲ ਸ਼ਹੀਦ ਪਰਿਵਾਰਾਂ ਅਤੇ ਐਕਸਮੈਨ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਗਈ। ਸੁਨੀਤਾ ਦਾ ਬੇਟਾ ਵੀ ਭਰਤੀ ਵਿੱਚ ਚੁਣਿਆ ਗਿਆ ਅਤੇ ਬਾਕੀ ਪਰਿਵਾਰਾਂ ਦੇ ਬੱਚਿਆਂ ਅਤੇ ਵਿਧਵਾਵਾਂ ਨੂੰ ਵੀ ਨੌਕਰੀਆਂ ਮਿਲ ਗਈਆਂ। ਸੁਨੀਤਾ ਉਸ ਵੇਲੇ ਸਾਰੀ ਥਕਾਵਟ ਭੁੱਲ ਗਈ ਜਦੋਂ ਉਸਦੇ ਬੇਟੇ ਨੂੰ ਸੀਆਰਪੀਐਫ ਵਿੱਚ ਭਰਤੀ ਕਰ ਲਿਆ। ਇਸ ਤਰ੍ਹਾਂ ਦੀਆਂ ਸ਼ਹੀਦ ਪਰਿਵਾਰਾਂ ਦੀਆਂ ਔਰਤਾਂ ਨੂੰ ਭਰਤੀ ਕਰਵਾਉਣਾ ਅਤੇ ਹੋਣਾ ਉਸ ਸਮੇਂ ਬਹੁਤ ਹੀ ਕਠਿਨ ਸੀ। ਇਹ ਇੱਕ ਅਸਲੀਅਤ ਹੈ ਅਤੇ ਸੀਆਰਪੀਐਫਐਸਮੈਨ ਵੈਲਫੇਅਰ ਅਸ਼ੋਸ਼ੀਏਸ਼ਨ ਪੰਜਾਬ ਸਰਕਾਰ ਅਤੇ ਆਪਣੇ ਹੈਡ ਦਫਤਰ ਨੂੰ ਇਹ ਬੇਨਤੀ ਕਰਦੀ ਹੈ ਕਿ ਬੱਚਿਆਂ ਅਤੇ ਵਿਧਵਾਵਾਂ ਦੀਆਂ ਭਰਤੀ ਪ੍ਰਕਿਰਿਆ ਨੂੰ ਨਰਮ ਕੀਤਾ ਜਾਵੇ ਤਾਂ ਜੋ ਸੁਨੀਤਾ ਵਾਂਗ ਹਰ ਮਾਂ ਨੂੰ ਦੁੱਖ ਨਾ ਸਹਿਣਾ ਪਵੇ। ਕੁਝ ਸਮਾਂ ਤਾਂ ਸੁਨੀਤਾ ਥੱਕ ਕੇ ਬਹਿ ਜਾਂਦੀ ਸੀ, ਪਰ ਛੋਟੇ ਬੱਚਿਆਂ ਨੂੰ ਦੇਖ ਕੇ ਫਿਰ ਹਿੰਮਤ ਲਾ ਕੇ ਫਿਰ ਸ਼ੁਰੂ ਹੋ ਜਾਂਦੀ ਸੀ। ਉਸ ਦਾ ਕੁਦਰਤ ਨੇ ਵੀ ਸਾਥ ਦਿੱਤਾ ਅਤੇ ਸੀਆਰਪੀਐਫ ਦੇ ਅਫਸਰਾਂ ਨੇ ਵੀ ਚੰਗਾ ਸਾਥ ਦਿੱਤਾ। ਸੁਨੀਤਾ ਸੀਆਰਪੀਐਫ ਦੇ ਸਾਰੇ ਅਫਸਰਾਂ ਦਾ ਧੰਨਵਾਦ ਕਰਦੀ ਹੈ ਜਿਨਾਂ ਨੇ ਇਸ ਨੂੰ ਨਵੀਂ ਜ਼ਿੰਦਗੀ ਬਖਸ਼ੀ ।

Leave a Comment

Your email address will not be published. Required fields are marked *

Scroll to Top