ਆਦਮਪੁਰ, 05 ਨਵੰਬਰ (ਦਲਜੀਤ ਸਿੰਘ ਕਲਸੀ)- ਪਿੰਡ ਹਰੀਪੁਰ ਦੀਆ ਸਮੂਹ ਸੰਗਤਾ ਵੱਲੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ-ਪੂਰਵਕ ਮਨਾਇਆ ਗਿਆ। ਪ੍ਰਕਾਸ਼ ਪੁਰਬ ਨੂੰ ਸਮਰਪਤ ਮਿਤੀ 02 ਨਵੰਬਰ ਦਿਨ ਐਤਵਾਰ ਨੂੰ ਸਮੂਹ ਸੰਗਤਾ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਦਸ਼ਮੇਸ਼ ਗੰਜ ਸਾਹਿਬ ਹਰੀਪੁਰ ਤੋ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਪੂਰੇ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। 03 ਨਵੰਬਰ ਦਿਨ ਸੋਮਵਾਰ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਜਿਨ੍ਹਾ ਦੇ ਭੋਗ 05 ਨਵੰਬਰ ਦਿਨ ਬੁੱਧਵਾਰ ਨੂੰ ਪਾਏ ਗਏ। ੳਪਰੰਤ ਇੰਟਰਨੈਸ਼ਨਲ ਢਾਡੀ ਜੱਥਾ ਗਿਆਨੀ ਬਿਮਲਜੀਤ ਸਿੰਘ ਖਾਲਸਾ ਦੇ ਜਥੇ ਵਲੋ ਆਈਆਂ ਸੰਗਤਾਂ ਨੂੰ ਢਾਡੀ ਵਾਰਾ ਰਾਹੀ ਨਿਹਾਲ ਕੀਤਾ ਗਿਆ।

ਇਸ ਮੋਕੇ ਹੋਰਨਾ ਤੋ ਇਲਾਵਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਦਲਜੀਤ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਦਸ਼ਮੇਸ਼ ਗੰਜ, ਦਰਬਾਰ ਸਾਈ ਜੁਮਲੇ ਸ਼ਾਹ ਜੀ, ਬਾਬਾ ਸ਼ਾਹ ਕਮਾਲ ਜੀ ਤੋ ਸੇਵਾਦਾਰ ਜਸਵੀਰ ਸਿੰਘ ਅਤੇ ਬੀਬੀ ਈਸ਼ਾ, ਰਣਜੀਤ ਸਿੰਘ ਦਿਉਲ, ਬਲਵੀਰ ਸਿੰਘ ਦਿਉਲ, ਅਸਵੰਤ ਸਿੰਘ, ਸਰਪੰਚ ਡਾਕਟਰ ਨਿਰਮਲ ਕੌਲ, ਜਸਵਿੰਦਰ ਸਿੰਘ, ਦਿਲਾਵਰ ਸਿੰਘ ਧਾਰੀਵਾਲ, ਬਲਜਿੰਦਰ ਸਿੰਘ, ਹਰਨਿੰਦਰ ਸਿੰਘ, ਮਨਜੀਤ ਸਿੰਘ ਧਾਰੀਵਾਲ, ਬਲਜੀਤ ਸਿੰਘ ਦਿਉਲ, ਭੁਪਿੰਦਰ ਸਿੰਘ, ਜਗਜੀਤ ਸਿੰਘ ਜੱਗੀ, ਅਵਤਾਰ ਸਿੰਘ ਦਿਉਲ, ਅਵਤਾਰ ਸਿੰਘ ਤਾਰੀ, ਅਮਰੀਕ ਸਿੰਘ, ਸਤਪਾਲ ਸਿੰਘ, ਗੁਰਨੇਕ ਸਿੰਘ ਗੁਰਾਇਆ, ਭਾਈ ਪ੍ਰੀਤਮ ਸਿੰਘ, ਜੋਗਰਾਜ ਸਿੰਘ, ਕਸ਼ਮੀਰਾ ਸਿੰਘ, ਹਰਭਜਨ ਸਿੰਘ, ਤਜਿੰਦਰ ਸਿੰਘ ਬਿਲਖੂ, ਅਮਰੀਕ ਸਿੰਘ, ਸੰਤੋਖ ਸਿੰਘ, ਬਲਜੀਤ ਸਿੰਘ, ਅਮ੍ਰਿਤਪਾਲ ਸਿੰਘ, ਸੁਖਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਜਸਕਰਨ ਸਿੰਘ, ਮੈਡਮ ਹਰਵਿੰਦਰ ਕੌਰ ਅਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ।

















































