Click on the Edit Content button to edit/add the content.

ਸੈਂਟਰਲ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਵਿਕਾਸ ਦੇ ਦਾਅਵੇ ਖੋਖਲੇ: ਰਜਿੰਦਰ ਬੇਰੀ

ਜਲੰਧਰ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਅੱਜ ਸੈਂਟਰਲ ਹਲਕੇ ਦੇ ਅਧੀਨ ਆਉਂਦੇ ਨੰਗਲਸ਼ਾਮਾ ਚੌਂਕ ਤੋ ਲੱਧੇਵਾਲੀ ਨੂੰ ਜਾਂਦੇ ਰੋਡ ਤੇ ਬਣੀ ਪਾਰਕ ਦਾ ਦੌਰਾ ਕੀਤਾ ਅਤੇ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਸਾਹਿਬ ਕੋਲ ਮੰਗ ਕੀਤੀ ਕਿ ਇਨਾਂ ਪਾਰਕਾਂ ਦੀ ਸਾਂਭ ਸੰਭਾਲ ਅਤੇ ਪਾਰਕਾਂ ਦੀ ਸਫਾਈ ਵਿਵਸਥਾ ਨੂੰ ਬਿਹਤਰ ਬਣਾਇਆ ਜਾਵੇ । ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਬਣੀਆਂ ਇਨਾਂ ਪਾਰਕਾਂ ਵਿੱਚੋ ਪੰਜਾਬ ਦੀ ਮੌਜੂਦਾਂ ਸਰਕਾਰ ਘਾਹ , ਬੁਟੀ ਕਟਵਾਉਣ ਵਿੱਚ ਵੀ ਅਸਮਰਥ ਹੈ । ਪਾਰਕਾਂ ਦੀਆਂ ਇਨਾਂ ਹਲਾਤਾਂ ਕਰਕੇ ਲੋਕਾਂ ਨੂੰ ਰੋਡਾਂ ਉਪਰ ਸੈਰ ਕਰਨੀ ਪੈ ਰਹੀ ਹੈ । ਇਨਾਂ ਪਾਰਕਾਂ ਵਿੱਚ ਪਿਛਲੀਆਂ ਸਰਕਾਰਾਂ ਦੇ ਸਮੇਂ ਲਗਵਾਏ ਗਏ ਓਪਨ ਜਿਮ ਵੀ ਲੋਕਾਂ ਦੀ ਵਰਤੋਂ ਵਿੱਚ ਨਹੀ ਆ ਰਹੇ ਕਿਉਕਿ ਇਨਾਂ ਪਾਰਕਾਂ ਵਿੱਚ ਸਫਾਈ ਵਿਵਸਥਾ ਬਿਲਕੁਲ ਵੀ ਠੀਕ ਨਹੀ ਹੈ । ਲੱਧੇਵਾਲੀ ਪਾਰਕ ਦੀ ਬਦਹਾਲੀ—ਵਿਕਾਸ ਦੇ ਦਾਵਿਆਂ ਦੀ ਅਸਲੀ ਤਸਵੀਰ ਹੈ ।


ਇਹ ਉਹੀ ਪਾਰਕ ਹਨ ਜੋ ਕਾਂਗਰਸ ਸਰਕਾਰ ਦੇ ਸਮੇਂ ਲੋਕਾਂ ਦੀ ਸਹੂਲਤ ਅਤੇ ਇਲਾਕੇ ਦੇ ਵਿਕਾਸ ਲਈ ਬਣਾਏ ਗਏ ਸਨ। ਪਰ ਅੱਜ ਇਨ੍ਹਾਂ ਦੀ ਹਾਲਤ ਦੇਖ ਕੇ ਸਵਾਲ ਖੜ੍ਹੇ ਹੁੰਦੇ ਹਨ। ਹਰ ਪਾਸੇ ਅਣਗਹਿਲੀ ਨਜ਼ਰ ਆ ਰਹੀ ਹੈ। ਜੇ ਸਰਕਾਰ ਬਣੀਆਂ ਹੋਈਆਂ ਜਨਤਕ ਸੰਪਤੀਆਂ ਦੀ ਸਾਂਭ-ਸੰਭਾਲ ਵੀ ਨਹੀਂ ਕਰ ਸਕਦੀ, ਤਾਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਿਸ ਕੰਮ ਦੇ? ਲੋਕਾਂ ਦਾ ਪੈਸਾ ਲੱਗਾ, ਪਾਰਕ ਬਣੇ, ਪਰ ਸੰਭਾਲ ਦੀ ਜ਼ਿੰਮੇਵਾਰੀ ਕੌਣ ਨਿਭਾਏਗਾ? ਜਨਤਾ ਜਵਾਬ ਚਾਹੁੰਦੀ ਹੈ। ਵਿਕਾਸ ਸਿਰਫ਼ ਨਵੇਂ ਐਲਾਨਾਂ ਨਾਲ ਨਹੀਂ, ਸਗੋਂ ਪਹਿਲਾਂ ਤੋਂ ਬਣੀਆਂ ਜਨਤਕ ਸਹੂਲਤਾਂ ਦੀ ਸਹੀ ਸਾਂਭ-ਸੰਭਾਲ ਨਾਲ ਵੀ ਸਾਬਤ ਹੁੰਦਾ ਹੈ। ਰਜਿੰਦਰ ਬੇਰੀ ਨੇ ਕਿਹਾ ਕਿ ਮੌਜੂਦਾਂ ਆਪ ਦੀ ਸਰਕਾਰ ਵਲੋ ਕੀਤੇ ਜਾ ਰਹੇ ਵਿਕਾਸ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ।

Table of Contents

Scroll to Top