ਲੋਕ ਸਭਾ ਚੋਣਾਂ ਦਿਨ ਨਤੀਜਿਆਂ ਵਿੱਚ ਲੁਕਿਆ ਹੈ ਪੰਜਾਬ ਦੀ ਰਾਜਨੀਤੀ ਦਾ ਭਵਿੱਖ – ਜਸਵੀਰ ਸਿੰਘ ਗੜੀ

ਬਲਾਚੌਰ/ਨਵਾਂਸ਼ਹਿਰ (ਪਰਮਜੀਤ ਸਾਬੀ) – ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਸਰਦਾਰ ਜਸਵੀਰ ਸਿੰਘ ਗੜੀ ਨੇ ਆਪਣੀ ਵੋਟ  ਪਿੰਡ ਗੜੀ ਕਾਨੂਗੋ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੋਲ ਕੀਤੀ। 

ਇਸ ਮੌਕੇ ਸ ਗੜ੍ਹੀ ਨੇ ਵੋਟ ਪੋਲ ਕਰਨ ਤੋਂ ਬਾਅਦ ਬੋਲਦਿਆਂ ਆਖਿਆ ਕਿ ਲੋਕ ਸਭਾ ਲੋਕਤੰਤਰ ਦਾ ਕੁੰਭ ਹੈ ਜਿਸ ਜਿਸ ਵਿੱਚ ਗਰੀਬ ਮਜ਼ਦੂਰ ਪਿਛੜੇ ਅਤੇ ਘੱਟ ਗਿਣਤੀਆਂ ਵਰਗਾਂ ਦੇ ਦੁੱਖਾਂ ਦਾ ਅੰਤ ਛੁਪਿਆ ਹੋਇਆ ਹੈ। ਇਸ ਲਈ ਸਾਰੇ ਨਾਗਰਿਕਾਂ ਨੂੰ ਜਰੂਰ ਵੋਟ ਪੋਲ ਕਰਨੀ ਚਾਹੀਦੀ ਹੈ। ਸ ਗੜੀ ਨੇ ਅੱਗੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਪੰਜਾਬ ਦਾ ਭਵਿੱਖ ਲੁਕਿਆ ਹੋਇਆ ਹੈ। ਲੋਕ ਸਭਾ ਨਤੀਜੇ ਪੰਜਾਬ ਦੀ ਭਵਿੱਖ ਦੀ ਰਾਜਨੀਤੀ ਦਾ ਮੁੰਢ  ਬੰਨਣਗੇ।

Leave a Comment

Your email address will not be published. Required fields are marked *

Scroll to Top