ਜਲੰਧਰ 26 ਅਕਤੂਬਰ- ਅੱਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਨੂੰ ਸਮਰਪਿਤ ਸਜਾਏ ਗੁਰਦੁਆਰਾ ਪਾਤਸ਼ਾਹ ਛੇਵੀਂ ਬਸਤੀ ਸੇਖ ਜਲੰਧਰ ਤੋਂ ਖਾਲਸਾ ਮਾਰਚ ਦਾ ਮਕਸੂਦਾਂ ਪਹੁੰਚਣ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਫਲ ਫਰੂਟ ਅਤੇ ਠੰਡਿਆਂ ਦੇ ਲੰਗਰ ਲਗਾ ਕੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਲਾਕੇ ਦੀਆਂ ਸਮੂਹ ਸਿੰਘ ਸਭਾਵਾਂ ਦੇ ਕੀਤੇ ਉਪਰਾਲੇ ਦੀ ਸਲਾਂਘਾ ਕੀਤੀ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਲੀਆਂ ਸੰਗਤਾਂ ਨੂੰ ਜੋ ਅੱਜ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਖਾਲਸਾ ਮਾਰਚ ਨਾਲ ਜਾ ਰਹੀਆਂ ਹਨ ਅਤੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਇਹ ਖਾਲਸਾ ਮਾਰਚ ਜਲੰਧਰ ਤੋਂ ਹੁੰਦਾ ਹੋਇਆ ਮਕਸੂਦਾਂ ਕਰਤਾਰਪੁਰ ਬਾਬਾ ਬਕਾਲਾ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਸਮਾਪਤ ਹੋਇਆ ਹੈ।

ਇਸ ਵਿੱਚ ਇਲਾਕੇ ਦੀਆਂ ਸੰਗਤਾਂ ਨਾਲ ਗੁਰ ਕਿਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਪਾਤਸ਼ਾਹ ਛੇਵੀਂ ਜਗਜੀਤ ਸਿੰਘ ਗਾਬਾ ਪ੍ਰਧਾਨ ਗੁਰੂ ਤੇਗ ਬਹਾਦਰ ਨਗਰ ਚਰਨ ਸਿੰਘ ਮਕਸੂਦਾਂ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਮਖੂਦਾਂ ਰਣਜੀਤ ਸਿੰਘ ਰਾਣਾ, ਅਵਤਾਰ ਸਿੰਘ ਘੁੰਮਣ, ਕੁਲਵਿੰਦਰ ਸਿੰਘ ਟੋਨੀ, ਸਤਿੰਦਰ ਸਿੰਘ ਪੀਤਾ, ਗੁਰਮੁਖ ਸੇਵਕ ਦਲ ਦੇ ਸੇਵਾਦਾਰ ਹਰਜੀਤ ਸਿੰਘ ਬੇਦੀ, ਹਰਭਜਨ ਸਿੰਘ ਸੈਣੀ ਪ੍ਰਧਾਨ ਮਿਸਟਰ ਇੰਡਸਟਰੀ ਏਰੀਆ ਨਿਸ਼ਾਨ ਸਿੰਘ, ਕੁਲਵਿੰਦਰ ਸਿੰਘ ਬਬਲੂ, ਕੁਲਵਿੰਦਰ ਸਿੰਘ ਟੋਨੀ ਗੁਰੂ ਤੇਗ ਬਹਾਦਰ ਨਗਰ ਜਸਵਿੰਦਰ ਸਿੰਘ ਮੱਕੜ, ਦਲਜੀਤ ਸਿੰਘ ਬੇਦੀ, ਦਵਿੰਦਰ ਸਿੰਘ ਰਹੇਜਾ, ਸਰਬਜੀਤ ਸਿੰਘ, ਰਾਜਪਾਲ, ਕਮਲਜੀਤ ਸਿੰਘ ਟੋਨੀ, ਇੰਦਰਪਾਲ ਸਿੰਘ, ਚਰਨਜੀਤ ਸਿੰਘ ਲਾਲੀ, ਅਮਰਜੀਤ ਸਿੰਘ ਮਿੱਠਾ, ਬੀਬੀ ਤਰਲੋਚਨ ਕੌਰ, ਨਿਸ਼ਾਨ ਸਿੰਘ, ਅਮਰਜੀਤ ਸਿੰਘ, ਅਵਤਾਰ ਸਿੰਘ ਘੁੰਮਣ, ਚਰਨਜੀਤ ਸਿੰਘ ਚੰਨੀ, ਦਿਆਲ ਸਿੰਘ, ਹਰਭਜਨ ਸਿੰਘ ਕਾਲੋਂ, ਅਰਜਨ ਸਿੰਘ ਸਮੇਤ ਬਹੁਤ ਸਾਰੀਆਂ ਇਲਾਕੇ ਦੀਆਂ ਸਿੰਘ ਸਭਾਵਾਂ ਨੇ ਇਕੱਤਰ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਖਾਲਸਾ ਮਾਰਚ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਰਵਾਨਾ ਹੋਇਆ।

















































