ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਟਾਂਡਾ ਤੋਂ ਹਰਗੋਬਿੰਦਪੁਰ ਰੋਡ ਬਿਆਸ ਦਰਿਆ ਪੁਲ ਜਾਮ ਕਰਕੇ ਪੰਜਾਬ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ।

ਜਲੰਧਰ (ਪਰਮਜੀਤ ਸਾਬੀ) ਸੂਬਾ ਆਗੂ ਸਵਿੰਦਰ ਸਿੰਘ ਚਤਾਲਾ
ਦੇ ਦਿਸ਼ਾ ਨਿਰਦੇਸ਼ਾਂ ਹੇਠ ਜਰਨਲ ਸਕੱਤਰ ਕੁਲਦੀਪ ਸਿੰਘ ਬੇਗੋਵਾਲ ਦੀ ਅਗਵਾਈ ਹੇਠ ਬਿਅਾਸ ਦਰਿਅਾ ਪੁਲ ਜਾਮ ਕਰਕੇ ਪੰਜਾਬ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਸਰਕਾਰ ਖਿਲਾਫ ਨਾਰੇ ਬਾਜੀ ਕੀਤੀ ਗਈ । ੲਿਸ ਮੋਕੇ ਸਤਵਿੰਦਰ ਸਿੰਘ ਸ਼ਿੰਦਾ, ਸਰਵਣ ਸਿੰਘ  ਗੁਰਦੇਵ ਸਿੰਘ ਟਾਹਲੀ, ਅਲਵਿੰਦਰ ਸਿੰਘ ਰਾਣਾ ਨੇ ਕਿਹਾ ਪੰਜਾਬ ਸਰਕਾਰ ਗੰਨੇ ਦਾ ਪਿਛਲਾ 432 ਕਰੋੜ ਰੁਪਏ ਰਾਸ਼ੀ ਤੁਰੰਤ ਜਾਰੀ ਕਰੇ। ਗੰਨਾ ਮਿੱਲਾ ਜਲਦ ਚਾਲੂ ਕੀਤੀਆਂ ਜਾਣ। ਡੈਮਾਂ ਦੇ ਅਧਿਕਾਰੀ ਵਾਰ ਵਾਰ ਪਾਣੀ ਛੱਡਣ ਵਾਲਿਆਂ ਨੂੰ ਡਿਊਟੀ ਤੋਂ ਬਰਖਾਸਤ ਕੀਤਾ ਜਾਵੇ। ਇਹਨਾਂ ਦੀਆਂ ਜਾਇਦਾਦ ਵੇਚ ਕੇ ਕਿਸਾਨਾਂ ਤੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਇਹਨਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ।ਕਿਸਾਨਾਂ ਨੂੰ ਗੰਨੇ ਤੇ ਸ਼ਬਜੀ ਦਾ ਨੁਕਸਾਨ ਇਕ ਲੱਖ ਰੁਪਏ ਤੇ ਝੋਨੇ ਤੇ ਮੱਕੀ ਦਾ 70,000 ਮੁਆਵਜ਼ਾ ਦਿੱਤਾ ਜਾਵੇ। ਚਿਪ ਵਾਲੇ ਮੀਟਰ ਨਾਲ ਲਗਾੳੁਣ ਨਾਲ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਵੇਗੀ। ਝੋਨੇ ਨੂੰ ਕੱਟ ਨਾ ਲਗਾਏ ਜਾਣ। ਜੇਕਰ ਸਰਕਾਰ ਨੇ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖੇ ਕੀਤੇ ਜਾਣਗੇ। ਇਸ ਮੌਕੇ ਸਰਵਣ ਸਿੰਘ, ਸੁਖਜਿੰਦਰ ਸਿੰਘ ਰਾਜਾ, ਮੋਤਾ ਸਿੰਘ ਟਾਹਲੀ, ਲਖਵਿੰਦਰ ਸਿੰਘ ਚੌਹਾਨ, ਕਸ਼ਮੀਰ ਸਿੰਘ, ਸ਼ਿੰਗਾਰਾ ਸਿੰਘ, ਸਰਵਣ ਸਿੰਘ ਫੌਜੀ, ਉਪਦੇਸ ਸਿੰਘ, ਰਣਜੀਤ ਸਿੰਘ, ਸਲੱਖਣ ਸਿੰਘ, ਗੁਰਦੇਵ ਸਿੰਘ ਮੰਨਾ ਗੰਡੂਵਾਲ ਆਦਿ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top