ਪਿੰਡ ਹਿਯਾਤਪੁਰ ਦੇ ਸਰਪੰਚ ਬਲਦੇਵ ਸਿੰਘ ਦੀ ਧਰਮ ਪਤਨੀ ਮਹਿੰਦਰ ਕੌਰ ਜੀ ਦੀ ਹੋਈ ਅੰਤਿਮ ਅਰਦਾਸ

ਹੁਸ਼ਿਆਰਪੁਰ (ਬਿਊਰੋ ਰਿਪੋਰਟ) ਪਿਛਲੇ ਦਿਨੀ ਪਿੰਡ ਹਿਯਾਤਪੁਰ ਵਿੱਚ ਸਰਪੰਚ ਬਲਦੇਵ ਸਿੰਘ ਦੀ ਧਰਮ ਪਤਨੀ ਮਹਿੰਦਰ ਕੌਰ ਜੀ ਦੀ 23 ਮਈ 2024 ਨੂੰ ਅੰਤਿਮ ਅਰਦਾਸ ਕਰਵਾਈ ਗਈ। ਮਹਿੰਦਰ ਕੌਰ ਪਿੰਡ ਹਿਯਾਤਪੁਰ ਦੇ ਸਰਪੰਚ ਵੀ ਰਹਿ ਚੁੱਕੇ ਹਨ। ਇਹਨਾਂ ਨੇ ਆਪਣੀ ਸਰਪੰਚੀ ਦੌਰਾਨ ਪਿੰਡ ਦਾ ਕਾਫੀ ਵਿਕਾਸ ਕਰਵਾਇਆ ਅਤੇ ਪਿੰਡ ਵਿੱਚੋਂ ਕਾਫ਼ੀ ਵਾਹੋ ਵਾਹੀ ਵੀ ਖੱਟੀ ਸੀ। ਸਰਪੰਚ ਬਲਦੇਵ ਸਿੰਘ ਦੇ ਵੱਡੇ ਭਰਾ ਸ਼ਹੀਦ ਹੋ ਗਏ ਸਨ। ਪਿੰਡ ਦੀ ਪੰਚਾਇਤ ਅਤੇ ਪਰਿਵਾਰ ਮਿਲ ਕੇ ਹਰ ਸਾਲ ਸ਼ਹੀਦ ਦਲੇਰ ਸਿੰਘ ਦੀ ਯਾਦ ਵਿੱਚ ਟੂਰਨਾਮੈਂਟ ਕਰਵਾਇਆ ਸੀ। ਸਰਪੰਚ ਬਲਦੇਵ ਸਿੰਘ ਵੀ ਆਪਣੇ ਇਲਾਕੇ ਵਿੱਚ ਸਰਪੰਚਾਂ ਦੀ ਕਤਾਰ ਵਿੱਚ ਪਹਿਲਾਂ ਆਉਦੇ ਹਨ। ਪ੍ਰਸ਼ਾਸਨ ਨਾਲ ਉਨ੍ਹਾਂ ਦਾ ਚੰਗਾ ਤਾਲਮੇਲ ਹੈ, ਜਿਸ ਕਰਕੇ ਉਹ ਪਿੰਡ ਦੇ ਵਿਕਾਸ ਲਈ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਦੇ ਹਨ।

ਮਹਿੰਦਰ ਕੋਰ 2 ਬੇਟੀਆਂ ਅਤੇ 2 ਬੇਟੇ ਆਪਣੇ ਪਿੱਛੇ ਛੱਡ ਗਏ ਸਨ। ਮਹਿੰਦਰ ਕੋਰ ਦੇ ਜਾਣ ਨਾਲ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਘਰਦਿਆਂ ਦੇ ਨਾਲ-ਨਾਲ ਪਿੰਡ ਵਾਸੀ ਵੀ ਉਨ੍ਹਾਂ ਦੀ ਘਾਟ ਮਹਿਸੂਸ ਕਰਦੇ ਹਨ ਕਿਉਂਕਿ ਉਹ ਭਾਈਚਾਰੇ ਵਿੱਚ ਬਹੁਤ ਵਧੀਆ ਤਾਲਮੇਲ ਰੱਖਦੇ ਸੀ। ਸਰਪੰਚਣੀ ਮਹਿੰਦਰ ਕੋਰ ਦੇ ਪਰਿਵਾਰ ਵਿੱਚ ਪਿਛਲੇ ਕਈ ਸਾਲਾਂ ਤੋਂ ਸਰਪੰਚੀ ਦੀ ਸੇਵਾ ਨਿਭਾ ਰਹੇ ਸਨ। ਪਿੰਡ ਦੇ ਹਰ ਵਰਗ ਨੂੰ ਬਹੁਤ ਹੀ ਸਤਿਕਾਰ ਨਾਲ ਮਿਲਦੇ ਸਨ। ਸਰਪੰਚਣੀ ਮਹਿੰਦਰ ਕੋਰ ਸੁਭਾਅ ਦੇ ਬਹੁਤ ਸ਼ਾਂਤ ਸੀ ਅਤੇ ਸਾਰੇ ਭਾਈਚਾਰੇ ਨਾਲ ਮਿਲਕੇ ਚੱਲਦੀ ਸੀ। ਮਹਿੰਦਰ ਕੋਰ ਸਰਪੰਚਣੀ ਲੰਬੀ ਬਿਮਾਰੀ ਹੋਣ ਕਰਕੇ ਵੀ ਬਹੁਤ ਹੀ ਹਿੰਮਤ ਅਤੇ ਦਲੇਰੀ ਰੱਖਦੇ ਸਨ। ਪਿੰਡ ਹਿਯਾਤਪੁਰ ਅਤੇ ਇਲਾਕੇ ਦੇ ਲੋਕ ਇਹਨਾਂ ਦਾ ਡੂੰਘਾ ਅਫਸੋਸ ਜਾਹਿਰ ਕਰਦੇ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top