ਹਾਜੀਪੁਰ ( ਸੋਨੂ ਥਾਪਰ) – ਸਿ੍ਰਸ਼ਟੀ ਕਰਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪਰਗਟ ਦਿਵਸ ਭਗਵਾਨ ਵਾਲਮੀਕਿ ਸਭਾ ਹਾਜੀਪੁਰ ਚੈਰਮੇਨ ਵਿਜੇ ਕੁਮਾਰ ਪ੍ਧਾਨ ਯਸ਼ਪਾਲ ਹੰਸ ਚੈਰਮੇਨ ਅਤੇ ਹਾਜੀਪੁਰ ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਰੵੀ ਹੀ ਧੂਮਧਾਮ ਅਤੇ ਸ਼ਰਦਾ ਭਾਵਨਾ ਨਾਲ ਮਨਾਇਆ ਗਿਆ, ਪੋ੍ਗਰਾਮ ਦੀ ਸ਼ੁਰੂਆਤ ਆਦਿ ਨਿਤਨੇਮ ਦਾ ਪਾਠ ਕਰਕੇ ਕੀਤੀ ਗਈ, ਪਾਠ ਕਰਨ ਤੋਂ ਬਾਦ 12 ਵਜੇ ਤੋਂ ਲੰਗਰ ਅਰੰਭ ਕੀਤਾ ਗਿਆ, ਅਤੇ ਸਾਮ ਨੂੰ ਰਾਸ਼ਟਰੀਏ ਪ੍ਰਚਾਰਕ ਅਸ਼ੋਕ ਮੱਟੂ ਵੱਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਭਜਨਾਂ ਦਾ ਗੁਨਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ, ਇਸ ਮੋਕੇ ਤੇ ਬਾਹਰੋ ਆਈ ਹੋਈ ਸੰਗਤਾਂ ਨੂੰ ਭਗਵਾਨ ਵਾਲਮੀਕਿ ਸਭਾ ਹਾਜੀਪੁਰ ਵੱਲੋਂ ਯਾਦਗੀਰੀ ਚਿੰਨ੍ਹ ਦੇਕੇ ਅਤੇ ਸਰੋਪੇ ਪਾਕੇ ਸਨਮਾਨਿਤ ਕੀਤਾ ਗਿਆ, ਇਸ ਮੋਕੇ ਤੇ ਭਗਵਾਨ ਵਾਲਮੀਕਿ ਸਭਾ ਹਾਜੀਪੁਰ ਦੇ ਚੈਰਮੇਨ ਵਿਜੇ ਕੁਮਾਰ, ਪ੍ਧਾਨ ਯਸ਼ਪਾਲ ਹੰਸ, ਵਾਈਸ ਪ੍ਧਾਨ ਅਜੇ ਕੁਮਾਰ (ਰਿੰਕੂ) ਖਜਾਨਚੀ ਵਿਕਾਸ ਕੁਮਾਰ (ਵਿੱਕੀ) ਸੈਕਟਰੀ ਕੇਵਲ ਕਿ੍ਸ਼ਨ ਮੈਬਰ ਰਾਜ ਕੁਮਾਰ (ਰਾਜੂ) ਮੈਬਰ ਲਖਵਿੰਦਰ (ਲੱਕੀ) ਇਹਨਾਂ ਤੋਂ ਇਲਾਵਾ ਭਗਵਾਨ ਵਾਲਮੀਕਿ ਸਭਾ ਹਾਜੀਪੁਰ ਦੇ ਹੋਰ ਵੀ ਕਮੇਟੀ ਮੈਂਬਰ ਅਤੇ ਸ਼ਹਿਰ ਦੇ ਅਹੁਦੇਦਾਰ ਮੋਜੂਦ ਸਨ।

















































