ਵਿਸ਼ਾਲ ਖ਼ਾਲਸਾ ਦਸਤਾਰ ਚੇਤਨਾ ਮਾਰਚ 12 ਅਪ੍ਰੈਲ ਨੂੰ ਹੋਵੇਗਾ।

ਜਲ਼ੰਧਰ (ਪ੍ਰਮਜੀਤ ਸਾਬੀ) –  ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਅਪਾਰ ਕਿਰਪਾ ਅਤੇ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀਆਂ ਦੀ ਬਖ਼ਸ਼ਿਸ਼ ਸਦਕਾ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਜੋ ਖ਼ਾਲਸਾ ਦਸਤਾਰ ਚੇਤਨਾ ਮਾਰਚ ਮਿਤੀ 12 ਅਪ੍ਰੈਲ ਨੂੰ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਹੋਣ ਜਾ ਰਿਹਾ ਹੈ। ਜਿਸ ਵਿੱਚ ਲਗਪਗ 6 ਹਜ਼ਾਰ ਨੌਜਵਾਨ ਦਸਤਾਰਾਂ ਸਜਾ ਕੇ ਇਸ ਵਿੱਚ ਹਿੱਸਾ ਲਵੇਗਾ। ਇਹ ਦਸਤਾਰ ਚੇਤਨਾ ਮਾਰਚ ਪੂਰੇ ਪੰਜਾਬ ਪੱਧਰ ‘ਤੇ ਕਰਵਾਈ ਜਾ ਰਹੀ। ਜਿਸ ਦੇ ਸਬੰਧ ਵਿੱਚ ਅੱਜ ਮਿਤੀ 5 ਮਾਰਚ ਨੂੰ ਮਸਤੂਆਣਾ ਸਾਹਿਬ ਵਿਖੇ ਸਮੂਹ ਨਗਰਾਂ ਦੇ ਮੋਹਤਬਰ ਮੈਂਬਰਾਂ ਤੇ ਸਰਪੰਚ, ਪੰਚਾ ਨਾਲ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਕੀਤੀ ਗਈ। ਜਿਸ ਵਿੱਚ ਬਹੁਤ ਗਿਣਤੀ ਵਿੱਚ ਮੈਂਬਰ ਸਾਹਿਬਾਨ ਪਹੁੰਚੇ ।ਜਿਹਨਾਂ ਵਿੱਚ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸਰਦਾਰ ਜਸਵੰਤ ਸਿੰਘ ਖਹਿਰਾਜੀ, ਮਸਤੂਆਣਾ ਸਾਹਿਬ ਦਸਤਾਰ ਕਲੱਬ ਦੇ ਸੀਨੀਅਰ ਦਸਤਾਰ ਕੋਚ ਰਾਜਪ੍ਰੀਤ ਸਿੰਘ, ਇੰਦਰਜੀਤ ਸਿੰਘ, ਪ੍ਰੀਤਪਾਲ ਸਿੰਘ, ਨਿਰਮਲ ਸਿੰਘ, ਹੈਪੀ ਸਿੰਘ, ਬੱਗਾ ਸਿੰਘ ਤੇ ਹੋਰ ਮੁੱਖ ਪ੍ਬੰਧਕ ਸ਼ਾਮਲ ਹੋਏ ।
ਜਿਹਨਾਂ ਵੱਲੋਂ ਸਾਰੇ ਹੀ ਪੰਜਾਬ ਦੇ ਨੌਜਵਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਨੌਜਵਾਨ ਦਸਤਾਰਾਂ ਸਜ਼ਾ ਕੇ ਇਸ ਚੇਤਨਾ ਮਾਰਚ ਵਿੱਚ ਸ਼ਾਮਲ ਹੋਣ ਅਤੇ ਬੀਬੀਆਂ ਕੇਸਰੀ ਚੁੰਨੀਆਂ ਜਾਂ ਦਸਤਾਰਾਂ ਸਜਾ ਕੇ ਆਉਣ। ਇਹ ਚੇਤਨਾ ਮਾਰਚ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਤੋਂ ਹੁੰਦੇ ਹੋਏ ਤਖ਼ਤ ਸ੍ਰੀ ਦਮਦਮਾ ਸਾਹਿਬ (ਸਾਬੋ ਕੀ ਤਲਵੰਡੀ) ਪਹੁੰਚੇਗਾ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top