ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਸਜਾਏ ਨਗਰ ਕੀਰਤਨ ਦਾ ਗੁਰਦੁਆਰਾ ਸਿੰਘ ਸਭਾ ਇੰਡਸਟਰੀ ਏਰੀਆ ਵਿਖੇ ਕੀਤਾ ਜਾਵੇਗਾ ਭਰਮਾ ਸਵਾਗਤ

ਜਲੰਧਰ 11 ਨਵੰਬਰ ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 13 ਨਵੰਬਰ ਨੂੰ ਆਸਾਮ ਤੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ ਸਜਾਏ ਨਗਰ ਕੀਰਤਨ ਦਾ ਭਰਮਾ ਸਵਾਗਤ ਕਰਨ ਲਈ ਗੁਰਦੁਆਰਾ ਸਿੰਘ ਸਭਾ ਇੰਡਸਟਰੀ ਏਰੀਆ ਵਿਖੇ ਸਮੂਹ ਸਿੰਘ ਸਭਾਵਾਂ ਦੀ ਭਰਮੀ ਮੀਟਿੰਗ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 350 ਸਾਲਾ ਸ਼ਤਾਬਦੀ ਕਮੇਟੀ ਦੇ ਸਮੂਹ ਮੈਂਬਰ ਸਿੰਘ ਸਭਾਵਾਂ ਧਾਰਮਿਕ ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ 350 ਸਾਲਾ ਸਮਾਗਮਾਂ ਸਬੰਧੀ ਸੰਗਤਾਂ ਨੂੰ ਜਾਣੂ ਕਰਵਾਇਆ ਤੇ ਜਾਣਕਾਰੀ ਦਿੱਤੀ। ਇਸ ਮੌਕੇ ਮੰਨਣ ਨੇ ਕਿਹਾ ਕਿ 13 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 7 ਵਜੇ ਮਹਾਨ ਨਗਰ ਕੀਰਤਨ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਤੋਂ ਆਰੰਭ ਹੋ ਕੇ ਸੂਰਾ ਨੁਸੀ ਫਾਟਕ ਤੋਂ ਹੁੰਦਾ ਹੋਇਆ ਮਕਸੂਦਾਂ, ਮਕਸੂਦਾਂ ਤੋਂ ਭਗਤ ਸਿੰਘ ਕਲੋਨੀ ਦੇ ਨਾਲ ਨਾਲ ਗੁਰਦੁਆਰਾ ਇੰਡਸਟਰੀ ਏਰੀਆ ਵਿਖੇ 10 ਵਜੇ ਪੁੱਜੇਗਾ ਜਿੱਥੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਗੁਰੂ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਉਪਰੰਤ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ, ਪ੍ਰੀਤ ਨਗਰ, ਦੁਆਬਾ ਚੌਂਕ, ਕਿਸ਼ਨਪੁਰਾ ਚੌਂਕ, ਅੱਡਾ ਹੁਸ਼ਿਆਰਪੁਰ ਚੌਂਕ, ਪਟੇਲ ਚੌਂਕ, ਜੇਲ ਰੋਡ, ਬਸਤੀ ਅੱਡਾ, ਜੋਤੀ ਚੌਂਕ, ਨਕੋਦਰ ਚੌਂਕ, ਗੁਰੂ ਨਾਨਕ ਮਿਸ਼ਨ ਵਿਖੇ ਤਕਰੀਬਨ ਸ਼ਾਮ 8 ਵਜੇ ਤੱਕ ਪਹੁੰਚੇਗਾ। ਜਿੱਥੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਜਾਣਗੇ। ਇਸ ਦੇ ਨਾਲ ਨਗਰ ਕੀਰਤਨ ਗੁਰਦੁਆਰਾ ਫਗਵਾੜਾ ਸੁਖਚੈਨਨਾ ਸਾਹਿਬ ਵੱਲ ਰਾਤਰੀ ਵਿਸ਼ਰਾਮ ਕਰੇਗਾ। ਉਹਨਾਂ ਕਿਹਾ ਕਿ ਗੁਰਦੁਆਰਾ ਸਿੰਘ ਸਭਾ ਇੰਡਸਟਰੀ ਏਰੀਆ ਵਿਖੇ 18 ਨਵੰਬਰ ਨੂੰ ਇੱਕ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ। ਜਿਸ ਵਿੱਚ ਸਿੱਖ ਵਿਦਵਾਨ ਪੰਥਕ ਸੋਚ ਦੇ ਧਾਰਨੀ ਭਾਈ ਪਿੰਦਰਪਾਲ ਸਿੰਘ ਜੀ ਭਾਈ ਕਰਨੈਲ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਜੈਸੇ ਹਾਜਰੀਆਂ ਭਰਨਗੇ। ਜਿਸ ਲਈ ਵੀ ਸੰਗਤਾਂ ਉਤਸ਼ਾਹ ਕਰਦਿਆਂ ਵੱਡੀ ਗਿਣਤੀ ਵਿੱਚ ਸਮੂਹ ਕਰਨ ਲਈ ਕਿਹਾ ਉਹਨਾਂ ਕਿਹਾ ਕਿ ਨਗਰ ਕੀਰਤਨ ਦਾ ਸ਼ਹਿਰ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਥਾਂ ਥਾਂ ਗੇਟ ਲਗਾ ਕੇ ਵੱਡੀ ਗਿਣਤੀ ਵਿੱਚ ਗੁਰੂ ਦੇ ਲੰਗਰ ਅਤੇ ਹੋਰ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਮਹਾਨ ਕਾਰਜਾਂ ਵਿੱਚ ਸਮੂਹ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਦਰਸ਼ਨ ਦੇਣ ਦੀ ਅਪੀਲ ਕੀਤੀ। ਇਸ ਮੀਟਿੰਗ ਦਾ ਆਯੋਜਨ ਹਰਭਜਨ ਸਿੰਘ ਸੈਣੀ, ਗੁਰਦੁਆਰਾ ਸਿੰਘ ਸਭਾ ਇੰਡਸਟਰੀ ਏਰੀਆ ਵੱਲੋਂ ਕੀਤਾ ਗਿਆ। ਜਿਸ ਉਪਰੰਤ ਜਗਜੀਤ ਸਿੰਘ, ਗਾਬਾ ਪ੍ਰਧਾਨ ਗੁਰੂ ਤੇਗ ਬਹਾਦਰ ਨਗਰ, ਗੁਰ ਕਿਰਪਾਲ ਸਿੰਘ, ਪ੍ਰਧਾਨ ਬਸਤੀ ਸ਼ੇਖ ਚਰਨ ਸਿੰਘ ਮਕਸੂਦਾਂ, ਰਣਜੀਤ ਸਿੰਘ ਰਾਣਾ, ਚਰਨਜੀਤ ਸਿੰਘ ਲਾਲੀ, ਦਲਜੀਤ ਸਿੰਘ ਬੇਦੀ, ਅਮਰਜੀਤ ਸਿੰਘ ਮਿੱਠਾ, ਮਨਦੀਪ ਸਿੰਘ ਮਿੱਠੂ, ਇੰਦਰਪਾਲ ਸਿੰਘ ਖਾਲਸਾ, ਸਤਪਾਲ ਸਿੰਘ ਸਿਦਕੀ, ਅਰਵਿੰਦਰ ਸਿੰਘ ਰੇਰੂ, ਪਰਮਜੀਤ ਸਿੰਘ ਭਾਟੀਆ, ਹਰਮਿੰਦਰ ਸਿੰਘ ਵੀਰ, ਕਮਲਜੀਤ ਸਿੰਘ ਜੀ ਟੋਨੀ, ਬੀਬੀ ਤਰਲੋਚਨ ਕੌਰ,ਸੁਖਪ੍ਰੀਤ ਸਿੰਘ ਅਰਬਨ ਸਟੇਟ, ਹਰਮਿੰਦਰ ਸਿੰਘ ਅਰਬਨ ਸਟੇਟ, ਹਰਪ੍ਰੀਤ ਸਿੰਘ, ਸਤਿੰਦਰ ਸਿੰਘ ਪੀਤਾ, ਸਰਬਜੀਤ ਸਿੰਘ ਬਲੇਸਰ, ਬਲਜੀਤ ਸਿੰਘ ਲਾਇਲ, ਹਰਜੋਤ ਸਿੰਘ, ਲੱਕੀ, ਮਨਪ੍ਰੀਤ ਸਿੰਘ ਗਾਭਾ, ਜਗਦੀਪ ਸਿੰਘ, ਸੋਨੂ ਸੰਧਰ, ਕਮਲਜੀਤ ਸਿੰਘ, ਟੋਨੀ ਜੋਗਾ ਸਿੰਘ, ਅਮਰਜੀਤ ਸਿੰਘ ਬਸਰਾ, ਗੁਰਿੰਦਰ ਸਿੰਘ ਮਝੈਲ, ਬਲਦੇਵ ਸਿੰਘ, ਮਨਜੀਤ ਸਿੰਘ ਬਿੱਲਾ, ਨਿਰਮਲ ਸਿੰਘ, ਅਰਜਨ ਸਿੰਘ, ਸਰਦਾਰ ਭਵਨਜੀਤ ਸਿੰਘ, ਨਿਹੰਗ ਸਿੰਘ ਜਥੇਬੰਦੀਆਂ ਨਿਰਮਲ ਸਿੰਘ, ਸਤਪਾਲ, ਫੁਮਣ ਸਿੰਘ, ਦਲਜੀਤ ਸਿੰਘ ਲੰਮਾ ਪਿੰਡ, ਸੁਰਿੰਦਰ ਸਿੰਘ, ਰਾਜ ਪ੍ਰਦੀਪ ਸਿੰਘ, ਪ੍ਰਕਾਸ਼ ਮਹਿੰਦਰ ਸਿੰਘ, ਆਕਾਸ਼ਦੀਪ ਸਿੰਘ, ਪਰਮਿੰਦਰ ਸਿੰਘ ਬੇਦੀ, ਸੁਰਜੀਤ ਸਿੰਘ ਭਾਟ ਅਤੇ ਹੋਰ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।

9 ਵਜੇ ਬਿਧੀਪੁਰ ਫਾਟਕ
10 ਵਜੇ ਮਕਸੂਦਾਂ
10.30 ਵਜੇ ਗੁਰਦੁਆਰਾ ਇੰਡਸਟਰੀਅਲ ਏਰੀਆ
11.00 ਦੁਆਬਾ ਚੌਂਕ
11.30 ਕਿਸ਼ਨਪੁਰਾ
12.00 ਅੱਡਾ ਹੁਸ਼ਿਆਰਪੁਰ ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ
1.00 ਪਟੇਲ ਚੌਂਕ
2.00 ਜੋਤੀ ਚੌਂਕ
3.00 ਨਕੋਦਰ ਚੌਂਕ
4.00 ਗੁਰੂ ਨਾਨਕ ਮਿਸ਼ਨ ਚੌਂਕ
5.00 ਰਾਮਾ ਮੰਡੀ ਚੌਂਕ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top