ਵਾਰਦਾਤ ਕਰਕੇ ਸਕੂਟੀ ਤੇ ਜਾ ਰਹੇ ਸ਼ਖਸ ਨੂੰ ਕੀਤਾ ਕਾਬੂ, ਕਿ ਕੁਝ ਹੋਇਆ ਬ੍ਰਾਮਦ

ਮਿਤੀ 26-3-2024 ਨੂੰ ਰਾਜ ਕੁਮਾਰ ਪੁੱਤਰ ਲੇਟ ਸ੍ਰੀ ਸਾਧੂ ਰਾਮ ਵਾਸੀ ਪਿੰਡ ਅਜਨੋਹਾ ਥਾਣਾ ਮੋਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਨੇ ਥਾਣਾ ਚੱਬੇਵਾਲ ਵਿੱਚ ਇਤਲਾਹ ਦਿੱਤੀ ਕਿ ਉਹ ਹੁਸ਼ਿਆਰਪੁਰ ਡਾਕਖਾਨੇ ਵਿੱਚ ਬਤੌਰ ਪੋਸਟਮੈਨ ਨੋਕਰੀ ਕਰਦਾ ਹੈ। ਉਹ ਮਿਤੀ 23.03.2024 ਨੂੰ ਸ਼ਾਮ ਸਮੇਂ ਆਪਣੀ ਡਿਊਟੀ ਤੋਂ ਫਾਰਗ ਹੋ ਕੇ ਆਪਣੀ ਐਕਟਿਵਾ ਸਕੂਟਰੀ ਤੇ ਸਵਾਰ ਹੋ ਕੇ ਵਾਪਸ ਆਪਣੇ ਘਰ ਨੂੰ ਹੁਸ਼ਿਆਰਪੁਰ ਤੋਂ ਆ ਰਿਹਾ ਸੀ ਕਿ ਵਕਤ ਕਰੀਬ 4/5 ਪੀ.ਐਮ ਦਾ ਹੋਵੇਗਾ ਜਦੋਂ ਉਹ ਪਿੰਡ ਰਹੱਲੀ ਦੇ ਬਾਹਰ ਪੁੱਜਾ ਤਾਂ ਸੜਕ ਵਿੱਚ ਉਸਦੇ ਪਿੱਛੇ ਤੋਂ ਇੱਕ ਚਿੱਟੇ ਰੰਗ ਦੀ ਐਕਟਿਵਾ ਬਿੰਨ੍ਹਾ ਨੰਬਰੀ ਜਿਸ ਪਰ ਤਿੰਨ ਨੌਜਵਾਨ ਜਿਹਨਾ ਨੇ ਆਪਣੇ ਮੂੰਹ ਕਪੜੇ ਨਾਲ ਲਪੇਟੇ ਹੋਏ ਸਨ ਆਏ ਅਤੇ ਉਹਨਾ ਨੇ ਉਸਦੀ ਸਕੂਟਰੀ ਐਕਟਿਵਾ ਨੂੰ ਰੋਕ ਲਿਆ। ਜਿਹਨਾ ਵਿੱਚੋ ਇੱਕ ਨੌਜਵਾਨ ਕੋਲ ਲੋਹੇ ਦੀ ਰਾਡ ਸੀ ਉਸਦੇ ਹੱਥ ਤੇ ਮਾਰੀ ਜਿਸ ਨਾਲ ਉਹ ਘਬਰਾ ਗਿਆ ਅਤੇ ਉਹ ਸਕੂਟਰੀ ਸਮੇਤ ਸੜਕ ਪਰ ਡਿੱਗ ਪਿਆ। ਫਿਰ ਉਹਨਾ ਨੇ ਉਸਦੇ ਡਿੱਗੇ ਪਏ ਦੀ ਜੈਕਟ ਦੀਆਂ ਜੇਬਾ ਵਿੱਚੋ ਦੋ ਮੋਬਾਇਲ ਫੋਨ ਇੱਕ VIVO ਕੰਪਨੀ ਦਾ ਅਤੇ ਦੂਜਾ ਸੈਮਸੰਗ ਕੰਪਨੀ ਦੇ ਸੈੱਟ ਇਹਨਾ ਮੋਬਾਇਲ ਫੋਨਾਂ ਵਿੱਚ ਮੇਰੇ ਸਿਮ ਨੰਬਰ 9779067xxx,7717335xxx,9354817xxx ਚਲਦੇ ਸਨ,ਨਕਦ 4500/-ਰੁਪਏ,ਉਸਦਾ ਆਈ ਕਾਰਡ ਅਤੇ ਡਾਕਖਾਨੇ ਦਾ ਏ.ਟੀ.ਐਮ ਜਬਰਦਸਤੀ ਖੋਹ ਲਏ। ਫਿਰ ਇਹ ਵਾਰਦਾਤ ਕਰਨ ਤੋ ਬਾਅਦ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਪਿੰਡ ਰੂਪੋਵਾਲ ਵੱਲ ਨੂੰ ਚਲੇ ਗਏ। ਜਿਸ ਤੇ ਮੁੱਕਦਮਾ ਨੰਬਰ 24 ਮਿਤੀ 26-3-2024 ਅ/ਧ 379- ਬੀ,34 ਭ:ਦ ਥਾਣਾ ਚੱਬੇਵਾਲ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਜਿਸਦੀ ਤਫਤੀਸ਼ ਸਬੰਧੀ ਮਾਨਯੋਗ ਸ੍ਰੀ ਸੁਰੇਂਦਰ ਲਾਬਾ IPS ਸੀਨੀਅਰ ਪੁਲਿਸ ਕਪਤਾਨ, ਜਿਲ੍ਹਾ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸ੍ਰੀ ਸਰਬਜੀਤ ਸਿੰਘ ਬਾਹੀਆ ਐਸ.ਪੀ. ਇੰਨਵੈਸਟੀਗੇਸ਼ਨ ਜੀ ਦੀ ਨਿਗਰਾਨੀ ਹੇਠ ਅਤੇ ਸ਼੍ਰੀ ਸਿਵਦਰਸ਼ਨ ਸਿੰਘ P.P.S. ਡੀ.ਐੱਸ.ਪੀ ਸਬ ਡਵੀਜਨ ਜੀ ਦੀ ਯੋਗ ਰਹਿਨੁਮਾਈ ਹੇਠ ਇੰਸ:ਅਜਾਇਬ ਸਿੰਘ ਔਜਲਾ ਮੁੱਖ ਅਫਸਰ ਥਾਣਾ ਚੱਬੇਵਾਲ ਹੁਸ਼ਿਆਰਪੁਰ ਦੀ ਟੀਮ ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ ਸੂਰਜ ਪੁੱਤਰ ਰਾਮ ਲੁਭਾਇਆ,ਚਾਂਦ ਕੁਮਾਰ ਪੁੱਤਰ ਸੁਖਦੇਵ ਕੁਮਾਰ ਵਾਸੀਆਂਨ ਪੰਚਨੰਗਲਾਂ ਥਾਣਾ ਮਾਹਿਲਪੁਰ ਅਤੇ ਉਂਕਾਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਖੁਸ਼ਹਾਲਪੁਰ ਥਾਣਾ ਮਾਹਿਲਪੁਰ ਨੂੰ ਗ੍ਰਿਫਤਾਰ ਕਰਕੇ ਮੁਦੱਈ ਮੁਕੱਦਮਾ ਦਾ ਖੋਹਿਆ ਹੋਇਆ ਸਮਾਨ ਬ੍ਰਾਮਦ ਕੀਤਾ ਗਿਆ। ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਦੋਸ਼ੀਆਂ ਪਾਸੋਂ ਹੋਰ ਵਾਰਦਾਤਾਂ ਸਬੰਧੀ ਵੀ ਸੁਰਾਗ ਲੱਗਣ ਦੀ ਸੰਭਾਵਨਾਂ ਹੈ ।

Leave a Comment

Your email address will not be published. Required fields are marked *

Scroll to Top