ਜਲੰਧਰ – ਜਲੰਧਰ ਸੈਂਟਰਲ ਹਲਕੇ ਦੇ ਅਧੀਨ ਆਉਂਦੇ ਵਾਰਡ ਨੰ 25 ਵਿਖੇ ਮੁਹੱਲਾ ਚਹਾਰ ਬਾਗ ਦੀਆਂ ਗਲੀਆਂ ਬਣਾਉਣ ਦਾ ਕੰਮ ਤੇ ਉਦਘਾਟਨ ਇਲਾਕਾ ਕੌਂਸਲਰ ਸ਼੍ਰੀਮਤੀ ਉਮਾ ਬੇਰੀ, ਸਾਬਕਾ ਵਿਧਾਇਕ ਅਤੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਵਲੋਂ ਕੀਤਾ ਗਿਆ। ਇਸ ਮੌਕੇ ਤੇ ਮੁਹੱਲਾ ਨਿਵਾਸੀ ਮੌਜੂਦ ਸਨ। ਇਸ ਮੌਕੇ ਤੇ ਬੋਲਦਿਆਂ ਰਜਿੰਦਰ ਬੇਰੀ ਨੇ ਕਿਹਾ ਕਿ ਮੁਹੱਲਾ ਚਹਾਰ ਬਾਗ ਦੀਆਂ ਗਲੀਆਂ ਬਣਾਉਣ ਦਾ ਇਹ ਕੰਮ 28 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ। ਰਾਜਿੰਦਰ ਬੇਰੀ ਨੇ ਕਿਹਾ ਕਿ ਜਦੋ ਨਗਰ ਨਿਗਮ ਵਲੋ ਇਸ ਕੰਮ ਦਾ ਉਦਘਾਟਨ ਕੀਤਾ ਗਿਆ ਤਾਂ ਇਲਾਕਾ ਕੌਂਸਲਰ ਨੂੰ ਕੋਈ ਜਾਣਕਾਰੀ ਨਹੀ ਦਿੱਤੀ ਗਈ, ਜਦਕਿ ਨਗਰ ਨਿਗਮ ਦੇ ਪ੍ਰੋਟੋਕਾਲ ਦੇ ਮੁਤਾਬਿਕ ਜਿਸ ਵਾਰਡ ਵਿਚ ਕਿਸੇ ਵੀ ਕੰਮ ਦਾ ਉਦਘਾਟਨ ਕੀਤਾ ਜਾਂਦਾ ਹੈ ਤਾਂ ਵਾਰਡ ਦੇ ਕੌਂਸਲਰ ਨੂੰ ਦੱਸਣਾ ਲਾਜ਼ਮੀ ਹੁੰਦਾ ਹੈ, ਸਾਡੀ ਨਗਰ ਨਿਗਮ ਕਮਿਸ਼ਨਰ ਸਾਹਿਬ ਕੋਲ ਮੰਗ ਹੈ ਕਿ ਜਿਸ ਐਸ ਡੀ ਓ ਨੇ ਇਹ ਲਾਪ੍ਰਵਾਹੀ ਵਰਤੀ ਹੈ, ਉਸ ਉਪਰ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇ ਪ੍ਰਿਤਪਾਲ ਸਿੰਘ ਨੌਟੀ, ਪੱਪੀ ਭਾਟੀਆ, ਸਾਹਿਲ ਭਾਟੀਆ, ਸੁਨੀਲ ਦਕੋਹਾ, ਪ੍ਰਦੀਪ ਸ਼ੁਕਲਾ, ਅਮਿਤ ਸਹਿਗਲ, ਸੰਜੇ ਕੋਛੜ, ਮਿੰਟਾ, ਅਭਿਸ਼ੇਕ ਬਖਸ਼ੀ, ਬਾਵਾ ਸਿੰਘ, ਇੰਦਰਜੀਤ ਸਿੰਘ ਮੌਜੂਦ ਸਨ।