ਬਾਸਕਟਬਾਲ ਅੰਡਰ-17 ਲੜਕੀਆਂ ਦੇ ਮੁਕਾਬਲੇ ’ਚ ਹੰਸ ਰਾਜ ਸਟੇਡੀਅਮ ਦੀ ਟੀਮ ਨੇ ਮਾਰੀ ਬਾਜ਼ੀ

ਜਲੰਧਰ, 20 ਸਤੰਬਰ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਅਤੇ ਖੇਡਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੇ ਮੰਤਵ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਅੱਜ ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਜਲੰਧਰ ਵਿੱਚ ਫੁੱਟਬਾਲ, ਵਾਲੀਬਾਲ,  ਹੈਂਡਬਾਲ, ਬਾਸਕਟਬਾਲ, ਬਾਕਸਿੰਗ, ਐਥਲੈਟਿਕਸ, ਲਾਅਨ ਟੈਨਿਸ, ਸਾਫ਼ਟਬਾਲ ਅਤੇ ਗਤਕਾ ਖੇਡਾਂ ਦੇ ਮੁਕਾਬਲੇ ਕਰਵਾਏ ਗਏ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕਰਵਾਏ ਗਏ ਹੈਂਡਬਾਲ ਅੰਡਰ-17 ਲੜਕੀਆਂ ਦੇ ਮੁਕਾਬਲੇ ਵਿੱਚ ਦੋਸਾਂਝ ਕਲਾਂ ਦੀ ਹੈਂਡਬਾਲ ਕੋਚਿੰਗ ਸੈਂਟਰ ਦੀ ਟੀਮ ਨੇ ਕੈਂਬਰੇਜ ਏਲੀਵੇਟਿਵ ਸਕੂਲ ਜਲੰਧਰ ਦੀ ਟੀਮ ਨੂੰ ਹਰਾ ਕਿ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-21 ਲੜਕੇ ਟੀਮ ਵਿਚੋਂ ਪੀ.ਏ.ਪੀ ਸਕੂਲ ਜਲੰਧਰ ਦੀ ਟੀਮ ਨੇ ਪਹਿਲਾ, ਡੀ.ਏ.ਵੀ ਜਲੰਧਰ ਦੀ ਟੀਮ ਨੇ ਦੂਜਾ ਅਤੇ ਦੋਸਾਂਝ ਕਲਾਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਵੇਟ ਲਿਫ਼ਟਿੰਗ ਮੈਨ ਅੰਡਰ-14 ਲੜਕਿਆਂ ਦੇ ਮੁਕਾਬਲੇ ਵਿਚੋਂ ਸਰਕਾਰੀ ਹਾਈ ਸਕੂਲ ਘੁੜਕਾ ਨੇ 2 ਗੋਲਡ, 3 ਸਿਲਵਰ 2 ਬ੍ਰੋਜ਼ ਮੈਡਲ ਪ੍ਰਾਪਤ ਕੀਤੇ। ਜੰਡਿਆਲਾ ਪਿੰਡ  2 ਗੋਲਡ ਅਤੇ 1 ਬ੍ਰੋਜ਼ ਮੈਡਲ ਪ੍ਰਾਪਤ ਕੀਤਾ। ਐਸ.ਓ.ਸੀ ਸਕੂਲ ਆਫ ਐਕਸੀਲੈਂਸ ਫਿਲੌਰ 2 ਗੋਲਡ ਪ੍ਰਾਪਤ ਕੀਤੇ। ਉਨ੍ਹਾਂ ਦੱਸਿਆ ਕਿ ਅੰਡਰ-17 ਲੜਕਿਆਂ ਦੇ ਮੁਕਾਬਲੇ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਜੰਡਿਆਲਾ  3 ਗੋਲਡ 2 ਸਿਲਵਰ ਮੈਡਲ ਪ੍ਰਾਪਤ ਕੀਤੇ। ਸਕੂਲ ਆਫ ਐਕਸੀਲੈਂਸ ਫਿਲੌਰ  4 ਗੋਲਡ ਪ੍ਰਾਪਤ ਕੀਤੇ, ਸਕੂਲ ਆਫ ਐਕਸੀਲੈਸ ਭਾਰਗਵ ਕੈਂਪ ਜਲੰਧਰ  1 ਗੋਲਡ, 1 ਸਿਲਵਰ ਅਤੇ 2 ਬ੍ਰੋਜ਼ ਮੈਡਲ ਪ੍ਰਾਪਤ ਕੀਤੇ, ਅੰਡਰ-21 ਮੁਕਾਬਲੇ ਵਿਚੋਂ ਪਿੰਡ ਜੰਡਿਆਲਾ 2 ਗੋਲਡ ਅਤੇ 4 ਸਿਲਵਰ ਮੈਡਲ ਪ੍ਰਾਪਤ ਕੀਤੇ। ਸਕੂਲ ਆਫ ਐਕਸੀਲੈਂਸ ਭਾਰਗਵ ਕੈਂਪ ਜਲੰਧਰ 2 ਗੋਲਡ, 3 ਸਿਲਵਰ ਅਤੇ 2 ਬ੍ਰੋਜ਼ ਮੈਡਲ ਪ੍ਰਾਪਤ ਕੀਤੇ । ਬੜਾ ਪਿੰਡ  3 ਗੋਲਡ ਅਤੇ 1 ਸਿਲਵਰ ਮੈਡਲ ਪ੍ਰਾਪਤ ਕੀਤਾ। 
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 21 ਤੋਂ 30 ਸਾਲ ਵਿਚ ਬੜਾ ਪਿੰਡ 3 ਗੋਲਡ ਪ੍ਰਾਪਤ ਕੀਤੇ, ਸਕੂਲ ਆਫ ਐਕਸੀਲੈਂਸ ਫਿਲੌਰ 2 ਗੋਲਡ ਪ੍ਰਾਪਤ ਕੀਤੇ। ਅੰਡਰ-14 ਲੜਕੀਆਂ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ  5 ਗੋਲਡ 1 ਸਿਲਵਰ ਅਤੇ 3 ਬ੍ਰੋਜ਼ ਮੈਡਲ ਪ੍ਰਾਪਤ ਕੀਤੇ। ਸਰਕਾਰੀ ਹਾਈ ਸਕੂਲ ਘੁੜਕਾ  2 ਗੋਲਡ 1 ਸਿਲਵਰ ਅਤੇ 2 ਬ੍ਰੋਜ਼ ਮੈਡਲ ਪ੍ਰਾਪਤ ਕੀਤੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ 3 ਸਿਲਵਰ ਅਤੇ 1 ਬ੍ਰੋਜ਼ ਮੈਡਲ ਪ੍ਰਾਪਤ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਅੰਡਰ-17 ਲੜਕੀਆਂ ਵਿਚੋਂ ਸਰਕਾਰੀ ਸੀ ਸੈਕੰਡਰੀ ਸਕੂਲ ਨੂਰਪੁਰ  2 ਗੋਲਡ ਅਤੇ 5 ਸਿਲਵਰ ਮੈਡਲ ਪ੍ਰਾਪਤ ਕੀਤੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ 3 ਗੋਲਡ, 1 ਸਿਲਵਰ ਅਤੇ 4 ਬ੍ਰੋਂਜ਼ ਮੈਡਲ ਪ੍ਰਾਪਤ ਕੀਤੇ। ਸਰਕਾਰੀ ਹਾਈ ਸਕੂਲ ਘੁੜਕਾ 2 ਗੋਲਡ ਅਤੇ 1 ਬਰੋਂਜ ਮੈਡਲ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-21 ਵਿਚ ਗੁਰੂ ਨਾਨਕ ਖਾਲਸਾ ਸਕੂਲ ਸੰਗ ਢੇਸੀਆਂ 4 ਗੋਲਡ ਪ੍ਰਾਪਤ ਕੀਤੇ। ਐਚ.ਐਮ.ਵੀ ਜਲੰਧਰ 2 ਗੋਲਡ ਮੈਡਲ ਪ੍ਰਾਪਤ ਕੀਤੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ 1 ਗੋਲਡ ਪ੍ਰਾਪਤ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਬਾਸਕਟਬਾਲ ਵਿੱਚ ਦੁਆਬਾ ਖਾਲਸਾ ਅੰਡਰ-14 ਲੜਕੀਆਂ ਵਿਚੋਂ ਦੁਆਬਾ ਖਾਲਸਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਹੰਸ ਰਾਜ ਦੀ ਬਾਸਕਟਬਾਲ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਕੈੰਬਰੇਜ ਇਨੋਵੇਟਿਵ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਵਿਚੋਂ ਹੰਸ ਰਾਜ ਸਟੇਡੀਅਮ ਦੀ ਟੀਮ ਨੇ ਪਹਿਲਾ ਅਤੇ ਦੁਆਬਾ ਖਾਲਸਾ ਦੀ ਟੀਮ ਨੇ ਦੂਜਾ ਅਤੇ ਕੈਂਬਰੇਜ ਇਨੋਵੇਟਿਵ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਦੇ ਨਾਲ ਹੀ ਅੰਡਰ 21-30 ਲੜਕੀਆਂ ਦੀ ਟੀਮ ਵਿਚ ਐਚ.ਐਮ.ਵੀ ਕਾਲਜ ਦੀ ਟੀਮ ਨੇ ਪਹਿਲਾ ਅਤੇ ਹੰਸ ਰਾਜ ਸਟੇਡੀਅਮ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੇ ਵਿਚੋਂ ਪੁਲਿਸ ਡੀ.ਏ.ਵੀ ਸਕੂਲ ਨੇ ਪਹਿਲਾ, ਦੁਆਬਾ ਖਾਲਸਾ ਸਕੂਲ ਨੇ ਦੂਜਾ ਅਤੇ ਲੈਟਸ ਪਲੇਅ ਅਕੈਡਮੀ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-14 ਲੜਕੇ ਵਿਚੋਂ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ, ਦੁਆਬਾ ਖਾਲਸਾ ਸਕੂਲ ਦੀ ਟੀਮ ਨੇ ਦੂਜਾ ਅਤੇ ਹੰਸ ਰਾਜ ਸਟੇਡੀਅਮ ਜਲੰਧਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਵਾਲੀਬਾਲ ਅੰਡਰ-14 ਵਿਚੋਂ ਮਨਸੂਰਪੁਰ ਦੀ ਟੀਮ ਨੇ ਪਹਿਲਾ ਸਥਾਨ,  ਹਰੀਪੁਰ ਦੀ ਟੀਮ ਨੇ ਦੂਜਾ ਅਤੇ ਤਲਹਣ ਪਿੰਡ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਉਨ੍ਹਾਂ ਦੱਸਿਆ ਕਿ ਖੋਹ-ਖੋਹ ਅੰਡਰ-17 ਲੜਕੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਮਿੱਠੂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਟਨੂਰਾ ਦੀਆਂ ਟੀਮਾਂ ਨੇ ਪਹਿਲੇ ਸੈਮੀਫਾਈਨਲ ਵਿਚ ਸ਼ਿਰਕਤ ਕੀਤੀ।
ਹਾਈ ਸਕੂਲ ਗਾਂਧੀ ਨਗਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਆਸ ਪਿੰਡ ਦੀਆਂ ਟੀਮਾਂ ਨੇ ਦੂਜੇ ਸੈਮੀਫਾਈਨਲ ਵਿਚ ਸ਼ਿਰਕਤ ਕੀਤੀ। ਖੋਹ-ਖੋਹ ਅੰਡਰ 17 ਲੜਕਿਆ ਵਿਚ ਯੁਨਾਈਟਿਡ ਕ੍ਰਿਸ਼ਚੀਅਨ ਬੁਆਏ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਦੈਪੁਰ ਬਰਸਾਲ ਦੀਆਂ ਟੀਮਾਂ ਨੇ ਪਹਿਲੇ ਸੈਮੀਫਾਈਨਲ ਵਿਚ ਸ਼ਿਰਕਤ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਟਨੂਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ  ਸਪੋਰਟਸ ਸਕੂਲ ਜਲੰਧਰ ਦੀਆਂ ਟੀਮਾਂ ਨੇ ਦੂਜੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਅਥਲੈਟਿਕਸ 100 ਮੀਟਰ ਈਵੈਂਟ ਵਿਚ ਅੰਡਰ-31 ਤੋਂ 40 ਵੂਮੈਨ ਵਿਚ ਸਰਬਜੀਤ ਕੌਰ ਨੇ ਪਹਿਲਾ ਸਥਾਨ, ਮਨਦੀਪ ਕੌਰ ਨੇ ਦੂਜਾ ਅਤੇ ਕਿਰਨਪਾਲ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਈਵੈਂਟ ਵਿਚ ਸਰਬਜੀਤ ਕੌਰ ਨੇ ਪਹਿਲਾ, ਰਜਨੀ ਨੇ ਦੂਜਾ ਅਤੇ ਸ਼ਿਵਾਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ  10000 ਵਾਕ ਈਵੈਂਟ ਵਿਚ ਸ੍ਰੀ ਓਮ ਨੇ ਪਹਿਲਾ, ਨਰੇਸ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾ 400 ਮੀਟਰ ਵਿਚ ਹਰਪ੍ਰੀਤ ਸਿੰਘ ਨੇ ਪਹਿਲਾ, ਸਰਬਜੀਤ ਸਿੰਘ ਨੇ ਦੂਜਾ ਅਤੇ ਸ਼ਿਵਚਰਨ ਨੇ ਤੀਜਾ ਸਥਾਨ ਪ੍ਰਪਾਤ ਕੀਤਾ । ਜੈਵਲਿਨ ਥਰੋ ਈਵੈਂਟ ਵਿਚੋਂ ਨੀਰਜ ਕੁਮਾਰ ਨੇ ਪਹਿਲਾ, ਕੁਲਵਿੰਦਰ ਸਿੰਘ ਨੇ ਦੂਜਾ ਅਤੇ ਜਗਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਿਕਰਮਜੀਤ ਸਿੰਘ ਨੇ ਪਹਿਲਾ ਸਥਾਨ, ਸੰਦੀਪ ਸਿੰਘ ਨੇ ਦੂਜਾ ਅਤੇ ਬਲਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਲਾਂਗ ਜੰਪ ਈਵੈਂਟ ਲੜਕੀਆਂ ਵਿਚੋਂ ਸੁਮਨ ਨੇ ਪਹਿਲਾ ਸਥਾਨ, ਅਮਿਤਾ ਹਾਂਡਾ ਨੇ ਦੂਜਾ ਸਥਾਨ ਅਤੇ ਹਿਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਜੈਵਲਿਨ ਥ੍ਰੋ ਵਿੱਚ ਬਲਜੀਤ ਕੌਰ ਨੇ ਪਹਿਲਾ ਸਥਾਨ ਅਤੇ ਆਸ਼ਾ ਰਾਣੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੈਵਲਿਨ ਥਰੋ ਈਵੈਂਟ ਵਿਚੋਂ ਰੁਪਿੰਦਰ ਕੌਰ ਨੇ ਪਹਿਲਾ ਸਥਾਨ, ਬਲਜੀਤ ਕੌਰ ਨੇ ਦੂਜਾ ਅਤੇ ਅਮਿਤਾ ਹਾਂਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top