ਹੁਸਿ਼ਆਰਪੁਰ ਪੁਲਿਸ ਨੇ ਪੈਟਰੋਲ ਪੰਪਾ ਅਤੇ ਗੈਸ ਏਜੰਸੀਆਂ ਨੂੰ ਲੁੱਟਾ ਦੀਆਂ ਵਾਰਦਾਤਾਂ ਕਰਨ ਵਾਲਾ ਗਿਰੋਹ ਕੀਤਾ ਕਾਬੂ।

ਹੁਸ਼ਿਆਰਪੁਰ – ਮਾਨਯੋਗ ਸ੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸ੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਸ੍ਰੀ ਪਰਮਿੰਦਰ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਸ੍ਰੀ ਨਰਿੰਦਰ ਸਿੰਘ ਮਨਹਾਸ ਪੀ.ਪੀ.ਐਸ. ਉਪ ਪੁਲਿਸ ਕਪਤਾਨ ਦਿਹਾਤੀ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਪ੍ਰੀਤ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ, ਸਬ ਇੰਸਪੈਕਟਰ ਰਮਨ ਕੁਮਾਰ ਮੁੱਖ ਅਫਸਰ ਥਾਣਾ ਮਾਹਿਲਪੁਰ ਅਤੇ ਸਬ ਇੰਸਪੈਕਟਰ ਅਮਨਦੀਪ ਕੁਮਾਰ ਮੁੱਖ ਅਫਸਰ ਥਾਣਾ ਬੁਲੇਵਾਲ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਪੈਟਰੋਲ ਪੰਪਾਂ ਤੇ ਗੈਸ ਏਜੰਸੀਆਂ ਤੇ ਹਥਿਆਰਾਂ ਦੀ ਨੋਕ ਦੇ ਖੋਹਾਂ ਕਰਨ ਵਾਲੇ ਗਰੋਹ ਦੇ 04 ਦੇਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 15.02.2024 ਨੂੰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਕਸਬਾ ਨਸਰਲਾ ਤੋਂ ਮੌਸਮੀ ਦਲੀਪ ਪੁੱਤਰ ਜੋਗਿੰਦਰ ਕੁਮਾਰ ਵਾਸੀ ਨਸਰਾਲਾ ਥਾਣਾ ਬੁਲੇਵਾਲ ਜਿਲਾ ਹੁਸ਼ਿਆਰਪੁਰ ਅਤੇ ਉਸਦੇ ਭਰਾ ਰਣਜੀਤ ਦੀ ਕੁੱਟਮਾਰ ਕਰਕੇ ਉਹਨਾਂ ਪਾਸ ਮੌਜੂਦ ਮੋਟਰਸਾਈਕਲ ਨੰਬਰੀ PB-07-AY-1058 ਮਾਰਕਾ ਪਲਟੀਨਾ ਰੰਗ ਕਾਲਾ ਦੀ ਖੋਹ ਕੀਤੀ ਸੀ ਜਿਸਤੇ ਦੋਸੀਆਂ ਖਿਲਾਫ ਮੁੱਕਦਮਾ ਨੰਬਰ 11 ਮਿਤੀ 15.02.2024 ਅ/ਧ 379-ਬੀ ਭ:ਦ ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ ਜਿਸ ਉਪਰੰਤ ਉਪਰੋਕਤ ਤਿੰਨ ਦੋਸ਼ੀਆਂ ਨੇ ਮੋਟਰਸਾਈਕਲ ਖੋਹਣ ਉਪਰੰਤ ਰਿਲਾਇੰਸ ਪੈਟਰੋਲ ਪੰਪ ਪਿੰਡ ਪੁੰਗੇ ਜਿਲਾ ਹੁਸ਼ਿਆਰਪੁਰ ਦੇ ਕਰਿੰਦਿਆਂ ਦੀ ਕੁੱਟਮਾਰ ਕਰਕੇ ਹਥਿਆਰਾਂ ਦੀ ਨੋਕ ਤੇ ਉਹਨਾਂ ਪਾਸੋਂ ਕਰੀਬ 50,000 ਰੁਪਏ ਦੀ ਨਗਦੀ ਦੀ ਖੋਹ ਕੀਤੀ ਸੀ ਜਿਸਤੇ ਦੋਸੀਆਂ ਖਿਲਾਫ ਮੁੱਕਦਮਾ ਨੰਬਰ 33 ਮਿਤੀ 15.02.2024 ਅ/ਧ 379-ਬੀ ਭ:ਦ ਥਾਣਾ ਮਾਡਲ ਟਾਉਨ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ। ਉਪਰੋਕਤ ਵਾਰਦਾਤ ਨੂੰ ਟਰੇਸ ਕਰਨ ਲਈ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਤੇ ਉਪਰੋਕਤ ਟੀਮ ਨੇ ਟੈਕਨੀਕਲ ਤੇ ਸਾਇੰਟਫਿਕ ਤਰੀਕੇ ਨਾਲ ਤਫਤੀਸ਼ ਆਰੰਭ ਕੀਤੀ ਤੇ हिमे रेवाल भिडी 17.02.2024 ਉਪਰੋਕਤ ਦੋਸ਼ੀਆਂ ਨੇ ਦੁਬਾਰਾ ਘੁੰਮਣ ਫਿਲਿੰਗ ਸਟੇਸ਼ਨ, ਦਸੂਹਾ ਦੇ ਕਰਿੰਦਿਆ ਦੀ ਹਥਿਆਰਾਂ ਦੀ ਨੋਕ ਤੇ ਕੁੱਟਮਾਰ ਕਰਕੇ ਉਹਨਾਂ ਪਾਸੋਂ ਕਰੀਬ 15.000 ਰੁਪਏ ਦੀ ਨਗਦੀ ਦੀ ਖੋਹ ਕੀਤੀ ਜਿਸਤੇ ਦੋਸੀਆਂ ਖਿਲਾਫ ਮੁੱਕਦਮਾ ਨੰਬਰ 41 ਮਿਤੀ 17.02.2024 ਅ/ਧ 379-ਬੀ/427/34 ਭ:ਦ 25/27-54-59 ਅਸਲਾ ਐਕਟ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ। ਦੌਰਾਨੇ ਤਫਤੀਸ਼ ਕੰਟਰੋਲ ਰੂਮ ਹਸ਼ਿਆਰਪੁਰ ਤੇ ਇਤਲਾਹ ਪ੍ਰਾਪਤ ਹੋਈ ਕਿ ਉਪਰੋਕਤ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਹੁਸ਼ਿਆਰਪੁਰ ਏਰੀਏ ਵਿੱਚ ਘੁੰਮਦੇ ਦੇਖੇ ਗਏ ਹਨ ਜਿਸਤੇ ਉਪਰੋਕਤ ਟੀਮਾਂ ਨੇ ਸੀਨੀਅਰ ਅਫਸਰਾਨ ਦੇ ਹੁਕਮ ਅਨੁਸਾਰ ਹੁਸ਼ਿਆਰਪੁਰ ਏਰੀਏ ਵਿੱਚ ਸਰਚ ਆਰੰਭ ਕੀਤੀ ਦੌਰਾਨੇ ਸਰਚ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਉਪਰੋਕਤ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 102 ਦੋਸ਼ੀ ਮੋਹਣ ਕੁਮਾਰ ਉਰਫ ਮਨਦੀਪ ਪੁੱਤਰ ਰਮਾਇਣ ਰਾਏ ਵਾਸੀ ਗੁਰੂ ਅਮਰ ਦਾਸ ਨਗਰ, ਕਾਲੀਆਂ ਕਲੋਨੀ ਥਾਣਾ ਡਵੀਜ਼ਨ ਨੰਬਰ 01 ਜਿਲਾ ਜਲੰਧਰ ਅਤੇ ਅਕਾਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਧੋਗੜੀ ਰੋਡ ਭੱਠਾ ਕਲੋਨੀ ਨੂਰਪੁਰ ਥਾਣਾ ਮਕਸੂਦਾ ਜਿਲਾ ਜਲੰਧਰ ਪਿੰਡ ਤਾਰਾਗੜ੍ਹ ਤੋਂ ਕੱਚੇ ਰਸਤੇ ਰਾਹੀਂ ਕਸਬਾ ਨਸਰਾਲਾ ਵਿਖੇ ਆ ਰਹੇ ਹਨ ਜਿਸਤੇ ਉਪਰੋਕਤ ਟੀਮ ਨੇ ਯੋਜਨਾਬੰਦ ਤਰੀਕੇ ਨਾਲ ਉਪਰੋਕਤ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ (02 ਦੋਸ਼ੀਆਂ ਨੂੰ ਕਾਬੂ ਕਰਨ ਲਈ ਘੇਰਾਬੰਦੀ ਕੀਤੀ ਜਿਹਨਾਂ ਨੇ ਪੁਲਿਸ ਪਾਰਟੀ ਨੂੰ ਮਾਰ ਦੇਣ ਦੀ ਨਿਯਤ ਨਾਲ ਤੇ ਆਪਣੀ ਗ੍ਰਿਫਤਾਰੀ ਤੋਂ ਬੱਚਣ ਲਈ ਪੁਲਿਸ ਪਾਰਟੀ ਤੇ ਉਹਨਾਂ ਪਾਸ ਮੌਜੂਦ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸਤੇ ਜਵਾਬੀ ਕਾਰਵਾਈ ਵਿਚ ਉਪਰੋਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਉਪਰੋਕਤ 02 ਦੋਸ਼ੀ ਜਖਮੀ ਹੋ ਗਏ

ਜਿਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖਲ ਕਰਵਾਇਆ ਗਿਆ ਜੋ ਜ਼ੇਰੇ ਇਲਾਜ ਹਨ। ਜਿਸਤੇ ਦੋਸ਼ੀਆਂ ਖਿਲਾਫ ਮੁਕਦਮਾ ਨੰਬਰ 12 भिडी 18.02.2024 /प 307,353,186 : 25/27-54-59 भमला भेट घाटा हाल मिला ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ। ਜਿਹਨਾਂ ਨੇ ਸਰਸਰੀ ਪੁੱਛਗਿਛ ਰਾਹੀਂ ਦੱਸਿਆ ਕਿ ਉਪਰੋਕਤ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਉਹਨਾਂ ਵੱਲੋਂ ਪੈਟਰੋਲ ਪੰਪਾਂ ਦੀ ਪਹਿਲਾਂ ਰੈਕੀ ਕਰਵਾਈ ਜਾਂਦੀ ਸੀ ਜੋ ਇਹ ਰੈਕੀ ਸੈਮ ਖਾਨ ਉਰਫ ਸੈਮ ਪੁੱਤਰ ਇਰਫਾਨ ਖਾਨ ਵਾਸੀ ਹਰਗੋਬਿੰਦ ਨਗਰ ਗਲੀ ਨੰਬਰ 02 ਬੈਕ ਸਾਈਡ ਮੁਰਗੀ ਫਾਰਮ ਥਾਣਾ ਡਵੀਜ਼ਨ ਨੰਬਰ 08 ਜਿਲਾ ਜਲੰਧਰ ਅਤੇ ਉਮੇਸ਼ ਕੁਮਾਰ ਉਰਫ ਰਿੱਕੀ ਪੁੱਤਰ ਜੋਗਿੰਦਰ ਪਾਲ ਵਾਸੀ ਨੂਰਪੁਰ ਕਲੋਨੀ ਨੇੜੇ ਸਰਕਾਰੀ ਸਕੂਲ ਥਾਣਾ ਡਵੀਜ਼ਨ ਨੰਬਰ 08 ਜਿਲਾ ਜਲੰਧਰ ਵੱਲੋਂ ਕੀਤੀ ਜਾਂਦੀ ਸੀ ਜਿਸਤੇ ਅੱਜ ਮਿਤੀ 19.02.2024 ਨੂੰ ਸੈਮ ਖਾਨ ਉਰਫ ਸੈਮ ਅਤੇ ਉਮੇਸ਼ ਕੁਮਾਰ ਉਰਫ ਰਿੱਕੀ ਉਕਤ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਰਿਕਾਰਡ ਪੜਤਾਲ ਦੌਰਾਨ ਪਾਇਆ ਗਿਆ ਕਿ ਸੈਮ ਖਾਨ ਉਰਫ ਸੈਮ ਉਕਤ ਕਰੀਬ 03 ਮੁਕਦਮਿਆਂ ਵਿਚ ਭਗੌੜਾ ਸੀ। ੳਪਰੋਕਤ ਕਾਬੂ ਕੀਤੇ ਦੋਸ਼ੀਆਂ ਨੇ ਜਿਲਾ ਜਲੰਧਰ-ਦਿਹਾਤੀ ਵਿੱਚ ਮਿਤੀ 13.01.2024 ਨੂੰ ਗੈਸ ਏਜਸੀ ਪਿੰਡ ਸੇਖੇ ਥਾਣਾ ਮਕਸੂਦਾ ਜਿਲਾ ਜਲੰਧਰ ਤੋਂ ਕਰੀਬ 03 ਲੱਖ ਦੀ ਖੋਹ ਕੀਤੀ ਸੀ ਤੇ ਮਿਤੀ 19.01.2024 ਨੂੰ ਕੰਗ ਸਾਬੂ ਪੈਟਰੋਲ ਪੰਪ ਜਿਲਾ ਜਲੰਧਰ ਤੋਂ ਕਰੀਬ 1 ਲੱਖ 76 ਹਜ਼ਾਰ ਰੁਪਏ ਦੀ ਖੋਹ ਕੀਤੀ ਸੀ ਜਿਹਨਾਂ ਖਿਲਾਫ ਜਿਲਾ ਜਲੰਧਰ ਦਿਹਾਤੀ ਵਿਚ ਮੁਕੱਦਮੇਂ ਦਰਜ਼ ਹਨ। ਹੁਸ਼ਿਆਰਪੁਰ ਪੁਲਿਸ ਲੋਕਾਂ ਦੀ ਸੁਰੱਖਿਆ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ। ਇਹਨਾਂ ਦੋਸ਼ੀਆਂ ਨੂੰ ਕਾਬੂ ਕਰਕੇ ਹੁਸ਼ਿਆਰਪੁਰ ਪੁਲਿਸ ਨੇ ਸਲਾਘਾਯੋਗ ਕੰਮ ਕੀਤਾ ਹੈ। ਦੋਸ਼ੀਆਂ ਪਾਸੋਂ ਅਗਲੇਰੀ ਪੁੱਛ-ਗਿੱਛ ਜਾਰੀ ਹੈ।

Leave a Comment

Your email address will not be published. Required fields are marked *

Scroll to Top