ਸਮਰ ਕੈਂਪ ਦਾ ਦਾ ਸਮਾਪਨ ਸਮਾਰੋਹ

ਜਲੰਧਰ (ਪਰਮਜੀਤ ਸਾਬੀ) – ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ (ਬਹਾਦਰਪੁਰ) ਵਿੱਚ ਜੂਨ ਦੀਆਂ ਛੁੱਟੀਆਂ ਹੋਣ ਤੇ 2 ਜੂਨ ਤੋਂ ਲੈ ਕੇ 7 ਜੂਨ ਤੱਕ ਸਾਡੇ ਹੀ ਪੁਰਾਣੇ ਵਿਦਿਆਰਥੀ ਜੋ ਕਿ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਪਣੀ ਪੜ੍ਹਾਈ ਕਰ ਰਹੇ ਹਨ ਦੇ ਸ਼ਲਾਘਾਯੋਗ ਕਦਮ ਵਜੋਂ ਛੇਵੀਂ ਤੋਂ ਦਸਵੀਂ ਤੱਕ ਦੇ ਬੱਚਿਆਂ ਦਾ ਜੋ ਸਮਰ ਕੈਂਪ ਲਗਾਇਆ ਗਿਆ ਸੀ, ਉਹ ਬਹੁਤ ਹੀ ਵਧੀਆ ਰਿਹਾ।  ਅੱਜ ਕੈਂਪ ਦੇ ਅਖੀਰਲੇ ਦਿਨ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ, ਆਪਣੇ ਭਵਿੱਖ ਬਾਰੇ ਆਪਣੇ ਵਿਚਾਰ ਦੱਸੇ ਅਤੇ ਬਹੁਤ ਹੀ ਸੋਹਣੇ ਆਪਣੇ ਲਿਖੇ ਹੋਏ ਗੀਤਾਂ ਰਾਹੀਂ ਸਾਰੇ ਦਰਸ਼ਕਾਂ ਦਾ ਮਨ ਮੋਹ ਲਿਆ। ਸਾਡੇ ਬਹੁਤ ਹੀ ਸਤਿਕਾਰਯੋਗ ਮਹਿਮਾਨ ਸਵਿੰਦਰ ਜੋਸ਼ੀ (ਹੈਡ ਟੀਚਰ ਖੁਰਾਣਾ) ਡਾ. ਅਜੈਪਾਲ ਸਿੰਘ (HOD, Electronic and Telecommunications, SLIET),  ਸ੍ਰੀ ਵਿਜੈ ਪਲਾਹਾ (ਪ੍ਰਿੰਸੀਪਲ, ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ), ਡਾ. ਸੁਖਦੀਪ ਕੌਰ (ਪ੍ਰਿੰਸੀਪਲ, ਅਕਾਲ ਕਾਲਜ ਆਫ ਐਜੂਕੇਸ਼ਨ, ਮਸਤੂਆਣਾ ਸਾਹਿਬ) ਅਤੇ ਡਾ.ਅਮਨਦੀਪ ਕੌਰ (ਪ੍ਰਿੰਸੀਪਲ, ਅਕਾਲ ਡਿਗਰੀ ਕਾਲਜ, ਮਸਤੂਆਣਾ ਸਾਹਿਬ) ਸਾਡੇ ਵਿਚਕਾਰ ਪਹੁੰਚੇ। ਉਹਨਾਂ ਸਾਰਿਆਂ ਨੇ ਆਪਣੇ ਵਡਮੁੱਲੇ ਵਿਚਾਰਾਂ ਰਾਹੀਂ ਬੱਚਿਆਂ ਨਾਲ ਸਾਂਝ ਪਾਈ ਅਤੇ ਉਹਨਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਰਾਹ ਦਿਖਾਉਂਦਿਆਂ, ਬੱਚਿਆਂ ਨੂੰ ਆਪਣੇ ਸ਼ਬਦਾਂ ਰਾਹੀਂ ਆਸ਼ੀਰਵਾਦ ਦਿੱਤਾ । ਬਾਅਦ ਵਿੱਚ ਇਹਨਾਂ ਸਾਰੇ ਦਿਨਾਂ ਵਿੱਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਅੰਤ ਵਿੱਚ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਬਾਜਵਾ ਜੀ ਨੇ ਪਹੁੰਚੇ ਮਹਿਮਾਨਾਂ ਦਾ ਖਾਸ ਕਰਕੇ ਸਕੂਲ ਮੈਨੇਜਰ ਸ੍ਰ. ਮਨਿੰਦਰ ਪਾਲ ਸਿੰਘ ਬਰਾੜ ਅਤੇ ਸ੍ਰ. ਜਸਵੰਤ ਸਿੰਘ ਖਹਿਰਾ (ਸਕੱਤਰ, ਅਕਾਲ ਕਾਲਜ ਕੌਂਸਲ) ਜਿਨਾਂ ਦੇ ਆਸ਼ੀਰਵਾਦ ਸਦਕਾ ਸਾਡਾ ਸਕੂਲ ਦਿਨ ਰਾਤ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ਦਾ ਵਿਸ਼ੇਸ਼ ਧੰਨਵਾਦ ਕੀਤਾ । ਉਨਾਂ ਰਾਹੀਂ ਮਿਤੀ 10- 06 – 2025 ਨੂੰ ਇਨਾਂ ਹੀ ਬੱਚਿਆਂ ਲਈ ਇੱਕ ਵਿਦਿਅਕ ਟੂਰ ਲਿਜਾਣ ਦਾ ਵਾਅਦਾ ਵੀ ਕੀਤਾ ਗਿਆ। ਉਹਨਾਂ ਨੇ ਇਸ ਦੌਰਾਨ ਸਾਡੇ ਯੂਨੀਵਰਸਿਟੀ ਵਿਦਿਆਰਥੀਆਂ ਦਾ ਧੰਨਵਾਦ ਅਤੇ ਨਾਲ ਸਨਮਾਨ ਵੀ ਕੀਤਾ ਕਿਉਂਕਿ ਜੋ ਇਹਨਾਂ ਬੱਚਿਆਂ ਨੇ ਸਾਡੇ ਸਕੂਲ ਵਿੱਚ ਸਿੱਖਿਆ ਅਤੇ ਹੁਣ ਯੂਨੀਵਰਸਿਟੀ ਵਿੱਚ ਪੜ੍ਹਾਈ ਦੇ ਦੌਰਾਨ ਸਿੱਖ ਰਹੇ ਹਨ, ਉਹ ਸਾਡੇ ਇੰਨਾ ਛੋਟੇ ਛੋਟੇ ਬੱਚਿਆਂ ਨਾਲ ਸਾਂਝਾ ਕੀਤਾ। ਉਹਨਾਂ ਨੂੰ ਬਹੁਤ ਸਾਰੀਆਂ ਕਿਰਿਆਵਾਂ ਰਾਹੀਂ ਅੱਗੇ ਵਧਣ ਦੀ ਸੇਧ ਵੀ ਦਿੱਤੀ ਅਤੇ ਖਾਸ ਕਰ ਇਸ ਮੋਬਾਈਲ ਦੇ ਯੁੱਗ ਵਿੱਚ ਉਹਨਾਂ ਦੀ ਇਹ ਸੋਚ ਹੀ ਬਹੁਤ ਵੱਡੀ ਹੈ ਕਿ ਉਹਨਾਂ ਨੇ ਇਹ ਪਲ ਦੁਬਾਰਾ ਉਸੇ ਸਕੂਲ ਵਿੱਚ ਆ ਕੇ ਬੱਚਿਆਂ ਨਾਲ ਬਿਤਾਏ ਜੋ ਕਿ ਕੋਈ ਵਿਰਲਾ ਹੀ ਸੋਚ ਸਕਦਾ ਹੈ। ਇਸ ਲਈ ਇਹਨਾਂ ਬੱਚਿਆਂ ਦੀ ਇਸ ਸੋਚ ਨੂੰ ਸਲਾਮ ਕਰਨਾ ਬਣਦਾ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top