ਬੀ.ਐਸ.ਐਫ ਦੀ ਕਾਂਸਟੇਬਲ ਨੂੰ ਅੰਤਿਮ ਅਰਦਾਸ ਮੌਕੇ ਦਿੱਤੀ ਗਈ ਸ਼ਰਧਾਂਜਲੀ

ਜਲੰਧਰ (ਦਲਜੀਤ ਸਿੰਘ ਕਲਸੀ)- ਅਲਾਵਲਪੁਰ ਦੀ ਕੁਲਵਿੰਦਰ ਕੌਰ ਜੋ ਕਿ ਮਹਿਲਾ ਬੀ.ਐਸ.ਐਫ ਵਿੱਚ ਬਤੌਰ ਕਾਂਸਟੇਬਲ ਨੌਕਰੀ ਕਰ ਰਹੀ ਸੀ। ਅਤੇ ਪਿਛਲੇ ਦਿਨੀ ਕੈਂਸਰ ਦੀ ਨਾਮੁਰਾਦ ਬਿਮਾਰੀ ਅੱਗੇ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਈ।ਕੁਲਵਿੰਦਰ ਕੌਰ ਦੇ ਨਮਿੱਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਮਿਤੀ 19 ਨਵੰਬਰ ਦਿਨ ਬੁੱਧਵਾਰ ਉਨਾਂ ਦੇ ਗ੍ਰਹਿ ਕਸਬਾ ਅਲਾਵਲਪੁਰ ਜਿਲ੍ਹਾ ਜਲੰਧਰ ਵਿਖੇ ਬਾਅਦ ਦੁਪਹਿਰ ਪਾਏ ਗਏ। ੳਪਰੰਤ ਗੁਰਦੁਆਰਾ ਕਲਗੀਧਰ ਸਿੰਘ ਸਭਾ ਮੁਹੱਲਾ ਸ਼ਾਹ ਪਰਵਾਨਾ ਵਿਖੇ ਰਾਗੀ ਜਥਿਆ ਵੱਲੋ ਵੈਰਾਗਮਈ ਕੀਰਤਨ ਕੀਤਾ ਗਿਆ। ੳਪਰੰਤ ਆਏ ਹੋਏ ਵੱਖ-ਵੱਖ ਰਾਜਨੀਤਿਕ ਅਤੇ ਹੋਰ ਆਗੂਆਂ ਵੱਲੋਂ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਪਿਤਾ ਤਰਸੇਮ ਲਾਲ ਨੇ ਦੱਸਿਆ ਕਿ ਉਨ੍ਹਾ ਦੇ ਦੋ ਧੀਆਂ ਕੁਲਵਿੰਦਰ ਕੌਰ ਅਤੇ ਪ੍ਰਿਆ ਹਨ। ਕੁਲਵਿੰਦਰ ਕੌਰ ਨੂੰ ਬਚਪਨ ਤੋਂ ਹੀ ਰਾਸ਼ਟਰੀ ਸੇਵਾ ਦਾ ਜਨੂੰਨ ਸੀ। ਪਿਤਾ ਨੇ ਕਿਹਾ ਕਿ ਕੁਲਵਿੰਦਰ ਕੌਰ ਉਨ੍ਹਾਂ ਦੀ ਧੀ ਨਹੀ ਪੁੱਤਰ ਸੀ, ਉਨ੍ਹਾਂ ਨੇ ਕਦੇ ਵੀ ਉਨ੍ਹਾਂ ਨੂੰ ਧੀ ਨਹੀਂ ਕਿਹਾ, ਹਮੇਸ਼ਾ ਆਪਣਾ ਪੁੱਤਰ ਕਿਹਾ। ਪਰ ਹੁਣ ਕੁਲਵਿੰਦਰ ਕੌਰ ਦੇ ਜਾਣ ਨਾਲ ਮੇਰਾ ਸਭ ਕੁਝ ਤਬਾਹ ਹੋ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਕੋਰ ਪਿਤਾ ਤਰਸੇਮ ਲਾਲ, ਮਾਤਾ ਕਮਲਾ ਦੇਵੀ, ਪਤੀ ਸੰਨੀ ਕੁਮਾਰ, ਭੈਣ ਪ੍ਰੀਆ, ਚਾਚਾ ਜੋਗਿੰਦਰ ਪਾਲ, ਚਾਚੀ ਰੀਤਾ ਦੇਵੀ, ਸਰਬਜੀਤ ਤੇ ਪਰਮਜੀਤ ਦੋਵੇਂ ਭਰਾ, ਮੁਕੱਦਰ ਲਾਲ ਕਾਂਗਰਸੀ ਆਗੂ, ਰਾਜੀਵ ਪਾਂਜਾ ਭਾਜਪਾ ਆਗੂ, ਸੁਭਾਸ਼ ਭਨੋਟ ਕਾਂਗਰਸੀ ਆਗੂ, ਸੋਹਣ ਲਾਲ ਟੇਲਰ ਮਾਸਟਰ, ਮਦਨ ਲਾਲ ਮਦੀ ਕੌਂਸਲਰ, ਦਲਵੀਰ ਸਿੰਘ, ਸੋਮਨਾਥ ਪ੍ਰਧਾਨ, ਸੋਮਾ, ਰਾਜੂ, ਮਹਿੰਦਰ ਪਾਲ ਕਾਨੂੰਗੋ, ਬਲਜੀਤ ਸਿੰਘ, ਰੀਮਾ ਬੱਧਣ, ਰਾਜਵਿੰਦਰ ਕੌਰ, ਕਿਰਨਜੀਤ ਕੌਰ ਅਤੇ ਹੋਰ ਇਲਾਕੇ ਦੇ ਪਤਵੰਤੇ ਸੱਜਣ ਅਤੇ ਰਿਸ਼ਤੇਦਾਰ ਹਾਜ਼ਰ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top