ਖੰਨਾ ਵਿੱਖੇ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਦਾ ਹੋਇਆ ਵਿਸ਼ੇਸ਼ ਸਨਮਾਨ

ਜਲੰਧਰ (ਪਰਮਜੀਤ ਸਾਬੀ) – ਬੀਤੇ ਦਿਨੀਂ ਆਖ਼ਰੀ ਉਮੀਦ ਵੈਲਫ਼ੇਅਰ ਸੁਸਾਇਟੀ ਰਜਿ ਜਲੰਧਰ ਵੱਲੋਂ ਮਾਨਤਾ ਦੀ ਸੇਵਾ ਵਿੱਚ ਇੱਕ ਹੋਰ ਪਹਿਲ ਕਦਮੀ ਕਰਦਿਆਂ ਮੁੱਖ ਸੇਵਾਦਾਰ ਮਾਣਯੋਗ ਜਤਿੰਦਰਪਾਲ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਨਵਾਂ ਸਾਲ, ਨਵੀਂ ਉਮੀਦ, ਨਵੀਂ ਬ੍ਰਾਂਚ ਦੇ ਤਹਿਤ ਅਨਾਜ ਮੰਡੀ ਖੰਨਾ ਵਿੱਖੇ ਦੁਕਾਨ ਨੰਬਰ 12 B ਵਿੱਖੇ ਆਖਰੀ ਉਮੀਦ ਵੈਲਫ਼ੇਅਰ ਸੁਸਾਇਟੀ ਦੀ ਚੋਥੀ ਬ੍ਰਾਂਚ ਦਾ ਉਦਘਾਟਨੀ ਸਮਾਰੋਹ ਕਰਵਾਇਆ ਗਿਆ ਅਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੀ ਦੁਆਬੇ ਇਲਾਕੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਆਦਮਪੁਰ ਦੁਆਬਾ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸੇਵਾ ਸੁਸਾਇਟੀਆ ਦੇ ਆਪਸੀ ਪਿਆਰ ਸਦਕਾ ਹੀ ਮਾਨਵਤਾ ਦੀ ਸੇਵਾ ਨੂੰ ਰਲ ਮਿਲ ਕੇ ਕਰਨ ਦੀ ਵੱਚਨਬੱਧਤਾ ਨੂੰ ਦਿੜਰਾਇਆ ਗਿਆ।


ਇਸ ਮੌਕੇ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਦੇ ਸੈਕਟਰੀ ਸਹਿਬਾਨ ਲਖਵੀਰ ਸਿੰਘ ਜੀ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਵੱਲੋਂ ਆਖ਼ਰੀ ਉਮੀਦ ਵੈਲਫ਼ੇਅਰ ਸੁਸਾਇਟੀ ਦੀਆਂ ਅਨਮੋਲ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਮੁੱਖ ਪ੍ਰਬੰਧਕ ਵੀਰ ਜਤਿੰਦਰਪਾਲ ਸਿੰਘ ਜੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Leave a Comment

Your email address will not be published. Required fields are marked *

Scroll to Top