ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ 52 ਵਾ ਖੂਨਦਾਨ ਕੈਂਪ ਚੜਦੀਕਲਾ ਨਾਲ ਸਪੰਨ

ਜਲੰਧਰ (ਪਰਮਜੀਤ ਸਾਬੀ) – ਧੰਨ ਧੰਨ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਮਹਾਰਾਜ ਜੀਆਂ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ 29 ਵੀਰਾਂ ਭੈਣਾਂ ਨੇ ਖੂਨਦਾਨ ਕੀਤਾ । ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਬੀਤੇ ਦਿਨੀਂ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਪਿੰਡ ਡਰੋਲੀ ਕਲਾਂ ਆਦਮਪੁਰ ਦੁਆਬਾ ਵਿੱਖੇ ਧੰਨ ਧੰਨ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਮਹਾਰਾਜ ਜੀਆਂ ਦੇ ਸ਼ਹੀਦੀਂ ਸਮਾਗਮਾਂ ਨੂੰ ਬੜੀ ਹੀ ਚੜਦੀਕਲਾ ਨਾਲ ਮਨਾਉਂਦਿਆਂ ਮਾਣਯੋਗ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਪਿੰਡ ਡਰੋਲੀ ਕਲਾਂ ਦੀ ਸਮੁੱਚੀ ਟੀਮ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ, ਸੈਕਟਰੀ ਮਨਪ੍ਰੀਤ ਸਿੰਘ ਧੀਰੋਵਾਲ, ਸਰਪੰਚ ਸੁੱਖੀ ਦਾਊਦਪੁਰੀਆ ਜੀ, ਸੇਵਾਦਾਰ ਵੀਰ ਟੋਨੀ ਕੰਦੋਲਾ , ਸਰਪੰਚ ਰਛਪਾਲ ਸਿੰਘ, ਸਰਪੰਚ ਬਿੱਲੂ ਕਾਲਰਾ ਜੀ ਦੀ ਦੇਖ ਰੇਖ ਹੇਠ ਲਗਵਾਇਆ ਗਿਆ। ਇਸ ਦੋਰਾਨ ਮਾਣਯੋਗ ਤਹਿਸੀਲ ਸਹਿਬਾਨ,ਐਸ ਡੀ ਓ ਆਦਮਪੁਰ ਹਲਕਾ ਇੰਚਾਰਜ ਸ਼੍ਰੀ ਪਵਨ ਕੁਮਾਰ ਟੀਨੂੰ ਜੀਆ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਨਾਮਵਰ ਸ਼ਖ਼ਸੀਅਤਾਂ ਗੁਰੂ ਘਰ ਨੱਕ ਮਸਤਿਕ ਹੋਇਆ ਅਤੇ ਵਿਸ਼ੇਸ਼ ਕਰਕੇ ਬਲੱਡ ਕੈਂਪ ਵਿੱਚ ਹੀ ਹਾਜ਼ਰੀ ਲਗਵਾਈ। ਇਹਨਾਂ ਸਾਰੀਆਂ ਸ਼ਖ਼ਸੀਅਤਾਂ ਨੂੰ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਜੀ ਨੇ ਸੁੰਦਰ ਦੁਸ਼ਾਲੇ ਦੇ ਕੇ ਸਨਮਾਨਿਤ ਕੀਤਾ ਅਤੇ ਅੰਤ ਵਿੱਚ ਉਨਾਂ ਨੇ ਸਮੂਹ ਸੇਵਾਦਾਰ ਸਹਿਬਾਨਾਂ, ਬਲੱਡ ਟੀਮ ਮੈਂਬਰਾਂ, ਬਲੱਡ ਦਾਨੀ ਵੀਰਾਂ ਭੈਣਾਂ ਆਇਆਂ ਹੋਈਆਂ ਸਾਧ ਸੰਗਤਾਂ ਅਤੇ
ਵਿਸ਼ੇਸ਼ ਕਰਕੇ ਪਹਿਲੇ ਦਿਨ ਤੋਂ ਨਾਲ ਜੁੜੇ ਸਮੁੱਚੇ ਮੀਡੀਆ ਪੱਤਰਕਾਰ ਭਾਈਚਾਰੇ ਦਾ ਆਪਣੇ ਰੋਮ ਰੋਮ ਤੋਂ ਤਹਿ ਦਿਲੋਂ ਧੰਨਵਾਦ ਕੀਤਾ।

Leave a Comment

Your email address will not be published. Required fields are marked *

Scroll to Top