ਹੁਸ਼ਿਆਰਪੁਰ- ਮਾਨਯੋਗ ਸ੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸਾ ਅਤੇ ਸ਼੍ਰੀ ਸਰਬਜੀਤ ਸਿੰਘ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਨਸ਼ੀਲੀਆ ਵਸਤੂਆ ਦੀ ਸਮੱਗਲਿਗ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਇਸ ਮੁਹਿੰਮ ਤਹਿਤ ਸ੍ਰੀ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਤਫਤੀਸ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ SI ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਇੰਨ- ਬਿੰਨ ਪਾਲਣਾ ਕਰਦੇ ਹੋਏ ਮਿਤੀ 26-12-23 ਏ ਐਸ ਆਈ ਸਤਨਾਮ ਸਿੰਘ 130/ਹੁਸਿ ਸਮੇਤ ਸਾਥੀ ਕਰਮਚਾਰੀਆ ਨਾਲ ਬਰਾਏ ਕਰਨੇ ਗਸਤ ਅੱਛਾ ਮੋਹਟੀਆਣਾ ਤੋ ਨਹਿਰੇ ਨਹਿਰ ਭੁੰਗਰਨੀ ਸਾਈਡ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਅੱਡਾ ਮੋਹਟੀਆਣਾ 100 ਮੀਟਰ ਅੱਗੇ ਪੁੱਜੀ ਤਾਂ ਸਾਹਮਣੇ ਤੋਂ ਇੱਕ ਮੋਨਾ ਨੌਜਵਾਨ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਮਨ ਏ ਐਸ ਆਈ ਨੇ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਹਰਵਿੰਦਰ ਲਾਲ ਪੁੱਤਰ ਸੰਕਰ ਦਾਸ ਵਾਸੀ ਹੇੜੀਆ ਥਾਣਾ ਮੇਹਟੀਆਣਾ ਦੱਸਿਆ ਜਿਸ ਦੇ ਲੋਅਰ ਪਜਾਮੇ ਦੀ ਤਲਾਸੀ ਕੀਤੀ ਜਿਸ ਵਿੱਚੋਂ ਇੱਕ ਮੋਮੀ ਲਿਫਾਫਾ ਵਜਨਦਾਰ ਮਿਲਿਆ ਜਿਸ ਨੂੰ ਚੈੱਕ ਕਰਨ ਤੇ ਨਸ਼ੀਲਾ ਪਦਾਰਥ ਬਰਾਮਦ ਹੋਇਆ। ਜਿਸ ਦਾ ਵਜਨ ਕਰਨ ਤੇ 80 ਗਰਾਮ ਨਸੀਲਾ ਪਦਾਰਥ ਹੋਇਆ । ਜਿਸ ਤੇ ਮੁੱਕਦਮਾ ਨੰਬਰ 128 ਮਿਤੀ 26-12-23 ਅ.ਧ. 22-61-85 ਐਨ.ਡੀ.ਪੀ.ਐਸ. ਐਕਟ ਥਾਣਾ ਮੇਹਟੀਆਣਾ ਦਰਜ ਰਜਿਸਟਰ ਕੀਤਾ ਗਿਆ । ਦੋਸ਼ੀ ਪਾਸੋ ਪੁੱਛ-ਗਿੱਛ ਜਾਰੀ ਹੈ ।

















































