ਵੜਿੰਗ ਨੇ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਮਾਈਨਿੰਗ ‘ਤੇ ਵਾਤਾਵਰਣ ਆਡਿਟ ਦੀ ਮੰਗ ਕੀਤੀ

ਚੰਡੀਗੜ੍ਹ, 26 ਦਸੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦਰਿਆਵਾਂ ਦੇ ਤਲਾਂ ਤੋਂ, ਕਿਨਾਰਿਆਂ ‘ਤੇ ਅਤੇ ਸੜਕ ਤੇ ਰੇਲਵੇ ਪੁਲਾਂ ਦੇ ਨੇੜੇ ਵੱਡੇ ਪੱਧਰ ਉੱਤੇ ਰੇਤ ਮਾਈਨਿੰਗ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਵਾਤਾਵਰਣ ਆਡਿਟ ਕਰਵਾਏ ਜਾਣ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਸ ਸਾਲ ਦੇ ਵਿਨਾਸ਼ਕਾਰੀ ਹੜ੍ਹ ਸੂਬੇ ਲਈ ਇੱਕ ਚੇਤਾਵਨੀ ਦੇ ਸੰਕੇਤ ਵਜੋਂ ਮੰਨੇ ਜਾਣੇ ਚਾਹੀਦੇ ਹਨ, ਜਿਹੜੇ ਤੁਰੰਤ ਸੁਧਾਰਾਤਮਕ ਉਪਾਅ ਨਾ ਕੀਤੇ ਜਾਣ ਤੇ ਸਾਡੇ ਸਾਹਮਣੇ ਖੜ੍ਹੇ ਹਨ।

ਇੱਥੇ ਜਾਰੀ ਇੱਕ ਬਿਆਨ ਵਿੱਚ, ਵੜਿੰਗ ਨੇ ਅਰਾਵਲੀ ਦੀਆਂ ਪਹਾੜੀਆਂ ਵਿੱਚ ਅੰਨ੍ਹੇਵਾਹ ਮਾਈਨਿੰਗ ਦੀ ਆਗਿਆ ਦੇਣ ਵਿਰੁੱਧ ਵਾਤਾਵਰਣ ਸੰਬੰਧੀ ਚਿੰਤਾ, ਜਾਗਰੂਕਤਾ ਅਤੇ ਸਖ਼ਤ ਵਿਰੋਧ ਦਾ ਸਵਾਗਤ ਕੀਤਾ ਹੈ।

ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਸਥਿਤੀ ਵੀ ਓਨੀ ਹੀ ਮਾੜੀ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਵਿਨਾਸ਼ਕਾਰੀ ਹੜ੍ਹਾਂ ਦਾ ਸਾਹਮਣਾ ਕਰ ਚੁੱਕੇ ਹਾਂ, ਜਿਨ੍ਹਾਂ ਦਾ ਕਾਰਨ ਮਾਹਿਰਾਂ ਨੇ ਦਰਿਆਵਾਂ ਦੇ ਕੰਢਿਆਂ ਵਿੱਚ ਅੰਨ੍ਹੇਵਾਹ ਮਾਈਨਿੰਗ ਨੂੰ ਦੱਸਿਆ ਹੈ, ਜਿਸਨੂੰ ਸਬੰਧ ਵਿੱਚ ਉਨ੍ਹਾਂ ਨੇ ਸੂਬਾ ਪੱਧਰੀ ਵਾਤਾਵਰਣ ਆਡਿਟ ਅਤੇ ਕਾਰਵਾਈ ਦੀ ਮੰਗ ਕੀਤੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਇਸ ਮੁੱਦੇ ‘ਤੇ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਵਿਰੁੱਧ ਚੇਤਾਵਨੀ ਦਿੰਦੇ ਹੋਏ, ਕਿਹਾ ਕਿ ਖਾਸ ਕਰਕੇ ਸੜਕ ਅਤੇ ਰੇਲਵੇ ਦੇ ਪੁਲਾਂ ਦੇ ਨੇੜੇ ਦਰਿਆਵਾਂ ਦੇ ਤਲ ‘ਤੇ ਨਵੇਂ ਸਿਰਿਓਂ ਵਾਤਾਵਰਣ ਮੁਲਾਂਕਣ ਹੋਣਾ ਚਾਹੀਦਾ ਹੈ, ਜਿੱਥੇ ਮਾਈਨਿੰਗ ਠੇਕੇਦਾਰ ਬੇਲੋੜੀ ਮਾਈਨਿੰਗ ਕਰਦੇ ਹਨ।

ਵੜਿੰਗ ਨੇ ਕਿਹਾ ਕਿ ਅਰਾਵਲੀ ਦਾ ਮੁੱਦਾ ਪੰਜਾਬ ਲਈ ਵੀ ਇੱਕ ਚੇਤਾਵਨੀ ਵਾਲੇ ਸੰਕੇਤ ਵਜੋਂ ਮੰਨਿਆ ਜਾਣਾ ਚਾਹੀਦਾ ਹੈ। ਹਾਲਾਂਕਿ ਅਰਾਵਲੀ ਦੀਆਂ ਪਹਾੜੀਆਂ ਅਤੇ ਪੰਜਾਬ ਵਿੱਚ ਵਾਤਾਵਰਣ ਦੇ ਵਿਗਾੜ ਦੀ ਪ੍ਰਕਿਰਤੀ ਵੱਖਰੀ ਹੈ, ਲੇਕਿਨ ਕਾਰਨ ਇੱਕੋ ਹੈ ਅਤੇ ਉਹ ਲਾਲਚ ਵਿੱਚ ਕੀਤੀ ਜਾਣ ਵਾਲੀ ਗੈਰ-ਕਾਨੂੰਨੀ ਮਾਈਨਿੰਗ ਹੈ।

ਉਨ੍ਹਾਂ ਕਿਹਾ ਕਿ ਜਿੱਥੇ ਅਰਾਵਲੀ ਦਾ ਮੁੱਦਾ ਕੌਮੀ ਰਾਜਧਾਨੀ ਦੇ ਨੇੜੇ ਹੋਣ ਕਾਰਨ ਧਿਆਨ ਵਿੱਚ ਆਇਆ। ਲੇਕਿਨ ਪੰਜਾਬ ਵਿੱਚ ਹਰ ਕੋਈ ਇਸ ਮੁੱਦੇ ਵੱਲ ਅੱਖਾਂ ਮੀਚ ਰਿਹਾ ਹੈ, ਜੋ ਕਿ ਸੂਬੇ ਲਈ ਸਪੱਸ਼ਟ ਤੌਰ ‘ਤੇ ਜ਼ਿੰਦਗੀ ਅਤੇ ਮੌਤ ਦਾ ਮਾਮਲਾ ਹੈ, ਜਿਹੜਾ ਇਸ ਸਾਲ ਆਏ ਵਿਨਾਸ਼ਕਾਰੀ ਹੜ੍ਹ ਸਾਫ ਤੌਰ ਤੇ ਦਰਸਾਉਂਦੇ ਹਨ।

ਵੜਿੰਗ ਨੇ ਇਹ ਵੀ ਕਿਹਾ ਕਿ ਇਸ ਮੁੱਦੇ ਨੂੰ ਗੈਰ-ਪੱਖਪਾਤੀ ਸੋਚ ਨਾਲ ਦੇਖਿਆ ਜਾਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਇੱਕ ਦੂਜੇ ਦੇ ਵਿਰੁੱਧ ਦੋਸ਼ਬਾਜੀ ਕੀਤੇ ਬਗੈਰ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਵਿਚਾਰਿਕ ਮਤਭੇਦ ਤੋਂ ਉਪਰ ਉੱਠਣਾ ਚਾਹੀਦਾ ਹੈ।

Leave a Comment

Your email address will not be published. Required fields are marked *

Scroll to Top