ਸਿੱਖ ਕੌਮ ਨੂੰ ਢਾਹ ਲਾਉਣ ਵਾਲੀਆਂ ਪੰਥ ਮਾਰੂ ਸ਼ਕਤੀਆਂ ਦਾ ਰਲ ਕੇ ਕਰਾਂਗੇ ਮੁਕਾਬਲਾ – ਰਾਣਾ

ਜਲੰਧਰ- ਸਿੱਖੀ ਦੀ ਆਨ ਬਾਨ ਸ਼ਾਨ ਤੇ ਗੁਰਮਤਿ ਮਰਯਾਦਾ ਤੇ ਪਹਿਰਾ ਦੇਣ ਲਈ ਅੱਜ ਜਲੰਧਰ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਕੀਤੀ ਗਈ। ਜਿਸ ਵਿੱਚ ਸੁੱਖ ਕੌਮ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਇਕ ਅਵਾਜ ਬਣ ਕੇ ਹੱਕ ਕਰਨ ਦਾ ਪ੍ਰੋਗਰਾਮ ਤੈਅ ਕੀਤਾ ਜਾਵੇਗਾ ਜਿਸ ਕੜੀ ਤਹਿਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਰਲ ਕੇ ਇਕ ਸਾਂਝੀ ਸੰਸਥਾ ਸਿੱਖ ਚੜਦੀਕਲਾ ਫਰੰਟ ਜਲੰਧਰ ਬਣਾਉਣ ਦਾ ਐਲਾਨ ਸਰਬ ਸੰਬਤੀ ਨਾਲ ਕੀਤਾ। ਜਿਸ ਦੀ ਪਹਿਲਾਂ 51 ਮੈਂਹਬਰੀ ਕਮੇਟੀ ਦਾ ਕਠਨ ਦੁਆਬਾ ਸਿੱਖ ਸੁਚੇਤ ਚੇਤਨਾ ਸੰਗਠਨ ਦੇ ਨਾਂ ਤੇ ਕੀਤਾ ਗਿਆ ਸੀ। ਜਿਸ ਵਿੱਚ ਸਰਬ ਸੰਮਤੀ ਨਾਲ ਨਾਮ ਬਦਲ ਕੇ ਸਿੱਖ ਚੜਦੀ ਕਲਾ ਫਰੰਟ ਪ੍ਰਵਾਨ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਪ੍ਰੈਸ ਦੇ ਨਾਂ ਲਿਖਤੀ ਬਿਆਨ ਜਾਰੀ ਕਰਦਿਆਂ ਸੀਨੀਅਰ ਮੈਂਬਰ ਰਣਜੀਤ ਸਿੰਘ ਰਾਣਾ ਨੇ ਦੇਂਦਿਆਂ ਕਿਹਾ ਕਿ ਇਸ ਸੰਸਥਾ ਲਈ ਇਕਵੰਜਾ ਮੈਂਬਰੀ ਕਮੇਟੀ ਦੇ ਨਾਲ ਨਾਲ ਗਿਆਰਾ ਮੈਂਬਰੀ ਕੋਰ ਕਮੇਟੀ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਇਕ ਤਿੰਨ ਮੈਂਬਰੀ ਕਾਨੂੰਨੀ ਸਲਾਹਕਾਰ ਵਕੀਲਾਂ ਦੀ ਕਮੇਟੀ ਦਾ ਗਠਨ ਕਾਨੂੰਨੀ ਪੱਖ ਤੋਂ ਰਾਏ ਪ੍ਰਾਪਤ ਕਰਨ ਤੇ ਸੁਸਾਇਟੀ ਕੰਮ ਦੀ ਚੜਦੀ ਕਲਾ ਲਈ ਕੰਮ ਕਰੇਗੀ।
ਰਾਣਾ ਨੇ ਕਿਹਾ ਕਿ ਹਰ ਪੰਥਕ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਕੀਤਾ ਜਾਵੇਗਾ। ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਜੋੜਨ ਦੇ ਉਪਰਾਲੇ ਕੀਤੇ  ਜਾਣਗੇ। ਉਹਨਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਭਾਈ ਅਮ੍ਰਿਤਪਾਲ ਸਿੰਘ ਤੇ ਤੀਸਰੀ ਵਾਰ ਐਨ.ਐਸ.ਏ. ਕਾਨੂੰਨੀ ਪ੍ਰਕਿਰਿਆ ਦੀਅਂ ਧੱਜੀਆਂ ਉਡਾ ਕੇ ਸਰਕਾਰ ਵਲੋਂ ਲਗਾਉਣੀ ਸਿੱਖਾਂ ਨੂੰ ਬੇਗੁਨਾਹੀ ਦਾ ਦਾ ਅਹਿਸਾਸ ਕਰਵਾ ਰਹੀ ਹੈ। ਰਾਮ ਰਹੀਮ ਵਰਗੇ ਸਾਲ ਚ ਚਾਰ ਵਾਰ ਪੈਰੋਲ ਤੇ ਬਾਹਰ ਆ ਸਕਦੇ ਹਨ ਪਰ ਬੰਦੀ ਸਿੰਘ ਬਾਹਰ ਨਹੀਂ ਆ ਸਕੇ। ਸਰਕਾਰ ਦੇਸ਼ ਚ ਦੋਹਰੇ ਮਾਪ ਦੰਡ ਅਪਨਾ ਰਹੀ ਹੈ ਿਜਸ ਦੀ ਨਿੰਦਾ ਕਰਦੇ ਹਾਂ।
ਅੱਜ ਮੀਟਿੰਗ ਵਿੱਚ ਹਜਾਰ ਰਣਜੀਤ ਸਿੰਘ ਰਾਣਾ, ਪਰਮਪ੍ਰੀਤ ਸਿੰਘ ਬਿੱਟੀ, ਦਿਲਬਾਗ ਸਿੰਘ, ਮਨਦੀਪ ਿਸੰਘ ਬੱਲੂ, ਮਨਪ੍ਰੀਤ ਸਿੰਘ ਗਾਬਾ, ਬਾਬਾ ਸੁਖਵਿੰਦਰ ਸਿੰਘ, ਜਗਦੀਪ ਸਿੰਘ ਮੋਨੂੰ ਸੰਧਰ, ਬਲਜੀਤ ਸਿੰਘ ਆਹਲੂਵਾਲੀਆ, ਵਰਿਆਮ ਸਿੰਘ, ਅਕਾਸ਼ਦੀਪ ਸਿੰਘ, ਦਵਿੰਦਰ ਸਿੰਘ, ਬੜਿੰਗ, ਪ੍ਰਦੀਪ ਸਿੰਘ, ਅਮਰਜੀਤ ਸਿੰਘ ਮੰਗਾ, ਕੁਲਵਿੰਦਰ ਸਿੰਘ, ਇੰਦਰਜੀਤ ਸਿੰਘ ਸੇਠੀ, ਬਹਿਲ ਨਰਿੰਦਰ ਸਿੰਘ ਮਹਿਤਾ, ਗੁਰਪ੍ਰੀਤ ਸਿੰਘ ਸੱਚਦੇਵਾ, ਜਸਬੀਰ ਸਿੰਘ ਵਾਲੀਆ, ਅਮਰਜੀਤ ਸਿੰਘ ਬਸਰਾ, ਗੁਰਦੇਵ ਸਿੰਘ ਹੈਪੀ, ਜਸਵਿੰਦਰ ਸਿੰਘ ਸਾਹਨੀ, ਅਰਜਨ ਸਿੰਘ ਮਨਿੰਦਰ ਪਾਲ ਸਿੰਘ ਮੱਕੜ, ਸਾਹਿਬ ਸਿੰਘ, ਪਰਮਿੰਦਰ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਬੜਿੰਗ, ਸਤਬੀਰ ਸਿੰਘ, ਤੇਜਿੰਦਰ ਸਿੰਘ, ਹਰਵਿੰਦਰ ਸਿੰਘ ਚਾਚਾ, ਤੇਜਿੰਦਰ ਸਿੰਘ ਸ਼ਿਵ ਨਗਰ, ਇੰਦਰਜੀਤ ਸਿੰਘ, ਜਗਜੀਤ ਸਿੰਘ ਖਾਲਸਾ, ਫੁੰਮਣ ਸਿੰਘ, ਸੁਰਿੰਦਰ ਸਿੰਘ ਰਾਜ, ਦਲਜੀਤ ਸਿੰਘ, ਲੰਮਾ ਪਿੰਡ, ਪ੍ਰਦੀਪ ਸਿੰਘ ਮਹਿੰਦਰ ਸਿੰਘ, ਸਤਨਾਮ ਸਿੰਘ, ਅਰਵਿੰਦਰ ਸਿੰਘ ਬੇਦੀ, ਪਰਮਿੰਦਰ ਸਿੰਘ ਰਾਜਾ, ਅਮਰਪਾਲ ਸਿੰਘ ਚੀਮਾ, ਤਰਨਪ੍ਰੀਤ ਸਿੰਘ ਸੰਨੀ,  ਪ੍ਰਭਜੀਤ ਸਿੰਘ, ਜਤਿੰਦਰ ਸਿੰਘ, ਜਸਦੀਪ ਸਿੰਘ, ਮਨਪ੍ਰੀਤ ਸਿੰਘ, ਜਸਬੀਰ ਸਿੰਘ ਲਾਡੀ, ਸੁਖਜੀਵਨ ਸਿੰਘ, ਦਵਿੰਦਰ ਸਿੰਘ, ਰਣਜੀਤ ਸਿੰਘ ਸੰਤ ਨਗਰ ਸ਼ਾਮਲ ਸਨ। ਗੁਰਮੀਤ ਿਸੰਘ ਬਸਰਾ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ

ਫੋਟੋ ਕੈਪਸ਼ਨ,  ਗੁਰੂ ਨਾਨਕ ਮਿਸ਼ਨ ਹੋਈ ਸਿੱਖ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਰਣਜੀਤ ਸਿੰਘ ਰਾਣਾ, ਪਰਪ੍ਰੀਤ ਸਿੰਘ ਮਨਦੀਪ ਸਿੰਘ ਬੱਲੂ, ਮਨਪ੍ਰੀਤ ਸਿੰਘ ਗਾਬਾ, ਜਗਦੀਪ ਸਿੰਘ ਸੋਨੂੰ ਸੰਧਰ, ਬਲਜੀਤ ਸਿੰਘ ਆਹਲੂਵਾਲੀਆ ਤੇ ਹੋਰ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top