Click on the Edit Content button to edit/add the content.

ਨਾਂਦੇੜ ਸਾਹਿਬ ਸੁਖਬੀਰ ਬਾਦਲ ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ – ਰਾਣਾ

ਜਲੰਧਰ 13 ਅਗਸਤ –  ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਵਿਖੇ ਪਰਿਵਾਰ ਸਮੇਤ ਦਰਸ਼ਨਾਂ ਲਈ ਪਹੁੰਚੇ। ਗੁਰੂ ਘਰ ਨਮਸਤਕ ਹੋ ਕੇ ਜਦੋਂ ਬਾਹਰ ਆਏ ਤਾਂ ਅਣਪਛਾਤੇ ਆਦਮੀ ਵੱਲੋਂ ਤੇਜ ਧਾਰ ਹਥਿਆਰ ਨਾਲ ਹਮਲਾ ਕੀਤਾ ਜਿਸ ਤੇ ਸੁਰੱਖਿਆ ਕਾਰਨਾਂ ਕਰਕੇ ਗੁਰੂ ਸਾਹਿਬ ਦੇ ਅਪਾਰ ਕਿਰਪਾ ਕਰਕੇ ਆਪਣੇ ਸੇਵਕ ਦੀ ਆਪ ਪੈਜ ਰੱਖ ਕੇ ਰੱਖਿਆ ਕੀਤੀ ਹੈ। ਇਸ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਕੋਈ ਵੀ ਪਾਰਟੀ ਦਾ ਆਗੂ ਕਿਸੇ ਵੀ ਜਦੋਂ ਗੁਰਦੁਆਰਾ ਸਾਹਿਬਾਨ ਜਾਂ ਮੰਦਰ ਆ ਵਿੱਚ ਜਾਂਦੇ ਹਨ ਤਾਂ ਅਜਿਹੇ ਮੌਕੇ ਸੰਗਤ ਦੇ ਰੂਪ ਵਿੱਚ ਪਤਾ ਨਹੀਂ ਕਿਹੜੇ ਰੂਪ ਵਿੱਚ ਦੁਸ਼ਮਣ ਬਾਰ ਕਰ ਜਾਂਦਾ ਹੈ। ਧਾਰਮਿਕ ਅਸਥਾਨਾਂ ਅੰਦਰ ਕਿਸੇ ਇਨਸਾਨ ਤੇ ਹਮਲਾ ਕਰਨਾ ਬੁਜ਼ਦਿਲ ਤੇ ਕਾਇਰਤਾ ਵਾਲੀ ਸੋਚ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਿਹਤਜਾਬੀ ਤੇ ਤੰਦਰੁਸਤੀ ਲਈ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਦੋਸ਼ੀ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।

Table of Contents

Scroll to Top