ਜਲੰਧਰ- ਸੀ.ਆਰ.ਪੀ.ਐਫ. ਐਸੋਸੀਏਸ਼ਨ ਪੰਜਾਬ ਦੀ ਟੀਮ ਨੇ ਸਭ ਤੋਂ ਪਹਿਲੀ ਮੀਟਿੰਗ ਪਿੰਡ ਕਾਲਰਾ ਕੁਲਦੀਪ ਸਿੰਘ ਅਤੇ ਜਸਵਿੰਦਰ ਸਿੰਘ ਨੇ ਆਪਣੇ ਪਿੰਡ ਕਰਵਾਈ। ਇਸ ਤੋਂ ਬਾਅਦ ਵੱਖ-ਵੱਖ ਪਿੰਡਾਂ ਵਿੱਚ ਇਸੇ ਤਰ੍ਹਾਂ ਮੀਟਿੰਗਾਂ ਦਾ ਸਿਲਸਿਲਾ ਚਾਲੂ ਹੋ ਗਿਆ। ਐਸੋਸੀਏਸ਼ਨ ਦੀ ਟੀਮ ਨੇ ਆਦਮਪੁਰ ਹਲਕੇ ਵਿੱਚ ਜਾਕੇ ਸਾਰੇ ਪਿੰਡਾਂ ਵਿੱਚੋਂ ਐਕਸਮੈਨਾਂ ਨੂੰ ਲੱਭਿਆ ਅਤੇ ਆਪਣੇ ਨਾਲ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਇਸ ਤੋ ਅਗਲੀ ਮੀਟਿੰਗ ਪਠਾਨਕੋਟ ਵਿੱਚ ਕਰਵਾਈ ਗਈ। ਜਿਸ ਵਿੱਚ ਉਸ ਇਲਾਕੇ ਦੇ ਸਾਰੇ ਸ਼ਹੀਦ ਪਰਿਵਾਰਾਂ ਅਤੇ ਐਕਸਮੈਨਾਂ ਪਹੁੰਚੇ। ਇਸ ਮੀਟਿੰਗ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ। ਫਿਰ ਗੁਰਦਾਸਪੁਰ ਜਿਲੇ ਵਿੱਚ ਮੀਟਿੰਗ ਰੱਖੀ ਗਈ। ਇਹਨਾਂ ਮੀਟਿੰਗਾਂ ਦਾ ਬਹੁਤ ਲੋਕਾਂ ਨੇ ਫਾਇਦਾ ਲਿਆ।

ਗੁਰਦਾਸਪੁਰ ਤੋਂ ਬਾਅਦ ਅਗਲੀ ਮੀਟਿੰਗ ਮੁਕੇਰੀਆਂ ਅਤੇ ਤਲਵਾੜੇ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਹਿਮਾਚਲ ਦੇ ਲੋਕਾਂ ਨੇ ਵੀ ਹਿੱਸਾ ਲਿਆ। ਮੀਟਿੰਗਾਂ ਦਾ ਇਸੇ ਤਰ੍ਹਾਂ ਪੂਰੇ ਪੰਜਾਬ ਵਿੱਚ ਸਿਲਸਿਲਾ ਚੱਲ ਪਿਆ ਅਤੇ ਪਿੰਡਾਂ-ਪਿੰਡਾਂ ਵਿੱਚ ਮੀਟਿੰਗ ਹੋਣੀਆਂ ਸ਼ੁਰੂ ਹੋ ਗਈਆਂ। ਇਹਨਾਂ ਮੀਟਿੰਗਾਂ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਐਸੋਸੀਏਸ਼ਨ ਨਾਲ ਜੁੜਨਾ ਸ਼ੁਰੂ ਕਰ ਦਿੱਤਾ। ਇਹਨਾਂ ਮੀਟਿੰਗਾਂ ਦਾ ਸਿਲਸਿਲਾ ਹੌਲੀ-ਹੌਲੀ ਪ੍ਰੈਸ ਵਿੱਚ ਚਲਾ ਗਿਆ। ਹਫਤੇ ਵਿੱਚ ਦੋ-ਤਿੰਨ ਮੀਟਿੰਗਾਂ ਜਿਲ੍ਹਿਆਂ ਵਾਈਸ ਹੋਣੀਆਂ ਸ਼ੁਰੂ ਹੋ ਗਈਆਂ। ਪ੍ਰੈਸ ਨਾਲ ਜੁੜਨ ਕਾਰਨ ਬਹੁਤ ਸਾਰੇ ਲੋਕ ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਪ੍ਰਤੀ ਜਾਗਰੂਕ ਹੋਏ ਅਤੇ ਮੀਟਿੰਗਾਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।

















































