ਮੋਦੀ ਜੀ ਦੀ ਤੂਫਾਨੀ ਰੈਲੀ ਨਾਲ ਬਾਕੀ ਪਾਰਟੀਆਂ ਵਿੱਚ ਮਚਾ ਹੜਕੰਪ – ਮਹਾਮੰਤਰੀ ਇੰਜੀ. ਚੰਦਨ ਰਖੇਜਾ

ਜਲੰਧਰ (ਪਰਮਜੀਤ ਸਾਬੀ)- ਜਲੰਧਰ ਵਿੱਚ ਹੋਈ ਭਾਰਤ ਦੇ ਪ੍ਰਧਾਨ ਮੰਤਰੀ ਦੀ ਫਤਹ ਰੈਲੀ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਰੈਲੀ ਨੂੰ ਲੈ ਕੇ ਜੋਸ਼ ਇਨਾ ਜ਼ਿਆਦਾ ਸੀ ਕਿ ਬਹੁਤ ਗਰਮੀ ਹੋਣ ਦੇ ਬਾਵਜੂਦ ਵੀ ਭਾਰੀ ਗਿਣਤੀ ਵਿੱਚ ਭਾਜਪਾ ਨੇਤਾ ਅਤੇ ਸਮਰਥਕ ਰੈਲੀ ਸਥਲ ਪਹੁੰਚੇ। ਰੈਲੀ ਵਿੱਚ ਜਲੰਧਰ ਕੇਂਦਰੀ ਮੰਡਲ ਮਹਾਮੰਤਰੀ ਇੰਜੀ. ਚੰਦਨ ਰਖੇਜਾ ਆਪਣੇ ਸਾਥੀਆਂ ਸਮੇਤ ਪੂਰੇ ਮੰਡਲ ਤੋਂ ਵੱਡੀ ਗਿਣਤੀ ਵਿੱਚ ਬੱਸਾਂ ਲੈ ਕੇ ਪਹੁੰਚੇ ਅਤੇ ਜਦੋਂ ਉਨ੍ਹਾਂ ਨਾਲ ਰੈਲੀ ਸਥਲ ‘ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਰਤ ਦੀ ਜਨਤਾ ਨੇ ਇੱਕ ਵਾਰ ਫਿਰ ਅਤੇ ਪੰਜਾਬ ਨੇ ਵੀ ਇਸ ਵਾਰ ਮਨ ਬਣਾ ਲਿਆ ਹੈ ਅਤੇ ਭਾਜਪਾ ਨੂੰ ਹੀ ਲੋਕ ਆਪਣਾ ਸਮਰਥਨ ਅਤੇ ਆਸ਼ੀਰਵਾਦ ਦੇਣਗੇ।

ਚੰਦਨ ਨੇ ਕਿਹਾ ਕਿ ਪਹਿਲਾਂ ਨਾਮਾਂਕਨ ਵਿੱਚ ਜਲੰਧਰ ਦੀ ਜਨਤਾ ਨੇ ਅਤੇ ਅੱਜ ਰੈਲੀ ਵਿੱਚ ਹਜ਼ਾਰਾਂ ਲੋਕਾਂ ਦੇ ਇਸ ਜਨ-ਸੈਲਾਬ ਨੇ ਇੱਕ ਵਾਰ ਫਿਰ ਤੋਂ ਇਹ ਨਿਸ਼ਚਿਤ ਕਰ ਦਿੱਤਾ ਹੈ ਕਿ ਭਾਜਪਾ ਨੂੰ ਹੀ ਸਕਾਰਾਤਮਕ ਵਿਕਲਪ ਦੇ ਰੂਪ ਵਿੱਚ ਜਲੰਧਰ ਦੀ ਜਨਤਾ ਅਤੇ ਪੂਰੇ ਦੇਸ਼ ਦੇ ਲੋਕ ਦੇਖ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ ਅਤੇ ਐਨ.ਡੀ.ਏ ਗਠਜੋੜ ਮੋਦੀ ਜੀ ਅਤੇ ਪਾਰਟੀ ਦੇ 400 ਪਾਰ ਦੇ ਸੰਕਲਪ ਨੂੰ ਪੂਰਾ ਕਰੇਗਾ।

ਰੈਲੀ ਵਿੱਚ ਮਹਾਮੰਤਰੀ ਇੰਜੀ. ਚੰਦਨ ਰਖੇਜਾ ਦੇ ਨਾਲ ਸੀਨੀਅਰ ਲੀਡਰ ਨਿਰੰਜਨ, ਮੋਹਿਤ ਸ਼ਰਮਾ, ਰਜਤ ਸ਼ਰਮਾ, ਰਾਜਿੰਦਰ ਰਾਣਾ, ਰਾੱਕੀ, ਗੁਰਮੀਤ ਸਿੰਘ, ਜੇ.ਪੀ ਪਾਂਡੇ, ਅਮਰਜੀਤ ਕੁਮਾਰ, ਸੁਜੀਤ ਪਾਠਕ, ਗੁਰਵਿੰਦਰ ਪ੍ਰਿੰਸ, ਨਵਨੀਤ ਅਰੋੜਾ, ਆਸ਼ੂ, ਗੌਤਮ ਅਤੇ ਮਹਿਲਾ ਮੋਰਚਾ ਅਧਿਕਸ਼ਾ ਸ੍ਰੀਮਤੀ ਕਿਰਣ ਭਾਰਦਵਾਜ ਆਪਣੀ ਮਹਿਲਾ ਮੋਰਚਾ ਟੀਮ ਦੇ ਨਾਲ ਹਾਜ਼ਰ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top