ਜਲੰਧਰ, 5 ਦਸੰਬਰ – ਡਾਇਰੈਕਟਰ ਖੇਤੀਬਾੜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਰਣਧੀਰ ਸਿੰਘ ਮੁੱਖ ਖੇਤੀਬਾੜੀ ਅਫਸਰ, ਜਲੰਧਰ ਦੀ ਅਗਵਾਈ ਹੇਠ “ਵਿਸ਼ਵ ਭੂਮੀ ਦਿਵਸ” ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੀ.ਐਮ. ਕੇਂਦਰੀ ਵਿਦਿਆਲਾ-1, ਜਲੰਧਰ ਕੈਂਟ ਵੱਲੋਂ ਸਾਂਝੇ ਤੌਰ ‘ਤੇ ਮਨਾਇਆ ਗਿਆ। ਇਸ ਮੌਕੇ ਡਾ.ਬਲਕਾਰ ਚੰਦ ਖੇਤੀਬਾੜੀ ਅਫਸਰ ਜਲੰਧਰ ਪੂਰਬੀ ਨੇ ਮਿੱਟੀ ਦੀ ਸੇਹਤ ਨੂੰ ਬਰਕਰਾਰ ਰੱਖਣ, ਮਿੱਟੀ ਪਰਖ ਦੀ ਮੱਹਤਤਾ ਅਤੇ “ਸੁਆਇਲ ਹੈਲਥ ਕਾਰਡ” ਅਨੁਸਾਰ ਖਾਦਾਂ ਦੀ ਵਰਤੋਂ ‘ਤੇ ਜ਼ੋਰ ਦਿੱਤਾ।
ਸਕੂਲ ਦੇ ਬੱਚਿਆਂ ਵੱਲੋਂ ਪਿੰਡ ਜੰਡਿਆਲੀ ਤੋਂ ਮਹਿਕਮੇਂ ਦੇ ਸਹਿਯੋਗ ਨਾਲ ਸੈਂਪਲ ਇੱਕਤਰ ਕਰਨਾ ਅਤੇ ਟੈਸਟ ਕਰਕੇ ਸੋਆਇਲ ਹੈਲਥ ਕਾਰਡ ਤਿਆਰ ਕਰਨ ਦੀ ਸ਼ਲਾਘਾ ਕੀਤੀ ਗਈ। ਸ਼੍ਰੀ ਸੋਨੂੰ ਆਰੀਆ ਖੇਤੀਬਾੜੀ ਵਿਸਥਾਰ ਅਫਸਰ ਨੇ ਮਿੱਟੀ ਪਰਖ ਲਈ ਸੈਂਪਲ ਲੈਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਹਾਜ਼ਿਰ ਕਿਸਾਨਾਂ ਨੂੰ ਸੁਆਇਲ ਹੈਲਥ ਕਾਰਡ ਵੰਡੇ ਗਏ। ਸਮੂਹ ਹਾਜ਼ਿਰ ਸਟਾਫ, ਕਿਸਾਨਾਂ ਅਤੇ ਬੱਚਿਆਂ ਵੱਲੋਂ ਖੜ੍ਹੇ ਹੋ ਕੇ “ਵਚਨ” ਲਿਆ ਗਿਆ ਕਿ ਉਹ ਸਾਰੇ ਆਪਣੇ ਆਲੇ-ਦੁਆਲੇ ਦੇ ਕਿਸਾਨਾਂ ਅਤੇ ਬਾਕੀ ਲੋਕਾਂ ਨੂੰ ਮਿੱਟੀ ਦੀ ਸੇਹਤ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਗੇ।
ਇਸ ਪ੍ਰੋਗਰਾਮ ਵਿੱਚ ਗੁਰਵਿੰਦਰ ਕੌਰ, ਖੇਤੀਬਾੜੀ ਵਿਸਥਾਰ ਅਫਸਰ, ਸੀਮਾ ਦੇਵੀ ਅਤੇ ਜਤਿਨ ਵਰਮਾ ਉਪ-ਨਿਰੀਖਕ ਅਤੇ ਸਕੂਲ ਦਾ ਸਮੂਹ ਸਟਾਫ਼ ਮੌਜੂਦ ਰਿਹਾ। ਪ੍ਰੋਗਰਾਮ ਦਾ ਸੰਚਾਲਨ ਕੋਆਰਡੀਨੇਟਰ ਸ਼੍ਰੀ ਸੱਜਣ ਕੁਮਾਰ ਨੇ ਬਾਖੂਬੀ ਨਿਭਾਇਆ ਅਤੇ ਅੰਤ ਵਿੱਚ ਸ਼੍ਰੀ ਐਮ.ਆਰ. ਗੋਦਾਰਾ ਵਾਈਸ ਪ੍ਰਿੰਸੀਪਲ ਪੀ.ਐਮ.ਕੇਂਦਰੀ ਵਿਦਿਆਲਾ ਨੇ “ਵਿਸ਼ਵ ਭੂਮੀ ਦਿਵਸ” ਦੀ ਅਹਿਮੀਅਤ ਤੇ ਚਾਨਣਾ ਪਾਇਆ ਅਤੇ ਹਾਜ਼ਿਰ ਸਮੂਹ ਸਟਾਫ਼ ਕਿਸਾਨਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ।
——
- +91 99148 68600
- info@livepunjabnews.com