ਆਪ ਨੂੰ ਡਾ. ਮਨਮੋਹਨ ਸਿੰਘ ਦੀ ਭੂਮਿਕਾ ਨੂੰ ਸਵੀਕਾਰ ਕਰਨ ਵਿੱਚ ਸਨਮਾਨ ਦਿਖਾਉਣਾ ਚਾਹੀਦਾ ਸੀ: ਵੜਿੰਗ

ਚੰਡੀਗੜ੍ਹ, 30 ਦਸੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਐਮਪਲਾਇਮੈਂਟ ਗਾਰੰਟੀ ਐਕਟ (ਮਨਰੇਗਾ) ਦਾ ਬਚਾਅ ਕਰਦਿਆਂ, ਪੰਜਾਬ ਵਿਧਾਨ ਸਭਾ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਭੂਮਿਕਾ ਨੂੰ ਸਨਮਾਨ ਸਹਿਤ ਸਵੀਕਾਰ ਕਰਨਾ ਚਾਹੀਦਾ ਸੀ।

ਇੱਥੇ ਜਾਰੀ ਬਿਆਨ ਵਿੱਚ ਵੜਿੰਗ ਨੇ ਕਿਹਾ ਕਿ ਇਹੀ ਗੱਲ ਕਾਂਗਰਸ ਨੂੰ ਵਿਲੱਖਣ ਬਣਾਉਂਦੀ ਹੈ ਕਿ ਸਾਡੀਆਂ ਨੀਤੀਆਂ ਐਨੀਆਂ ਮਜ਼ਬੂਤ ਹਨ, ਜਿਨ੍ਹਾਂ ਦੀ ਸਾਡੇ ਆਲੋਚਕ ਵੀ ਰੱਖਿਆ ਕਰਨ ਲਈ ਮਜਬੂਰ ਹੋ ਜਾਂਦੇ ਹਨ ਅਤੇ ਇਸ ਮਕਸਦ ਲਈ ਖ਼ਾਸ ਇਜਲਾਸ ਵੀ ਸੱਦਦੇ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਮਨਰੇਗਾ 2005 ਵਿੱਚ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੋਜਨਾ ਸੀ ਅਤੇ 20 ਸਾਲ ਬਾਅਦ ਵੀ ‘ਆਪ’ ਸਰਕਾਰ ਇਸ ਦੀ ਰੱਖਿਆ ਕਰ ਰਹੀ ਹੈ।

ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ‘ਆਪ’ ਦੇ ਆਗੂ ਮਨਰੇਗਾ ਦੀ ਤਾਰੀਫ਼ ਅਤੇ ਰੱਖਿਆ ਤਾਂ ਕਰ ਰਹੇ ਸਨ, ਪਰ ਕਿਸੇ ਨੇ ਵੀ ਇਸਦੇ ਨਿਰਮਾਤਾ ਡਾ. ਮਨਮੋਹਨ ਸਿੰਘ ਦਾ ਨਾਮ ਲੈਣ ਦੀ ਉਦਾਰਤਾ ਨਹੀਂ ਦਿਖਾਈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਲਈ ਡਾ. ਸਿੰਘ ਦਾ ਖ਼ਾਸ ਮਹੱਤਵ ਹੈ, ਕਿਉਂਕਿ ਉਹ ਇਸ ਧਰਤੀ ਦੇ ਮਹਾਨ ਸਪੁੱਤਰ ਸਨ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅੱਜ ਦਾ ਵਿਧਾਨ ਸਭਾ ਦਾ ਖ਼ਾਸ ਇਜਲਾਸ ਵੀ ਉਹੋ ਜਿਹਾ ਹੀ ਇੱਕ “ਸਮਾਗਮ” ਸੀ, ਜਿਹੜੇ ‘ਆਪ’ ਆਮ ਤੌਰ ‘ਤੇ ਕਰਵਾਂਦੀ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਇਸ ਇਜਲਾਸ ਤੋਂ ਕੀ ਨਤੀਜਾ ਨਿਕਲਿਆ? ਸਪੱਸ਼ਟ ਸ਼ਬਦਾਂ ਵਿੱਚ ਇਹ ਸਿਰਫ਼ ਬਗੈਰ ਕਿਸੇ ਸਮਗਰੀ ਤੇ ਮਕਸਦ ਦਾ ਇਕ ਸਮਾਗਮ ਸੀ।

Leave a Comment

Your email address will not be published. Required fields are marked *

Scroll to Top